ਕੇਂਦਰ ਸਰਕਾਰ ਵਲੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਕੀਤਾ ਇਹ ਐਲਾਨ

ਆਈ ਤਾਜ਼ਾ ਵੱਡੀ ਖਬਰ  

ਦੇਸ਼ ਦੇ ਵਿੱਚ ਕਰੋਨਾ ਦੀ ਚਪੇਟ ਵਿਚ ਆਉਣ ਕਾਰਨ ਜਿੱਥੇ ਬਹੁਤ ਸਾਰੇ ਲੋਕਾਂ ਦੀ ਜਾਨ ਚਲੇ ਗਈ ਹੈ। ਉਥੇ ਹੀ ਸਰਕਾਰ ਵੱਲੋਂ ਜਿਥੇ ਬਹੁਤ ਸਖ਼ਤ ਹਦਾਇਤਾਂ ਅਜੇ ਤੱਕ ਲਾਗੂ ਕੀਤੀਆਂ ਹਨ। ਉਥੇ ਹੀ ਦਿੱਲੀ ਵਿੱਚ ਫਿਰ ਤੋਂ ਕਰੋਨਾ ਕਿ ਕੇਸਾਂ ਦੇ ਵਿਚ ਹੋ ਰਹੇ ਵਾਧੇ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਫਿਰ ਤੋਂ ਸਖਤ ਆਦੇਸ਼ ਲਾਗੂ ਕੀਤੇ ਜਾ ਰਹੇ ਹਨ ਅਤੇ ਮਾਸਕ ਲਗਾਉਣਾ ਵੀ ਲਾਜ਼ਮੀ ਕੀਤਾ ਗਿਆ ਹੈ। ਅਗਰ ਕੋਈ ਵੀ ਲਾਗੂ ਕੀਤੀਆਂ ਗਈਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸਨੂੰ 500 ਰੁਪਏ ਜੁਰਮਾਨਾ ਕੀਤਾ ਜਾਵੇਗਾ।

ਹੁਣ ਕੇਂਦਰ ਸਰਕਾਰ ਵਲੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਕੀਤਾ ਇਹ ਐਲਾਨ ,ਜਿਸ ਬਾਰੇ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਕੇਂਦਰ ਸਰਕਾਰ ਵੱਲੋਂ ਬਾਲਗਾਂ ਨੂੰ ਮਿਲੇਗੀ ਕੋਰਬੇਵੈਕਸ ਦੀ ਬੂਸਟਰ ਖੁਰਾਕ ਦੇਣ ਵਾਸਤੇ ਮਨਜ਼ੂਰੀ ਦੇ ਦਿੱਤੀ ਗਈ ਹੈ। ਦੱਸ ਦਈਏ ਕਿ ਕਰੋਨਾ ਤੋ ਬਚਾਉਣ ਵਾਸਤੇ ਜਿੱਥੇ ਬਾਲਗਾਂ ਨੂੰ ਪਹਿਲਾਂ ਹੀ ਦੇਸ਼ ਅੰਦਰ ਸਰਕਾਰ ਵੱਲੋਂ ਕੋਵਿਸ਼ੀਲਡ ਜਾਂ ਕੋਵੈਕਸੀਨ ਵੈਕਸੀਨ ਦੀਆਂ ਦੋ ਦੋ ਖੁਰਾਕ ਦਿੱਤੀਆਂ ਜਾ ਚੁਕੀਆਂ ਹਨ। ਹੁਣ ਉਨ੍ਹਾਂ ਬਾਲਗਾਂ ਨੂੰ ਕੇਂਦਰ ਸਰਕਾਰ ਵੱਲੋਂ ‘ਕੋਰਬੇਵੈਕਸ’ ਵੈਕਸੀਨ ਦੀ ਬੂਸਟਰ ਡੋਜ਼ ਦੇਣ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਕਰੋਨਾ ਤੋਂ ਬਚਾਅ ਵਾਸਤੇ ਦਿੱਤੀ ਜਾਣ ਵਾਲੀ ਇਸ ਖੁਰਾਕ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਹਤ ਮੰਤਰਾਲੇ ਵੱਲੋਂ ਦੱਸਿਆ ਗਿਆ ਹੈ ਕਿ ਜਿੱਥੇ 18 ਸਾਲ ਤੋਂ ਵੱਧ ਉਮਰ ਵਾਲੇ ਬਾਲਗਾ ਨੂੰ ਪਹਿਲਾਂ ਹੀ ਕਰੋਨਾ ਤੋਂ ਬਚਾਅ ਵਾਸਤੇ ਜੋ ਖੁਰਾਕਾਂ ਦਿਤੀਆਂ ਜਾ ਚੁੱਕੀਆਂ ਹਨ ਉਥੇ ਹੀ ਹੁਣ ਵੱਖਰੀ ਕੋਈ ਹੋਰ ਵੈਕਸੀਨ ਬਤੌਰ ਪ੍ਰੀਕਾਸ਼ਨਰੀ ਡੋਜ਼ ਦਿੱਤੀ ਜਾਵੇਗੀ। ਇਹ ਖ਼ੁਰਾਕ ਉਹਨਾਂ ਨੂੰ ਦਿੱਤੀ ਜਾਵੇਗੀ ਜਿਹਨਾਂ ਵੱਲੋਂ 6 ਤੋਂ 26 ਹਫਤੇ ਪਹਿਲਾਂ ਕਰੋਨਾ ਦੀਆਂ ਦੂਜੀਆਂ ਦੋ ਖੁਰਾਕਾਂ ਲਈਆਂ ਹੋਣਗੀਆਂ।

ਇਹ ਫੈਸਲਾ 20 ਜੁਲਾਈ ਨੂੰ ਕੀਤੀ ਗਈ ਮੀਟਿੰਗ ਦੌਰਾਨ ਲਿਆ ਗਿਆ ਸੀ। ਸੂਤਰਾਂ ਦੇ ਅਨੁਸਾਰ ‘18 ਸਾਲ ਤੋਂ ਵੱਧ ਉਮਰ ਦੇ ਉਨ੍ਹਾਂ ਲੋਕਾਂ ਨੂੰ ਸਾਵਧਾਨੀ ਦੀ ਖੁਰਾਕ ਦੇ ਤੌਰ ’ਤੇ ਕੋਰਬੇਵੈਕਸ ਵੈਕਸੀਨ ਦੇਣ ’ਤੇ ਵਿਚਾਰ ਕੀਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਇਹ ਫੈਸਲਾ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਕੀਤਾ ਗਿਆ ਹੈ।