ਆਈ ਤਾਜਾ ਵੱਡੀ ਖਬਰ
ਹਰ ਕੰਮ ਨੂੰ ਆਸਾਨ ਬਣਾਉਣ ਦੇ ਲਈ ਇਨਸਾਨ ਦੀ ਮੁੱਢ ਕਦੀਮ ਤੋਂ ਹੀ ਕੋਸ਼ਿਸ਼ ਰਹੀ ਹੈ। ਪਹੀਏ ਦੀ ਖੋਜ ਤੋਂ ਲੈ ਕੇ ਹੁਣ ਤੱਕ ਮਨੁੱਖ ਨੇ ਕਈ ਅਜਿਹੀਆਂ ਵੱਡੀਆਂ ਖੋਜਾਂ ਕੀਤੀਆਂ ਹਨ ਜਿਸ ਦੇ ਨਾਲ ਮਨੁੱਖੀ ਜੀਵਨ ਨੂੰ ਹੋਰ ਸੁਖਾਲਾ ਕੀਤਾ ਜਾ ਰਿਹਾ ਹੈ। ਅਜੋਕੇ ਸਮੇਂ ਦੇ ਵਿਚ ਤਕਨੀਕੀ ਯੁੱਗ ਦਾ ਦੌਰ ਚੱਲ ਰਿਹਾ ਹੈ ਜਿਸ ਦੇ ਨਾਲ ਵੱਖ-ਵੱਖ ਖੇਤਰਾਂ ਨੂੰ ਅੱਗੇ ਵਧਣ ਦੇ ਵਿੱਚ ਸਹਾਇਤਾ ਮਿਲ ਰਹੀ ਹੈ। ਵਧਦੀ ਹੋਈ ਆਬਾਦੀ ਦੇ ਕਾਰਨ ਅਰਥ ਵਿਵਸਥਾ ਨੂੰ ਪੂਰਨ ਰੂਪ ਵਿਚ ਚਲਾਉਣ ਦੇ ਲਈ ਬੈਂਕਾਂ ਦਾ ਸਹਿਯੋਗ ਅਹਿਮ ਹੁੰਦਾ ਹੈ।
ਪਰ ਬੈਂਕਾਂ ਦਾ ਕੰਮ ਕਾਜ ਵੀ ਹਾਲ ਹੀ ਦੇ ਦਿਨਾਂ ਦੌਰਾਨ ਕਾਫੀ ਰੁਝੇਵਿਆਂ ਭਰਿਆ ਰਹਿੰਦਾ ਹੈ। ਪਰ ਹੁਣ ਭਾਰਤੀ ਰਿਜ਼ਰਵ ਬੈਂਕ ਦੇ ਆਦੇਸ਼ ਅਨੁਸਾਰ ਸਾਰੀਆਂ ਬੈਂਕਾਂ ਦੇ ਅੰਦਰ ਕੰਮਕਾਜ ਦੀ ਚਾਲ ਨੂੰ ਤੇਜ਼ ਕਰਨ ਸਬੰਧੀ ਇੱਕ ਸੁਵਿਧਾ ਨੂੰ ਲਾਗੂ ਕਰਨ ਲਈ ਕਿਹਾ ਗਿਆ ਹੈ। ਇਸ ਅਨੁਸਾਰ ਆਰ ਬੀ ਆਈ ਨੇ ਆਖਿਆ ਹੈ ਕਿ 30 ਸਤੰਬਰ ਤੱਕ ਦੇਸ਼ ਦੀਆਂ ਸਾਰੀਆਂ ਬੈਂਕਾਂ ਦੀਆਂ ਤਮਾਮ ਸ਼ਖਾਵਾਂ ਦੇ ਵਿਚ ਇਲੈਕਟ੍ਰੋਨਿਕ ਫੋਟੋ ਆਧਾਰਿਤ ਚੈੱਕ ਟਰਾਂਜ਼ੈਕਸ਼ਨ ਸਿਸਟਮ ਨੂੰ ਇੰਸਟਾਲ ਕੀਤਾ ਜਾਣਾ ਚਾਹੀਦਾ ਹੈ। ਇਹ ਇੱਕ ਤਰ੍ਹਾਂ ਦੀ ਮਸ਼ੀਨ ਹੁੰਦੀ ਹੈ ਜਿਸ ਜ਼ਰੀਏ ਚੈੱਕ ਦਾ ਨਿਪਟਾਰਾ ਕਰਨ ਦੇ ਲਈ ਹੁਣ ਕਈ ਦਿਨਾਂ ਦਾ ਇੰਤਜ਼ਾਰ ਨਹੀਂ ਕਰਨਾ ਪੈਂਦਾ।
ਫਿਲਹਾਲ ਇਸ ਮਸ਼ੀਨ ਦੀ ਵਰਤੋਂ ਸਾਲ 2010 ਤੋਂ ਕੀਤੀ ਜਾ ਰਹੀ ਹੈ ਪਰ ਮੌਜੂਦਾ ਸਮੇਂ ਪੂਰੇ ਦੇਸ਼ ਭਰ ਵਿਚ ਤਕਰੀਬਨ 1,50,000 ਬੈਂਕ ਸ਼ਾਖਾਵਾਂ ਵਿੱਚ ਹੀ ਇਸ ਮਸ਼ੀਨ ਦੀ ਸੁਵਿਧਾ ਹੈ। ਅਜੇ ਵੀ 18,000 ਦੇ ਕਰੀਬ ਕਈ ਅਜਿਹੀਆਂ ਸ਼ਾਖਾਵਾਂ ਹਨ ਜਿਨ੍ਹਾਂ ਵਿੱਚ ਸੀ ਟੀ ਐੱਸ ਦੀ ਸੁਵਿਧਾ ਨਹੀਂ ਹੈ। ਦੱਸਣਯੋਗ ਹੈ ਕਿ ਸੀ ਟੀ ਐੱਸ ਇੱਕ ਅਜਿਹੀ ਮਸ਼ੀਨ ਹੁੰਦੀ ਹੈ ਜੋ ਚੈੱਕ ਨੂੰ ਸਕੈਨ ਕਰ ਉਸਦੀ ਇਲੈਕਟ੍ਰਾਨਿਕ ਕਾਪੀ ਬਣਾ ਦਿੰਦੀ ਹੈ ਅਤੇ ਬਾਅਦ ਵਿੱਚ ਇਸ ਇਲੈਕਟ੍ਰਾਨਿਕ ਕਾਪੀ ਨੂੰ ਆਸਾਨੀ ਨਾਲ ਬਾਕੀ ਬੈਂਕਾਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ ਉਹ ਵੀ ਸਿਰਫ ਇੱਕ ਕਲਿੱਕ ਦੂਰ।
ਇਸ ਦੇ ਨਾਲ ਹੁਣ ਸਾਨੂੰ ਚੈੱਕ ਨੂੰ ਕੈਸ਼ ਕਰਵਾਉਣ ਦੇ ਲਈ ਇਕ ਬੈਂਕ ਤੋਂ ਦੂਜੀ ਬੈਂਕ ਕਈ ਦਿਨ ਤੱਕ ਭਟਕਣਾ ਨਹੀਂ ਪਵੇਗਾ। ਇਸ ਸਿਸਟਮ ਦੇ ਨਾਲ ਨਕਲੀ ਜਾਂ ਜਾ-ਅ-ਲੀ ਚੈੱਕ ਨੂੰ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਇਸ ਮਸ਼ੀਨਰੀ ਜ਼ਰੀਏ ਐਮਆਈਸੀਆਰ ਅਤੇ ਚੈੱਕ ਜਾਰੀ ਕਰਨ ਵਾਲੀ ਬੈਂਕ ਸੰਬੰਧੀ ਜਾਣਕਾਰੀ ਨੂੰ ਵੀ ਦੂਸਰੀ ਬੈਂਕ ਨਾਲ ਸਾਂਝਾ ਕੀਤਾ ਜਾਂਦਾ ਹੈ।
Previous Postਪੰਜਾਬ ਚ ਇਥੇ 22 ਤੋਂ 30 ਅਪ੍ਰੈਲ ਤੱਕ ਲਈ ਹੋ ਗਿਆ ਇਹ ਐਲਾਨ – ਆਈ ਤਾਜਾ ਵੱਡੀ ਖਬਰ
Next Postਟੋਲ ਪਲਾਜ਼ੇ ਖਤਮ ਕਰਨ ਬਾਰੇ ਕੇਂਦਰੀ ਮੰਤਰੀ ਗਡਕਰੀ ਵਲੋਂ ਹੋਇਆ ਇਹ ਐਲਾਨ