ਕੇਂਦਰ ਸਰਕਾਰ ਵਲੋਂ 15 ਸਤੰਬਰ ਤੱਕ ਲਈ ਇਸ ਕੰਮ ਲਈ ਦਿੱਤਾ ਸਮਾਂ

ਆਈ ਤਾਜਾ ਵੱਡੀ ਖਬਰ

ਹਰ ਦੇਸ਼ ਦੇ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਉਸ ਦੇਸ਼ ਦੀ ਉਨਤੀ ਲਈ ਆਪਣਾ ਆਪਣਾ ਯੋਗਦਾਨ ਪਾਇਆ ਜਾਂਦਾ ਹੈ। ਉਥੇ ਹੀ ਭਾਰਤ ਵਿੱਚ ਵੀ ਬਹੁਤ ਸਾਰੀਆਂ ਅਜਿਹੀਆਂ ਸਖਸ਼ੀਅਤਾਂ ਹਨ, ਜਿਨ੍ਹਾਂ ਨੇ ਆਪਣੀ ਹਿੰਮਤ ਅਤੇ ਮਿਹਨਤ ਸਦਕਾ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ ਅਤੇ ਅਜਿਹੇ ਬਹੁਤ ਸਾਰੇ ਲੋਕ ਨੌਜਵਾਨ ਪੀੜ੍ਹੀ ਲਈ ਪ੍ਰੇਰਨਾਸ੍ਰੋਤ ਬਣੇ ਹੋਏ ਹਨ। ਅਜਿਹੀਆਂ ਸਖਸੀਅਤਾਂ ਵੱਲੋਂ ਸਮੇਂ ਸਮੇਂ ਤੇ ਦੇਸ ਨੂੰ ਮਾਣ ਮਹਿਸੂਸ ਕਰਵਾਇਆ ਜਾਂਦਾ ਹੈ। ਸਰਕਾਰ ਵੱਲੋਂ ਕੀਤੇ ਗਏ ਅਜਿਹੇ ਸ਼ਲਾਘਾਯੋਗ ਕਦਮ ਲਈ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ ਜਾਂਦਾ ਹੈ। ਉਥੇ ਹੀ ਕਰੋਨਾ ਦੇ ਦੌਰ ਵਿਚ ਸਭ ਦੀ ਜ਼ਿੰਦਗੀ ਵਿੱਚ ਅਜਿਹੀ ਉਥਲ-ਪੁਥਲ ਆਈ, ਜਿਸ ਕਾਰਨ ਜਿੰਦਗੀ ਦੇ ਮਾਇਨੇ ਹੀ ਬਦਲ ਗਏ ਹਨ। ਕੇਂਦਰ ਸਰਕਾਰ ਵੱਲੋਂ 15 ਸਤੰਬਰ ਤੱਕ ਲਈ ਇਸ ਕੰਮ ਲਈ ਸਮਾਂ ਜਾਰੀ ਕੀਤਾ ਗਿਆ ਹੈ।

ਕੇਂਦਰ ਸਰਕਾਰ ਵੱਲੋਂ ਪਦਮ ਪੁਰਸਕਾਰਾਂ ਲਈ ਨਾਮਜ਼ਦਗੀ ਦੀ ਆਖਰੀ ਤਰੀਕ 15 ਸਤੰਬਰ 2021 ਤੱਕ ਰੱਖੀ ਗਈ ਹੈ। ਕੇਂਦਰ ਸਰਕਾਰ ਵੱਲੋਂ ਬੁੱਧਵਾਰ ਨੂੰ ਗਣਤੰਤਰ ਦਿਵਸ 2022 ਦੇ ਐਲਾਨ ਕੀਤੇ ਜਾਣ ਵਾਲੇ ਪਦਮ ਪੁਰਸਕਾਰਾਂ ਲਈ ਆਨਲਾਈਨ ਨਾਮਜ਼ਦਗੀਆਂ/ ਸਿਫਾਰਸ਼ਾਂ ਦੀ ਮੰਗ ਕੀਤੀ ਗਈ ਹੈ। ਜਿਸ ਵਿਚ ਆ ਸਾਧਾਰਨ ਪ੍ਰਾਪਤੀਆਂ ਅਤੇ ਸੇਵਾਵਾਂ ਵਾਲੇ ਵਿਅਕਤੀ ਅਪਲਾਈ ਕਰ ਸਕਦੇ ਹਨ। ਉਨ੍ਹਾਂ ਪ੍ਰਤਿਭਾਸ਼ਾਲੀ ਵਿਅਕਤੀਆਂ ਦੀ ਪਛਾਣ ਕਰਨ ਲਈ ਠੋਸ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਜਿਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਸੱਚਮੁੱਚ ਔਰਤਾਂ, ਸਮਾਜ ਦੇ ਕਮਜ਼ੋਰ ਵਰਗ, ਅਪਾਹਿਜ ਵਿਅਕਤੀ, ਅਨੂਸੂਚਿਤ ਕਬੀਲਿਆ, ਅਤੇ ਸਮਾਜ ਦੇ ਨਿਰਸਵਾਰਥ ਸੇਵਾ ਕਰ ਰਹੇ ਲੋਕਾਂ ਵਿਚ ਸੱਚ-ਮੁੱਚ ਪਛਾਣਿਆ ਜਾਣਾ ਚਾਹੀਦਾ ਹੈ।

ਇਸ ਲਈ ਸੇਵਾ, ਵਪਾਰ ਅਤੇ ਉਦਯੋਗ ਆਦਿ ਸਾਰੇ ਜਾਤੀ ਤੇ ਲਿੰਗ ਦੇ ਭੇਦ ਭਾਵ ਤੋਂ ਬਿਨਾਂ ਸਾਰੇ ਵਿਅਕਤੀ ਇਨ੍ਹਾਂ ਪੁਰਸਕਾਰਾਂ ਦੇ ਯੋਗ ਹਨ। ਉਥੇ ਹੀ ਇਸ ਪੁਰਸਕਾਰ ਲਈ ਪੀਐਸਯੂ ਵਿਚ ਕੰਮ ਕਰਨ ਵਾਲੇ ਸਰਕਾਰੀ ਡਾਕਟਰ ਅਤੇ ਕਰਮਚਾਰੀ ਤੇ ਵਿਗਿਆਨੀ ਯੋਗ ਨਹੀਂ ਹਨ। ਇਹ ਪੁਰਸਕਾਰ ਕਲਾ ,ਸਾਹਿਤ ਅਤੇ ਸਿੱਖਿਆ ਵਿਗਿਆਨ ਅਤੇ ਇੰਜੀਨੀਅਰਿੰਗ, ਸਿਵਲ ਵਰਗੇ ਸਾਰੇ ਖੇਤਰਾਂ ਸ਼ਾਸ਼ਤਰਾਂ ਵਿੱਚ ਵੱਖਰੀਆਂ ਅਤੇ ਆਪਾਰ ਪ੍ਰਾਪਤੀਆਂ, ਮੈਡੀਸਨ, ਸਮਾਜਿਕ ਕਾਰਜ, ਜਨਤਕ ਮਾਮਲੇ ਸੇਵਾਵਾਂ ਲਈ ਵੱਖਰੇ ਕੰਮ ਦੇ ਮਾਨਤਾ ਦੀ ਮੰਗ ਕਰਦਾ ਹੈ।

ਸਰਕਾਰ ਪਦਮ ਪੁਰਸਕਾਰਾਂ ਨੂੰ ਪੀਪਲਜ਼ ਪਦਮ ਵਿੱਚ ਬਦਲਣ ਲਈ ਵਚਨਬੱਧ ਹੈ। ਇਸ ਲਈ ਸਾਰੇ ਨਾਗਰਿਕਾਂ ਨੂੰ ਸਵੈ ਨਾਮਜ਼ਦਗੀ ਸਮੇਤ ਨਾਮਜ਼ਦਗੀਆਂ/ ਸਿਫਾਰਸ਼ਾਂ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਪਦਮ ਪੁਰਸਕਾਰ ਲਈ ਨਾਮਜ਼ਦਗੀਆਂ ਅਤੇ ਸਿਫਾਰਸਾਂ ਸਿਰਫ ਪਦਮ ਪੁਰਸਕਾਰ ਪੋਰਟਲ padmaawards.gov.in ਤੇ ਆਨਲਾਈਨ ਪ੍ਰਾਪਤ ਕੀਤੀਆਂ ਜਾਣਗੀਆਂ। 1954 ਵਿੱਚ ਸਥਾਪਿਤ ਇਹ ਪੁਰਸਕਾਰ ਹਰ ਸਾਲ ਗਣਤੰਤਰ ਦਿਵਸ ਦੇ ਮੌਕੇ ਤੇ ਐਲਾਨੇ ਜਾਂਦੇ ਹਨ।