ਆਈ ਤਾਜਾ ਵੱਡੀ ਖਬਰ
ਕਰੋਨਾ ਦੇ ਦੌਰ ਵਿੱਚ ਜਿੱਥੇ ਲੋਕਾਂ ਨੂੰ ਪਹਿਲਾਂ ਹੀ ਆਰਥਿਕ ਤੰਗੀਆਂ ਦੇ ਚੱਲਦੇ ਹੋਏ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਸਾਲ ਮਾਰਚ ਦੇ ਵਿੱਚ ਸਰਕਾਰ ਵੱਲੋਂ ਜਦੋਂ ਤਾਲਾਬੰਦੀ ਕਰ ਦਿੱਤੀ ਗਈ ਸੀ ਤਾਂ ਲੋਕਾਂ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜਰਨਾ ਪਿਆ। ਲੋਕਾਂ ਦੀ ਜਮਾਪੁੰਜੀ ਇਸ ਤਾਲਾਬੰਦੀ ਦੇ ਦੌਰਾਨ ਖਰਚ ਹੋ ਗਈ। ਲੋਕਾਂ ਦੇ ਕੰਮ ਕਾਜ ਠੱਪ ਹੋ ਜਾਣ ਕਾਰਨ ਬਹੁਤ ਸਾਰੇ ਲੋਕਾਂ ਦੇ ਰੋਜਗਾਰ ਚਲੇ ਗਏ ਸਨ। ਜਿਸ ਕਾਰਨ ਬਹੁਤ ਸਾਰੇ ਲੋਕ ਆਰਥਿਕ ਮੰਦੀ ਦੇ ਚਲਦੇ ਹੋਏ ਮਾਨਸਿਕ ਤਣਾਅ ਦਾ ਵੀ ਸ਼ਿਕਾਰ ਹੋ ਗਏ। ਉਥੇ ਹੀ ਲੋਕਾਂ ਨੂੰ ਆਪਣੇ ਘਰ ਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੇਂਦਰ ਸਰਕਾਰ ਤੋਂ ਗੈਸ ਸਿਲੰਡਰ ਵਰਤਣ ਵਾਲਿਆਂ ਲਈ ਇਕ ਵੱਡੀ ਖ਼ਬਰ ਦਾ ਐਲਾਨ ਹੋਇਆ ਹੈ, ਜਿਸ ਨਾਲ ਲੋਕਾਂ ਵਿਚ ਖੁਸ਼ੀ ਦੀ ਲਹਿਰ ਵੇਖੀ ਜਾ ਰਹੀ ਹੈ। ਕੇਂਦਰੀ ਕੁਦਰਤੀ ਗੈਸ ਅਤੇ ਪੈਟਰੋਲੀਅਮ ਮੰਤਰਾਲੇ ਵੱਲੋਂ ਦੇਸ਼ ਭਰ ਵਿੱਚ ਰਸੋਈ ਗੈਸ ਖਪਤਕਾਰਾਂ ਲਈ ਇਕ ਵੱਡੀ ਰਾਹਤ ਦਿੰਦੇ ਹੋਏ ਐਲਾਨ ਕੀਤਾ ਗਿਆ ਹੈ। ਜਿੱਥੇ ਪਹਿਲਾਂ ਲੋਕਾਂ ਨੂੰ ਗੈਸ ਸਲੰਡਰ ਕਰਵਾਉਣ ਲਈ ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਸੀ। ਹੁਣ ਖਪਤਕਾਰਾਂ ਦੀ ਉਸ ਮੁਸ਼ਕਿਲ ਨੂੰ ਹੱਲ ਕਰ ਦਿੱਤਾ ਗਿਆ ਹੈ। ਹੁਣ ਗੈਸ ਸਲੰਡਰ ਭਾਵੇਂ ਕਿਸੇ ਵੀ ਗੈਸ ਏਜੰਸੀ ਨਾਲ ਸਬੰਧਤ ਹੋਵੇ।
ਖਪਤਕਾਰ ਹੁਣ ਖਾਲੀ ਗੈਸ ਸਿਲੰਡਰ ਆਪਣੀ ਮਰਜ਼ੀ ਦੇ ਅਨੁਸਾਰ ਕਿਸੇ ਵੀ ਗੈਸ ਏਜੰਸੀ ਤੋਂ ਭਰਵਾ ਸਕਦੇ ਹਨ। ਇਸ ਐਲਾਨ ਦੇ ਨਾਲ ਹੇਰਾਫੇਰੀ ਦੇ ਮਾਮਲੇ ਨੂੰ ਵੀ ਠੱਲ੍ਹ ਪਵੇਗੀ। ਇੰਡੇਨ ਗੈਸ ਕੰਪਨੀ ਦੇ ਸੇਲਜ਼ ਅਧਿਕਾਰੀ ਸਚਿਤ ਸ਼ਰਮਾ ਨੇ ਦੱਸਿਆ ਹੈ ਕਿ ਇਸ ਯੋਜਨਾ ਦੇ ਨਾਲ ਖਪਤਕਾਰਾਂ ਨੂੰ ਗੈਸ ਸਲੰਡਰ ਕਿਸੇ ਵੀ ਏਜੰਸੀ ਤੋਂ ਭਰਵਾਉਣ ਵਿੱਚ ਅਸਾਨੀ ਹੋ ਗਈ ਹੈ।
ਸਰਕਾਰ ਵੱਲੋਂ ਕੀਤਾ ਗਿਆ ਇਹ ਐਲਾਨ ਖਪਤਕਾਰਾਂ ਲਈ ਵਰਦਾਨ ਸਾਬਤ ਹੋਵੇਗਾ ਮੌਜੂਦਾ ਸਮੇਂ ਕੇਂਦਰ ਸਰਕਾਰ ਅਤੇ ਤੇਲ ਕੰਪਨੀ ਦੇ ਅਧਿਕਾਰੀ ਉਕਤ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਜੰਗੀ ਪੱਧਰ ਤੇ ਕੰਮ ਕਰ ਰਹੇ ਹਨ। ਅਜਿਹੇ ਵਿੱਚ ਯੋਜਨਾ ਪਾਇਪ ਲਾਈਨ ਵਿੱਚ ਹੋਣ ਤੋਂ ਬਾਅਦ ਉਚਿਤ ਫੈਸਲਾ ਹੁੰਦੇ ਹੀ ਜ਼ਮੀਨੀ ਪੱਧਰ ਤੇ ਉਤਾਰ ਦਿੱਤੀ ਜਾਵੇਗੀ। ਗੈਸ ਏਜੰਸੀਆਂ ਵਿੱਚ ਵੱਡਾ ਮੁਕਾਬਲਾ ਸ਼ੁਰੂ ਹੋ ਜਾਵੇਗਾ। ਉੱਥੇ ਹੀ ਖਪਤਕਾਰਾਂ ਨੂੰ ਸਭ ਕੰਪਨੀਆਂ ਵੱਲੋਂ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ।
Home ਤਾਜਾ ਖ਼ਬਰਾਂ ਕੇਂਦਰ ਸਰਕਾਰ ਤੋਂ ਗੈਸ ਸਲੰਡਰ ਵਰਤਣ ਵਾਲਿਆਂ ਲਈ ਆਈ ਵੱਡੀ ਖਬਰ – ਹੋ ਗਿਆ ਇਹ ਐਲਾਨ , ਲੋਕਾਂ ਚ ਖੁਸ਼ੀ
Previous Postਪੰਜਾਬ : ਵਿਦਿਆਰਥੀਆਂ ਬਾਰੇ 31 ਅਗਸਤ ਤੱਕ ਲਈ ਹੋ ਗਿਆ ਇਹ ਐਲਾਨ – ਆਈ ਤਾਜਾ ਵੱਡੀ ਖਬਰ
Next Postਕੋਰੋਨਾ ਦੇ ਚਲਦੇ ਪੰਜਾਬ ਸਰਕਾਰ ਨੇ 1 ਮਹੀਨੇ ਲਈ ਕਰਤਾ ਇਹ ਵੱਡਾ ਐਲਾਨ – ਤਾਜਾ ਵੱਡੀ ਖਬਰ