ਕੇਂਦਰ ਸਰਕਾਰ ਵਲੋਂ ਆਈ ਵੱਡੀ ਖਬਰ, ਇਸ ਵਰਗ ਨੂੰ ਦਿੱਤਾ ਤੋਹਫ਼ਾ

ਆਈ ਤਾਜ਼ਾ ਵੱਡੀ ਖਬਰ 

ਸਾਡੇ ਭਾਰਤ ਦੇਸ਼ ਵਿੱਚ ਵੱਖ ਵੱਖ ਧਰਮਾਂ ਨਾਲ ਸਬੰਧਤ ਲੋਕ ਰਹਿੰਦੇ ਹਨ । ਜੋ ਵੱਖੋ ਵੱਖਰੇ ਧਰਮਾਂ ਵਿੱਚ ਵਿਸ਼ਵਾਸ ਰੱਖਦੇ ਹਨ । ਹਰ ਇੱਕ ਮਨੁੱਖ ਦਾ ਜੀਵਨ ਜਿਊਣ ਦਾ ਢੰਗ ਵੱਖਰਾ ਹੈ । ਉਥੇ ਹੀ ਬਹੁਤ ਸਾਰੇ ਨੌਜਵਾਨ ਆਪਣਾ ਲਿੰਗ ਪਰਿਵਰਤਨ ਕਰ ਲੈਂਦੇ ਹਨ । ਜਿਸ ਕਾਰਨ ਸਮਾਜ ਦੇ ਲੋਕਾਂ ਦਾ ਉਨ੍ਹਾਂ ਪ੍ਰਤੀ ਨਜ਼ਰੀਆ ਕੁਝ ਵੱਖਰਾ ਹੋ ਜਾਂਦਾ ਹੈ । ਲੋਕ ਉਨ੍ਹਾਂ ਨੂੰ ਨਫ਼ਰਤ ਭਰੀਆਂ ਨਜ਼ਰਾਂ ਨਾਲ ਵੇਖਦੇ ਹਨ । ਪਰ ਅੱਜ ਦੇਸ਼ ਦੀ ਕੇਂਦਰ ਸਰਕਾਰ ਵੱਲੋਂ ਟਰਾਂਸਜੈਂਡਰਾਂ ਨੂੰ ਇਕ ਵੱਡਾ ਤੋਹਫਾ ਦਿੱਤਾ ਗਿਆ ਹੈ। ਦਰਅਸਲ ਹੁਣ ਜਲਦ ਹੀ ਕੇਂਦਰ ਸਰਕਾਰ ਵੱਲੋਂ ਟਰਾਂਸਜੈਂਡਰਾ ਨੂੰ ਇੱਕ ਵੱਡੀ ਸਹੂਲਤ ਦਵੇਗੀ ਜਿਸ ਤਹਿਤ ਹੁਣ ਉਹ ਮੁਫ਼ਤ ਲਿੰਗ ਪਰਿਵਰਤਨ ਕਰਵਾ ਸਕਣਗੇ।

ਦੇਸ਼ ਦੇ ਕਿਸੇ ਵੀ ਹਸਪਤਾਲ ਚ ਇਹ ਸਰਜਰੀ ਸਰਕਾਰ ਵੱਲੋਂ ਮੁਫ਼ਤ ਕਰ ਦਿੱਤੀ ਜਾਵੇਗੀ । ਜ਼ਿਕਰਯੋਗ ਹੈ ਕਿ ਅਜੇ ਦੇਸ਼ ਦੇ ਕਿਸੇ ਵੀ ਹਸਪਤਾਲ ਦੇ ਵਿਚ ਇਹ ਸਰਜਰੀ ਮੁਫਤ ਨਹੀਂ ਹੈ । ਕੇਂਦਰ ਦੀ ਮੋਦੀ ਸਰਕਾਰ ਨੇ ਟ੍ਰਾਂਸਜੈਂਡਰ ਭਾਈਚਾਰੇ ਦੇ ਨਾਲ ਜੁੜੇ ਲੋਕਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਦਾ ਲਾਭ ਦੇਣ ਦਾ ਅੈਲਾਨ ਕੀਤਾ ਹੈ । ਜਿਸ ਦੇ ਚਲਦੇ ਹੁਣ ਰਾਸ਼ਟਰੀ ਸਿਹਤ ਅਥਾਰਿਟੀ ਅਤੇ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲੇ ਵਿੱਚ ਇੱਕ ਸਮਝੌਤਾ ਹੈ ਮੰਗ ਪੱਤਰ ਤੇ ਦਸਤਖ਼ਤ ਵੀ ਹੋਏ ਹਨ ।

ਜਿਸ ਦੇ ਚੱਲਦੇ ਕੇਂਦਰੀ ਸਿਹਤ ਮੰਤਰੀ ਡਾ ਮਨਮੁਖ ਮਾਂਡਵੀਆ ਨੇ ਆਖਿਆ ਹੈ ਕਿ ਟਰਾਂਸਜੈਂਡਰਾਂ ਨੂੰ ਵੀ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਪੰਜ ਲੱਖ ਰੁਪਏ ਤਕ ਸਾਲਾਨਾ ਮੁਫ਼ਤ ਇਲਾਜ ਦੀ ਸਹੂਲਤ ਮਿਲੇਗੀ ਇਸ ਦੀ ਯੋਗਤਾ ਲਈ ਟਰਾਂਸਜੈਂਡਰ ਸਰਟੀਫਿਕੇਟ ਲਾਜ਼ਮੀ ਹੋਣਗੇ ਜੋ ਕਿ ਭਾਰਤ ਤੇ ਰਾਸ਼ਟਰੀਆ ਪੋਰਟਲ ਵੱਲੋਂ ਜਾਰੀ ਕੀਤਾ ਜਾਂਦਾ ਹੈ । ਜ਼ਿਕਰਯੋਗ ਹੈ ਕਿ ਸਾਡੇ ਸਮਾਜ ਵਿੱਚ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਟਰਾਂਸਜੈਂਡਰਾਂ ਨਾਲ ਵਿਤਕਰਾ ਕਰਦੇ ਹਨ ।

ਇਸੇ ਵਿਚਾਲੇ ਹੁਣ ਕੇਂਦਰ ਸਰਕਾਰ ਵੱਲੋਂ ਟਰਾਂਸਜੈਂਡਰਾਂ ਨੂੰ ਇਕ ਵੱਡਾ ਤੋਹਫਾ ਦਿੰਦਿਆਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਟਰਾਂਸਜੈਂਡਰਾਂ ਦਾ ਮੁਫ਼ਤ ਲਿੰਗ ਪਰਿਵਰਤਨ ਕੀਤਾ ਜਾਵੇਗਾ ਤੇ ਉਨ੍ਹਾਂ ਨੂੰ ਵੀ ਅਯੂਸ਼ਮਾਨ ਕਾਰਡ ਦੀ ਯੋਜਨਾ ਮਿਲੇਗੀ । ਜਿਸ ਕਾਰਨ ਉਹ ਵੀ ਆਉਣ ਵਾਲੇ ਸਮੇਂ ਵਿੱਚ ਆਮ ਲੋਕਾਂ ਦੀ ਤਰ੍ਹਾਂ ਇਸ ਯੋਜਨਾ ਦਾ ਲਾਭ ਲੈ ਸਕਣਗੇ ।