ਕੈਂਸਰ ਪੀੜਤ ਅਨੂਪਮ ਖੇਰ ਦੀ ਘਰਵਾਲੀ ਬਾਰੇ ਹੁਣ ਆਈ ਇਹ ਵੱਡੀ ਤਾਜਾ ਖਬਰ

ਆਈ ਤਾਜਾ ਵੱਡੀ ਖਬਰ

ਕਰੋਨਾ ਦੀ ਕੁਦਰਤੀ ਕਰੋਪੀ ਨੇ ਸਾਰੀ ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਪੂਰਾ ਵਿਸ਼ਵ ਇਸ ਕਰੋਨਾ ਦੀ ਰੋਕਥਾਮ ਲਈ ਕੋਸ਼ਿਸ਼ਾਂ ਕਰ ਰਿਹਾ ਹੈ। ਬਹੁਤ ਸਾਰੇ ਦੇਸ਼ਾਂ ਵੱਲੋਂ ਹੁਣ ਤੱਕ ਕਰੋਨਾ ਨੂੰ ਲੈ ਕੇ ਕਈ ਵੈਕਸੀਨ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਟੀਕਾਕਰਨ ਬਹੁਤ ਸਾਰੇ ਦੇਸ਼ਾਂ ਵਿੱਚ ਕੀਤਾ ਜਾ ਚੁੱਕਾ ਹੈ। ਜਿਸ ਨਾਲ ਇਸ ਕਰੋਨਾ ਨੂੰ ਠੱਲ੍ਹ ਪਾਈ ਜਾ ਸਕੇ। ਵਿਸ਼ਵ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਕਰੋਨਾ ਦੀ ਚਪੇਟ ਵਿੱਚ ਸਭ ਤੋਂ ਵਧੇਰੇ ਆਇਆ ਹੈ। ਉੱਥੇ ਹੀ ਹਰ ਇਨਸਾਨ ਵੱਲੋਂ ਇਸ ਰੁਝਾਨ ਨੂੰ ਰੋਕਣ ਲਈ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ਕਰੋਨਾ ਤੋਂ ਪ੍ਰਭਾਵਤ ਹੋਣ ਵਾਲੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ।

ਕੈਂਸਰ ਪੀੜਤ ਅਨੁਪਮ ਖੈਰ ਦੀ ਘਰਵਾਲ਼ੀ ਬਾਰੇ ਹੁਣ ਇਹ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਜਿਸ ਸਮੇਂ ਕਰੋਨਾ ਦੀ ਸ਼ੁਰੂਆਤ ਹੋਈ ਸੀ ਤਾਂ ਉਸ ਸਮੇਂ ਅਸਲ ਹੀਰੋ ਵਜੋਂ ਉਭਰੇ ਸੋਨੂੰ ਸੂਦ ਵੱਲੋਂ ਬਹੁਤ ਸਾਰੇ ਲੋਕਾਂ ਦੀ ਸਹਾਇਤਾ ਕਰਨੀ ਆਰੰਭ ਕੀਤੀ ਗਈ। ਉਸ ਤੋਂ ਬਾਅਦ ਹੌਲੀ-ਹੌਲੀ ਬਹੁਤ ਸਾਰੀਆਂ ਹਸਤੀਆਂ ਲੋਕਾਂ ਦੀ ਸਹਾਇਤਾ ਕਰਨ ਵਿੱਚ ਜੁਟ ਗਈਆਂ। ਹੁਣ ਫਿਲਮੀ ਅਦਾਕਾਰ ਅਤੇ ਚੰਡੀਗੜ੍ਹ ਤੋਂ ਸਾਂਸਦ ਕਿਰਨ ਖੇਰ ਵੀ ਕਰੋਨਾ ਪੀੜਤਾਂ ਦੀ ਮਦਦ ਲਈ ਅੱਗੇ ਆਈ ਹੈ। ਵੈਸੇ ਕਿਰਨ ਖੇਰ ਬਲੱਡ ਕੈਂਸਰ ਨਾਲ ਜੰਗ ਲੜ ਰਹੀ ਹੈ। ਇਸ ਲਈ ਕਿ ਉਹ ਆਪਣੇ ਸੰਸਦੀ ਹਲਕੇ ਚੰਡੀਗੜ੍ਹ ਤੋਂ ਵੀ ਕਾਫੀ ਸਮੇਂ ਤੋਂ ਦੂਰ ਹੈ।

ਮੁੰਬਈ ਵਿਚ ਆਪਣਾ ਇਲਾਜ ਕਰਵਾ ਰਹੀ ਹੈ ਅਤੇ ਉਨ੍ਹਾਂ ਦੇ ਪਤੀ ਅਨੁਪਮ ਖੈਰ ਉਨ੍ਹਾਂ ਦੀ ਦੇਖ ਭਾਲ ਕਰ ਰਹੇ ਹਨ। ਉਨ੍ਹਾਂ ਦੇ ਕੈਂਸਰ ਤੋਂ ਪੀੜਤ ਹੋਣ ਦੀ ਗੱਲ 31 ਮਾਰਚ ਨੂੰ ਭਾਜਪਾ ਆਗੂ ਪ੍ਰਧਾਨ ਅਰੁਣ ਸੂਦ ਵੱਲੋਂ ਦਿੱਤੀ ਗਈ ਸੀ। ਚੰਡੀਗੜ੍ਹ ਦੇ ਵਿੱਚ ਵਧ ਰਹੇ ਕਰੋਨਾ ਦੇ ਕੇਸਾਂ ਨੂੰ ਦੇਖਦੇ ਹੋਏ ਕਿਰਨ ਖੇਰ ਵੱਲੋਂ ਚੰਡੀਗੜ ਨੂੰ 1 ਕਰੋੜ ਦਾ ਦਾਨ ਦਿੱਤਾ ਗਿਆ ਹੈ। ਕਰੋਨਾ ਦੇ ਰੋਗੀਆਂ ਲਈ ਵੈਂਟੀਲੇਟਰ ਦੀ ਤੁਰੰਤ ਖਰੀਦ ਕਰਨ ਲਈ ਪੀਜੀਆਈ ਹਸਪਤਾਲ ਚੰਡੀਗੜ੍ਹ ਨੂੰ 1 ਕਰੋੜ ਰੁਪਏ ਦਿੱਤੇ ਗਏ ਹਨ।

ਕਿਉਂਕਿ ਹਸਪਤਾਲਾਂ ਵਿੱਚ ਇਹਨੀ ਦਿਨੀਂ ਆਕਸੀਜਨ ,ਬੈਡ ਅਤੇ ਦਵਾਈਆਂ ਦੀ ਕਮੀ ਆ ਰਹੀ ਹੈ। ਇਸ ਦੀ ਜਾਣਕਾਰੀ ਕਿਰਨ ਖੇਰ ਵੱਲੋਂ ਖੁਦ ਪੋਸਟ ਰਾਹੀਂ ਸਾਂਝੀ ਕੀਤੀ ਗਈ ਹੈ। ਜਿਸ ਵਿਚ ਉਨ੍ਹਾਂ ਲਿਖਿਆ ਹੈ ਕਿ ਮੇਰੇ ਦਿਲ ਚ ਆਸ਼ਾ ਤੇ ਪ੍ਰਾਰਥਨਾ ਦੇ ਨਾਲ ਮੈਂ ਇੱਕ ਕਰੋੜ ਦਾਨ ਕਰ ਰਹੀ ਹਾਂ। ਮੈਂ ਠੋਸ ਰੂਪ ਦੇ ਨਾਲ ਖੜ੍ਹੀ ਹਾਂ।