ਕੈਨੇਡਾ ਚ ਨਵੇਂ ਸਾਲ ਤੋਂ ਟਰੂਡੋ ਸਰਕਾਰ ਨੇ ਕਰਤਾ ਵੱਡਾ ਐਲਾਨ, ਵਰਕ ਪਰਮਿਟ ਵਾਲਿਆਂ ਨੂੰ ਹੋਵੇਗਾ ਇਹ ਲਾਭ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਪਰਿਵਾਰ ਜਿਥੇ ਵਿਦੇਸ਼ਾਂ ਵਿੱਚ ਜਾ ਕੇ ਵਸੇ ਹੋਏ ਹਨ ਉੱਥੇ ਹੀ ਕਈ ਪਰਵਾਰਾਂ ਵੱਲੋਂ ਵਿਦੇਸ਼ਾਂ ਵਿੱਚ ਕੈਨੇਡਾ ਜਾਣ ਨੂੰ ਪਹਿਲ ਦਿੱਤੀ ਜਾਂਦੀ ਹੈ। ਜਿੱਥੇ ਕਈ ਲੋਕਾਂ ਵੱਲੋਂ ਭਾਰੀ ਮਿਹਨਤ ਮੁਸ਼ੱਕਤ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕੀਤਾ ਜਾਂਦਾ ਹੈ ਅਤੇ ਆਪਣੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਨੂੰ ਸੁਰੱਖਿਅਤ ਕਰਨ ਵਾਸਤੇ ਕਈ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ l ਵਿਦੇਸ਼ਾਂ ਦੀ ਧਰਤੀ ਤੇ ਮਿਹਨਤ ਕਰਨ ਵਾਲੇ ਬਹੁਤ ਸਾਰੇ ਭਾਰਤੀਆਂ ਨੂੰ ਵੀ ਉਥੋਂ ਦੀਆਂ ਸਰਕਾਰਾਂ ਵੱਲੋਂ ਬਣਦਾ ਮਾਣ-ਸਨਮਾਨ ਦਿੱਤਾ ਜਾਂਦਾ ਹੈ ਅਤੇ ਵੱਖ ਵੱਖ ਅਹੁਦਿਆਂ ਤੇ ਉਨ੍ਹਾਂ ਦੀ ਕਾਰਗੁਜ਼ਾਰੀ ਦੇ ਅਨੁਸਾਰ ਬਣਦਾ ਹੋਇਆ ਅਹੁਦਾ ਵੀ ਦਿੱਤਾ ਜਾਂਦਾ ਹੈ।

ਸਰਕਾਰ ਵੱਲੋਂ ਜਿੱਥੇ ਬਹੁਤ ਸਾਰੇ ਪ੍ਰਵਾਸੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੈਨੇਡਾ ਦੇ ਵਿੱਚ ਕਈ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ। ਉਥੇ ਹੀ ਵਿਦੇਸ਼ੀ ਧਰਤੀ ਤੇ ਜਾ ਕੇ ਵਸਣ ਵਾਲੇ ਬਹੁਤ ਸਾਰੇ ਭਾਰਤੀਆਂ ਨੂੰ ਇਨ੍ਹਾਂ ਯੋਜਨਾਵਾਂ ਦਾ ਲਾਭ ਵੀ ਹੁੰਦਾ ਹੈ। ਹੁਣ ਕੈਨੇਡਾ ਵਿੱਚ ਨਵੇਂ ਸਾਲ ਤੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਜਿੱਥੇ ਵਰਕ ਪਰਮਿਟ ਵਾਲਿਆਂ ਨੂੰ ਇਹ ਲਾਭ ਹੋਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਸਰਕਾਰ ਵੱਲੋਂ ਹੁਣ ਕੈਨੇਡਾ ਵਿਚ ਵਰਕ ਪਰਮਿਟ ਤੇ ਆਉਣ ਵਾਲੇ ਲੋਕਾਂ ਵਾਸਤੇ ਇਕ ਵੱਡਾ ਐਲਾਨ ਕਰਦੇ ਹੋਏ ਦੱਸਿਆ ਗਿਆ ਹੈ ਕਿ ਹੁਣ ਵਰਕ ਪਰਮਿਟ ਵਿਚ ਕੀਤੀ ਗਈ ਸੋਧ ਦੇ ਅਧਾਰ ਤੇ ਹੁਣ ਵਰਕ ਪਰਮਿਟ ਵਾਲੇ ਆਪਨੇ ਜੀਵਨਸਾਥੀ ਨੂੰ ਵੀ ਕੈਨੇਡਾ ਦੇ ਵਿਚ 2023 ਤੋਂ ਬੁਲਾ ਸਕਣਗੇ।

ਇਸ ਦਾ ਵਧੇਰੇ ਲਾਭ ਜਿੱਥੇ ਭਾਰਤੀਆਂ ਨੂੰ ਹੋਵੇਗਾ ਉੱਥੇ ਹੀ ਹੁਣ ਵਰਕ ਪਰਮਿਟ ਤੇ ਅਧਾਰਤ ਰਹਿਣ ਵਾਲੇ ਲੋਕ ਆਪਣੇ ਜੀਵਨ ਸਾਥੀ ਨੂੰ ਕੰਮ ਕਰਨ ਵਾਸਤੇ ਕੈਨੇਡਾ ਬੁਲਾ ਸਕਦੇ ਹਨ। ਇਸ ਨਾਲ ਕੈਨੇਡਾ ਵਿੱਚ ਜਿੱਥੇ ਕਾਮਿਆਂ ਦੀ ਘਾਟ ਵਿੱਚ ਕਮੀ ਆਵੇਗੀ। ਉੱਥੇ ਹੀ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਮੁਹਇਆ ਕਰਵਾਏ ਜਾਣਗੇ।

ਜਿੱਥੇ ਕਾਮਿਆਂ ਨੂੰ ਵੱਖ ਵੱਖ ਪੜਾਅ ਦੇ ਵਿਚ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਵਧੇਰੇ ਤਨਖਾਹ ਲੈਣ ਵਾਲਿਆਂ ਨੂੰ ਪਹਿਲੇ ਪੜਾਅ ਵਿੱਚ ਅਤੇ ਦੂਜੇ ਪੜਾਅ ਵਿੱਚ ਘੱਟ ਤਨਖਾਹ ਲੈਣ ਵਾਲਿਆਂ ਨੂੰ ਅਤੇ ਤੀਜੇ ਪੜਾਅ ਵਿੱਚ ਖੇਤੀ ਕਾਮਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਸਾਰੇ ਆਪਣੇ ਜੀਵਨ ਸਾਥੀ ਨੂੰ ਬੁਲਾ ਸਕਦੇ ਹਨ। ਜਿਸ ਦੀ ਜਾਣਕਾਰੀ ਇਮੀਗ੍ਰੇਸ਼ਨ ਮੰਤਰੀ ਵੱਲੋਂ ਦਿੱਤੀ ਗਈ ਹੈ।