ਸਰਕਾਰ ਦੀ ਆਈ ਕਿਸਾਨਾਂ ਲਈ ਇਹ ਸਕੀਮ
ਕਿਸਾਨ ਜਥੇਬੰਦੀਆਂ ਦੀ ਕੇਂਦਰ ਸਰਕਾਰ ਦੇ ਨਾਲ ਕਾਲੀ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੀ ਜੰਗ ਜਾਰੀ ਹੈ। ਹੁਣ ਤੱਕ ਇਸ ਮੁਹਿੰਮ ਦੇ ਵਿੱਚ ਕਈ ਤਰ੍ਹਾਂ ਦੇ ਮੋੜ ਸਾਹਮਣੇ ਆ ਚੁੱਕੇ ਹਨ। ਜਿਸ ਦਾ ਅਸਰ ਦੇਸ਼ ਦੇ ਵਿੱਚ ਚੱਲ ਰਹੇ ਮਾਹੌਲ ਉਪਰ ਵੀ ਪੈ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਖੁਸ਼ ਕਰਨ ਵਾਸਤੇ ਕਈ ਤਰ੍ਹਾਂ ਦੀਆਂ ਸਕੀਮਾਂ ਜਾਰੀ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਦੇ ਵਿੱਚੋਂ ਇੱਕ ਸਕੀਮ ਦੇ ਤਹਿਤ ਕਿਸਾਨਾਂ ਨੂੰ ਸਰਕਾਰੀ ਕਰਮਚਾਰੀਆਂ ਦੀ ਤਰ੍ਹਾਂ ਪੈਨਸ਼ਨ ਦਿੱਤੀ ਜਾਂਦੀ ਹੈ। ਕੇਂਦਰ ਸਰਕਾਰ ਵੱਲੋਂ ਚਲਾਈ ਗਈ
ਇਸ ਯੋਜਨਾ ਦਾ ਨਾਮ ਪ੍ਰਧਾਨ ਮੰਤਰੀ ਕਿਸਾਨ ਮਨ ਧੰਨ ਯੋਜਨਾ ਹੈ। ਇਸ ਯੋਜਨਾ ਦੇ ਤਹਿਤ 60 ਸਾਲ ਤੋਂ ਵੱਧ ਦੇ ਕਿਸਾਨਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ। ਕੋਈ ਵੀ ਕਿਸਾਨ ਇਸ ਪੈਨਸ਼ਨ ਯੋਜਨਾ ਦਾ ਹਿੱਸਾ ਬਣ ਸਕਦਾ ਹੈ ਜਿਸ ਦੀ ਉਮਰ 18 ਤੋਂ 40 ਸਾਲ ਦੇ ਦਰਮਿਆਨ ਹੋਵੇ। ਇਸ ਪੈਨਸ਼ਨ ਯੋਜਨਾ ਦਾ ਪ੍ਰਬੰਧ ਭਾਰਤੀ ਜੀਵਨ ਬੀਮਾ ਨਿਗਮ ਵੱਲੋਂ ਸਰਕਾਰ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ। ਜਿਸ ਦੇ ਤਹਿਤ ਤੁਹਾਡੇ ਵੱਲੋਂ ਪਾਇਆ ਗਿਆ ਯੋਗਦਾਨ 60 ਸਾਲ ਦੀ ਉਮਰ ਤੋਂ ਬਾਅਦ ਤੁਹਾਡੇ ਤੱਕ 3,000 ਰੁਪਏ ਮਹੀਨਾਵਾਰ ਪੈਨਸ਼ਨ ਦੇ ਰੂਪ ਵਿਚ ਪੁੱਜੇਗਾ।
ਜੇਕਰ ਤੁਸੀਂ ਇਸ ਯੋਜਨਾ ਦੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਤੁਹਾਨੂੰ 55 ਰੁਪਏ ਤੋਂ ਲੈ ਕੇ 200 ਰੁਪਏ ਪ੍ਰਤੀ ਮਹੀਨੇ ਤੱਕ ਦਾ ਯੋਗਦਾਨ ਦੇਣਾ ਪਵੇਗਾ। ਇਸ ਵਾਸਤੇ ਕਿਸਾਨ ਦਾ 18 ਸਾਲ ਦੀ ਉਮਰ ਦਾ ਹੋਣਾ ਜਰੂਰੀ ਹੈ। ਜਿਸ ਅਧੀਨ ਤੁਸੀਂ 55 ਰੁਪਏ ਦੀ ਮਹੀਨਾਵਾਰ ਰਾਸ਼ੀ ਦੇ ਕੇ ਇਸ ਸਕੀਮ ਦਾ ਲਾਭ ਲੈ ਸਕਦੇ ਹੋ। ਉਥੇ ਹੀ ਜੇਕਰ ਤੁਸੀਂ ਇਸ ਸਕੀਮ ਵਿੱਚ 40 ਸਾਲ ਦੀ ਉਮਰ ਵਿਚ ਜੁੜਦੇ ਹੋ ਤਾਂ ਤੁਹਾਨੂੰ 200 ਰੁਪਏ ਪ੍ਰਤੀ ਮਹੀਨਾ ਯੋਗਦਾਨ ਇਸ ਸਕੀਮ ਵਾਸਤੇ ਦੇਣਾ ਪਵੇਗਾ। ਇਸ ਸਕੀਮ ਨਾਲ ਜੁੜਨ ਵਾਸਤੇ ਤੁਹਾਨੂੰ ਨੇੜੇ ਦੇ ਕਾਮਨ ਸਰਵਿਸ ਸੈਂਟਰ ਉੱਪਰ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ।
ਇਸ ਲਈ ਤੁਹਾਡੇ ਕੋਲ ਆਧਾਰ ਕਾਰਡ, ਖਸਰਾ ਖਤਿਆਨ ਦੀ ਇੱਕ ਕਾਪੀ, ਦੋ ਪਾਸਪੋਰਟ ਸਾਈਜ਼ ਫੋਟੋਆਂ, ਬੈਂਕ ਦੀ ਪਾਸਬੁੱਕ ਲਾਜ਼ਮੀ ਤੌਰ ਉਪਰ ਹੋਣੀ ਚਾਹੀਦੀ ਹੈ। ਇਸ ਰਜਿਸਟ੍ਰੇਸ਼ਨ ਤੋਂ ਬਾਅਦ ਤੁਹਾਡਾ ਪੈਨਸ਼ਨ ਕਾਰਡ ਬਣ ਜਾਵੇਗਾ ਜਿਸ ਵਿੱਚ ਤੁਹਾਡਾ ਪੈਨਸ਼ਨ ਨੰਬਰ ਲਿਖਿਆ ਹੋਵੇਗਾ। ਜੇਕਰ ਤੁਸੀਂ ਇਸ ਸਕੀਮ ਨੂੰ ਅੱਧ ਵਿਚਾਲੇ ਹੀ ਛੱਡ ਦਿੰਦੇ ਹੋ ਤਾਂ ਤੁਹਾਡੇ ਸਾਰੇ ਪੈਸੇ ਬੈਂਕ ਵਿੱਚ ਜਮ੍ਹਾਂ ਹੋ ਜਾਣਗੇ ਜਿਸ ਉੱਪਰ ਬਚਤ ਖਾਤੇ ਅਨੁਸਾਰ ਵਿਆਜ ਮਿਲੇਗਾ। ਜੇਕਰ ਪਾਲਿਸੀ ਧਾਰਕ ਕਿਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਰਕਮ ਦਾ 50 ਪ੍ਰਤੀਸ਼ਤ ਉਸ ਦੀ ਪਤਨੀ ਨੂੰ ਮਿਲ ਜਾਂਦਾ ਹੈ।
Previous Postਪੰਜਾਬ ਚ ਇਥੇ ਵਾਪਰਿਆ ਕਹਿਰ ਭਿਆਨਕ ਹਾਦਸੇ ਚ ਹੋਈਆਂ ਮੌਤਾਂ, ਇਲਾਕੇ ਚ ਛਾਇਆ ਸੋਗ
Next Postਪੰਜਾਬ ਪੁਲਸ ਦੇ DGP ਦਿਨਕਰ ਗੁਪਤਾ ਨੇ ਕੀਤਾ ਅਜਿਹਾ ਕੰਮ , ਸਾਰੇ ਪਾਸੇ ਹੋ ਰਹੀ ਸੋਭਾ – ਆਈ ਇਹ ਤਾਜਾ ਵੱਡੀ ਖਬਰ