ਕੇਂਦਰ ਸਰਕਾਰ ਵਲੋਂ ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ – ਹੋ ਗਿਆ ਇਹ ਐਲਾਨ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਐਲਾਨ ਤੇ ਐਲਾਨ ਕਰ ਰਹੀ ਹੈ। ਇਸੇ ਵਿਚਕਾਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਕੇ ਮੁੱਦਿਆਂ ਤੇ ਗੱਲਬਾਤ ਹੋਈ । ਉਥੇ ਹੀ ਦੂਜੇ ਪਾਸੇ ਹੁਣ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ । ਦਰਅਸਲ ਸਰਕਾਰ ਨੇ ਗਰਮੀ ਕਾਰਨ ਸਿਗੜੀ ਕਣਕ ਦੀ ਫ਼ਸਲ ਦੀ ਖ਼ਰੀਦ ਤੇ ਹੁਣ ਰਾਹਤ ਦੇਣ ਦਾ ਫ਼ੈਸਲਾ ਲਿਆ ਹੈ । ਭਾਜਪਾ ਸੂਬਾ ਜਰਨਲ ਸੈਕਟਰੀ ਰਜੇਸ਼ ਬੱਗਾ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਧੰਨਵਾਦ ਕੀਤਾ ਹੈ ।

ਦੱਸ ਦਈਏ ਕਿ ਅਜੇ ਤੱਕ ਇਸ ਬਾਬਤ ਅਧਿਕਾਰਤ ਤੌਰ ਤੇ ਐਲਾਨ ਨਹੀਂ ਕੀਤਾ ਗਿਆ। ਪਰ ਇਹ ਫੈਸਲਾ ਕਿਸਾਨਾਂ ਨੂੰ ਵੱਡੀ ਰਾਹਤ ਦੇਣ ਵਾਲਾ ਹੈ। ਇਸ ਸੰਬੰਧੀ ਰਾਜੇਸ਼ ਬੱਗਾ ਨੇ ਲਿਖਿਆ ਹੈ ਕਿ ਇਹ ਚੰਗੀ ਖ਼ਬਰ ਹੈ । ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਛੇ ਫ਼ੀਸਦੀ ਤੋਂ ਵੱਧ ਸੁੰਗੜੇ ਕਣਕ ਦੇ ਦਾਣਿਆਂ ਨੂੰ ਖਰੀਦ ਨਹੀਂ ਰਹੀ ਸੀ । ਹੁਣ ਕੇਂਦਰ ਸਰਕਾਰ ਤੇ ਖੇਤੀਬਾੜੀ ਮੰਤਰੀ ਦੇ ਵੱਲੋਂ ਨਿਯਮਾਂ ਵਿਚ ਛੋਟ ਦੇ ਕੇ ਖਰੀਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ । ਇਹ ਛੋਟ ਕਿੰਨੇ ਫੀਸਦੀ ਤੱਕ ਵਧਾਈ ਗਈ ਹੈ । ਇਸ ਸਬੰਧੀ ਅਜੇ ਤੱਕ ਕੋਈ ਵੀ ਜਾਣਕਾਰੀ ਨਹੀਂ ਹੈ।

ਜੇਕਰ ਇਸ ਦਾ ਐਲਾਨ ਹੋ ਜਾਂਦਾ ਹੈ ਤਾਂ ਕਿਸਾਨਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ । ਇਸ ਦੇ ਨਾਲ ਹੀ ਦੱਸਣਾ ਬਣਦਾ ਹੈ ਕਿ ਲਗਾਤਾਰ ਵਧ ਰਹੀ ਗਰਮੀ ਦੇ ਕਾਰਨ ਕਿਸਾਨਾਂ ਨੂੰ ਵੀ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਖਰੀਦ ਏਜੰਸੀਆਂ ਨੇ ਕੁਝ ਦਿਨ ਪਹਿਲਾਂ ਹੀ ਕਣਕ ਦੀ ਕੁਆਲਿਟੀ ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਸੀ ।

ਫਿਰ ਭਾਰਤੀ ਖਾਦ ਨਿਗਮ ਮੰਡੀਆਂ ਵਿਚ ਕਣਕ ਦੇ ਸੈਂਪਲ ਲੈਣੇ ਵੀ ਸ਼ੁਰੂ ਕਰ ਦਿੱਤੇ ਹਨ । ਪਰ ਦੂਜੇ ਪਾਸੇ ਹੁਣ ਕੇਂਦਰ ਸਰਕਾਰ ਕਿਸਾਨਾਂ ਨੂੰ ਰਾਹਤ ਦੇਣ ਦੀ ਤਿਆਰੀ ਵਿੱਚ ਹੈ । ਕੇਂਦਰ ਸਰਕਾਰ ਹੁਣ ਜਲਦ ਹੀ ਗਰਮੀ ਕਾਰਨ ਸੁੰਗੜੀ ਕਣਕ ਦੀ ਫਸਲ ਦੀ ਖਰੀਦ ਸਬੰਧੀ ਵੱਡਾ ਐਲਾਨ ਹੋ ਸਕਦਾ ਹੈ ।