ਆਈ ਤਾਜਾ ਵੱਡੀ ਖਬਰ
ਪੰਜਾਬ ਦੀਆਂ ਜੇਲਾਂ ਦੇ ਨਾਲ ਜੁੜੇ ਵੱਡੇ ਵੱਡੇ ਕਾਰਨਾਮੇ ਅਕਸਰ ਹੀ ਮੀਡਿਆ ਦੇ ਜਰਿਆ ਸਾਹਮਣੇ ਆਉਂਦੇ ਰਹਿੰਦੇ ਹਨ , ਇਸੇ ਵਿਚਾਲੇ ਇੱਕ ਅਜਿਹਾ ਮਾਮਲਾ ਦੱਸਾਂਗੇ ਜਿਸਨੇ ਸਭ ਦੀ ਰੂਹ ਕੰਬਾ ਕੇ ਰੱਖ ਦਿੱਤੀ ਹੈ , ਇਸ ਵਾਰ ਮਾਮਲਾ ਪੰਜਾਬ ਤੋਂ ਨਹੀਂ ਬਲਕਿ ਦੇਸ਼ ਦੇ ਕਿਸੇ ਹੋਰ ਸੂਬੇ ਤੋਂ ਸਾਹੱਨੇ ਆਈਆਂ ਦੱਸਦਿਆਂ ਇੱਕ ਕੈਦੀ ਕੋਲ ਜਦੋਂ ਚੈਕਿੰਗ ਦੋਰਾਨ ਮੋਬਾਈਲ ਫੋਨ ਫੜ੍ਹਿਆਂ ਗਿਆ ਤਾਂ ਉਸਨੇ ਮੋਬਾਈਲ ਹੀ ਮੂੰਹ ਚ ਪਾ ਕੇ ਨਿਗਲ ਲਿਆ , ਜਿਸਤੋ ਬਾਅਦ ਦਰਦ ਨਾਲ ਬੁਰਾ ਹਾਲ ਹੋ ਗਈ ਫਿਰ ਉਸਨੂੰ ਹਸਪਤਾਲ ਚ ਦਾਖਿਲ ਕਰਵਾਇਆ ।
ਮਾਮਲਾ ਬਿਹਾਰ ਦੇ ਗੋਪਾਲਗੰਜ ਮੰਡਲ ਤੋਂ ਸਾਹਮਣੇ ਆਇਆ, ਪ੍ਰਾਪਤ ਜਾਣਕਾਰੀ ਮੁਤਾਬਕ ਨਸ਼ੀਲੇ ਪਦਾਰਥਾਂ ਦੀ ਤਸਕਰੀ ਮਾਮਲੇ ਵਿਚ ਸਜ਼ਾ ਕੱਟ ਰਹੇ ਕੈਦੀ ਕੋਲ ਮੋਬਾਈਲ ਫੋਨ ਸੀ। ਉਦਰੋ ਜੇਲ ਦੀ ਚੈਕਿੰਗ ਚਲਦੀ ਪਈ ਸੀ , ਸਿਪਾਹੀ ਦੇ ਡਰ ਤੋਂ ਮੋਬਾਈਲ ਲੁਕਾਉਣ ਲਈ ਉਸ ਨੇ ਜਲਦਬਾਜ਼ੀ ਵਿਚ ਮੋਬਾਈਲ ਫੋਨ ਹੀ ਨਿਗਲ ਲਿਆ। ਕੁਝ ਹੀ ਦੇਰ ਬਾਅਦ ਉਸ ਦੀ ਸਿਹਤ ਵਿਗੜ ਗਈ। ਮੌਕੇ ਤੇ ਉਸਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਹਸਪਤਾਲ ਵਿਚ ਐਕਸਰੇ ਚ ਉਸ ਦੇ ਪੇਟ ਵਿਚ ਮੋਬਾਈਲ ਫੋਨ ਸਾਫ ਨਜ਼ਰ ਆਇਆ ।
ਫਿਲਹਾਲ ਕੈਦੀ ਜਿਸਦਾ ਨਾਮ ਕੈਸ਼ਰ ਅਲੀ ਦੱਸਿਆ ਗਿਆ ਉਸ ਦਾ ਸਦਰ ਹਸਪਤਾਲ ਵਿਚ ਇਲਾਜ ਚੱਲ ਰਿਹਾ । ਕੈਸ਼ਰ ਅਲੀ ਨਾਂ ਦਾ ਇਹ ਕੈਦ ਜੇਲ੍ਹ ਵਿਚ ਬੰਦ ਰਹਿੰਦੇ ਹੋਏ ਵੀ ਮੋਬਾਈਲ ਫੋਨ ਦਾ ਇਸਤੇਮਾਲ ਕਰ ਰਿਹਾ ਸੀ। ਸ਼ਨੀਵਾਰ ਦੀ ਰਾਤ ਨੂੰ ਉਹ ਮੋਬਾਈਲ ਫੋਨ ਚਲਾ ਰਿਹਾ ਸੀ ਉਸੇ ਸਮੇਂ ਡਿਊਟੀ ‘ਤੇ ਤਾਇਨਾਤ ਸਿਪਾਹੀ ਮੌਕੇ ਤੇ ਪਹੁੰਚ ਗਿਆ।
ਜਿਸਤੋਂ ਬਾਅਦ ਇਹ ਘਟਨਾ ਵਾਪਰ ਗਈ , ਜਿਕਰਯੋਗ ਹੈ ਕਿ ਜੇਲ੍ਹ ਵਿਚ ਬੰਦ ਕੈਦੀਆਂ ਕੋਲ ਅਕਸਰ ਫੋਨ ਮਿਲਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਜੇਲ੍ਹ ਪੁਲਿਸ ਦੀ ਮਿਲੀਭੁਗਤ ਜਾਂ ਫਿਰ ਪੁਲਿਸ ਮੁਲਾਜ਼ਮਾਂ ਦੀਆਂ ਨਜ਼ਰਾਂ ਤੋਂ ਲੁਕੋ ਕੇ ਜੇਲ੍ਹ ਵਿਚ ਬੰਦ ਕੈਦੀ ਮੋਬਾਈਲ ਫੋਨ ਚਲਾਉਂਦੇ ਰਹਿੰਦੇ ਹਨ। ਜਿਸਦੇ ਚਲਦੇ ਸਰਕਾਰਾਂ ਨੂੰ ਸਖ਼ਤ ਹੋਣ ਦੀ ਜ਼ਰੂਰਤ ਹੈ।
Home ਤਾਜਾ ਖ਼ਬਰਾਂ ਕੈਦੀ ਕੋਲੋਂ ਜਦੋਂ ਫੜਿਆ ਮੋਬਾਈਲ ਮੂੰਹ ਚ ਪਾ ਗਿਆ ਨਿਗਲ, ਦਰਦ ਨਾਲ ਹੋਇਆ ਬੁਰਾ ਹਾਲ ਕਰਾਇਆ ਹਸਪਤਾਲ ਦਾਖਿਲ
Previous Post4 ਸਾਲ ਪਹਿਲਾਂ ਕੈਨੇਡਾ ਗਏ ਨੌਜਵਾਨ ਪੰਜਾਬੀ ਮੁੰਡੇ ਦੀ ਹੋਈ ਮੌਤ
Next Postਵਿਆਹ ਦੀਆਂ ਖੁਸ਼ੀਆਂ ਚ ਪਿਆ ਮਾਤਮ, ਗੱਡੀ ਨਹਿਰ ‘ਚ ਡਿਗਣ ਕਾਰਨ ਹੋਈ ਲਾੜੇ ਸਮੇਤ 5 ਦੀ ਮੌਤ