ਆਈ ਤਾਜਾ ਵੱਡੀ ਖਬਰ
ਬਹੁਤ ਸਾਰੀਆਂ ਚੀਜ਼ਾਂ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਈਆਂ ਕਿਉਂਕਿ ਕਰੋਨਾ ਨੇ ਲੋਕਾਂ ਨੂੰ ਆਰਥਿਕ ਤੌਰ ਉਪਰ ਇੰਨਾ ਜ਼ਿਆਦਾ ਕਮਜ਼ੋਰ ਕਰ ਦਿੱਤਾ ਹੈ। ਪਿਛਲੇ ਸਾਲ ਦੇਸ਼ ਅੰਦਰ ਆਈ ਕਰੋਨਾ ਦੇ ਕਾਰਨ ਲੋਕਾਂ ਨੂੰ ਇਸ ਦੇ ਪ੍ਰਭਾਵ ਤੋਂ ਬਚਾਉਣ ਲਈ ਸਰਕਾਰ ਵੱਲੋਂ ਤਾਲਾਬੰਦੀ ਕਰ ਦਿੱਤੀ ਗਈ ਸੀ। ਸਭ ਕੁਝ ਬੰਦ ਕੀਤੇ ਜਾਣ ਨਾਲ ਜਿੱਥੇ ਬਹੁਤ ਸਾਰੇ ਰੋਜ਼ਗਾਰ ਬੰਦ ਹੋਏ, ਉੱਥੇ ਹੀ ਬਹੁਤ ਸਾਰੇ ਲੋਕਾਂ ਦਾ ਕੰਮਕਾਜ ਵੀ ਛੁਟ ਗਿਆ। ਜਿਸ ਕਾਰਨ ਲੋਕਾਂ ਨੂੰ ਭਾਰੀ ਆਰਥਿਕ ਮੰਦੀ ਦਾ ਸਾਹਮਣਾ ਅੱਜ ਵੀ ਕਰਨਾ ਪੈ ਰਿਹਾ ਹੈ।
ਕਿਉਂਕਿ ਲੋਕਾਂ ਵੱਲੋਂ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਉਸ ਸਮੇਂ ਕਰੋਨਾ ਦੀ ਦੂਜੀ ਲਹਿਰ ਨੇ ਮੁੜ ਤੋਂ ਲੋਕਾਂ ਨੂੰ ਪ੍ਰਭਾਵਤ ਕਰਨਾ ਸ਼ੁਰੂ ਕਰ ਦਿੱਤਾ, ਤੇ ਅੱਜ ਵੀ ਲੋਕ ਕਰੋਨਾ ਦੀ ਮਾਰ ਸਹਿ ਰਹੇ ਹਨ। ਕੇਂਦਰ ਸਰਕਾਰ ਵੱਲੋਂ 24 ਮਈ ਤੋਂ 28 ਮਈ ਤੱਕ ਲਈ ਇਹ ਵੱਡਾ ਐਲਾਨ ਕੀਤਾ ਗਿਆ ਹੈ ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਕਰੋਨਾ ਦੇ ਕਾਰਨ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਮਝਦੇ ਹੋਏ ਕੇਂਦਰ ਸਰਕਾਰ ਵੱਲੋਂ ਲੋਕਾਂ ਲਈ ਬਹੁਤ ਸਾਰੇ ਰਾਹਤ ਦੇ ਐਲਾਨ ਕੀਤੇ ਜਾ ਰਹੇ ਹਨ।
ਹੁਣ ਸਾਹਮਣੇ ਇਹ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ 24 ਮਈ ਤੋਂ 28 ਮਈ ਤੱਕ ਲਈ ਸਰਕਾਰ ਵੱਲੋਂ ਸੋਨੇ ਦੀ ਕੀਮਤ ਨਿਰਧਾਰਤ ਕੀਤੀ ਗਈ ਹੈ ਅਤੇ ਲੋਕਾਂ ਨੂੰ ਸੋਨਾ ਖਰੀਦਣ ਦਾ ਸੁਨਹਿਰੀ ਮੌਕਾ ਦਿੱਤਾ ਗਿਆ ਹੈ। ਵਿੱਤੀ ਸਾਲ 2021-22 ਲਈ ਸਵਰਨ ਗੋਲਡ ਬ੍ਰਾਂਡ ਦੀ ਪਹਿਲੀ ਤਰੀਕ 17 ਤੋਂ 21 ਮਈ ਤੱਕ ਸ਼ੁਰੂ ਕੀਤੀ ਗਈ ਸੀ। ਅਤੇ ਹੁਣ ਦੂਜੀ ਕਿਸ਼ਤ 24 ਮਈ ਤੋਂ 28 ਮਈ ਤੱਕ ਖੁਲੇਗੀ। ਜਿਸ ਵਿੱਚ ਸਰਕਾਰ ਨੇ ਸਰਕਾਰੀ ਸੋਨੇ ਦੇ ਬ੍ਰਾਂਡਾਂ ਦੀ ਦੂਜੀ ਲੜੀ ਤਹਿਤ ਮੁੱਦੇ ਦੀ ਕੀਮਤ 4,842 ਰੁਪਏ ਪ੍ਰਤੀ ਗਰਾਮ ਤੈਅ ਕੀਤੀ ਹੈ।
ਸਰਕਾਰ ਵੱਲੋਂ ਲਾਗੂ ਕੀਤੀ ਗਈ ਇਸ ਯੋਜਨਾ ਦੇ ਅਧਾਰ ਤੇ ਲੋਕਾਂ ਨੂੰ ਸਸਤਾ ਸੋਨਾ ਖਰੀਦਣ ਦਾ ਇਹ ਮੌਕਾ 28 ਮਈ ਤੱਕ ਦਿੱਤਾ ਜਾ ਰਿਹਾ ਹੈ। ਜਿੱਥੇ ਪਹਿਲਾਂ 17 ਤੋਂ 21 ਮਈ ਤੱਕ ਸੁਵਿਧਾ ਦਿੱਤੀ ਗਈ ਉੱਥੇ ਹੁਣ 24 ਮਈ ਤੋਂ 28 ਮਈ ਤੱਕ ਇੱਕ ਹੋਰ ਮੌਕਾ ਦਿੱਤਾ ਜਾ ਰਿਹਾ ਹੈ। ਗਰੇਨ ਸੋਨੇ ਦੇ ਬ੍ਰਾਂਡ ਮਈ ਅਤੇ ਸਤੰਬਰ ਦੇ ਵਿਚਕਾਰ 6 ਕਿਸ਼ਤਾਂ ਵਿੱਚ ਜਾਰੀ ਕੀਤੇ ਜਾਣਗੇ। ਉਥੇ ਹੀ ਸੋਨਾ ਖਰੀਦਣ ਤੇ 500 ਰੁਪਏ ਦੀ ਛੋਟ ਵੀ ਦਿੱਤੀ ਜਾ ਰਹੀ ਹੈ।