ਆਈ ਤਾਜਾ ਵੱਡੀ ਖਬਰ
ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀ ਕਨੂੰਨਾਂ ਦਾ ਦੇਸ਼ ਭਰ ਚ ਕਿਸਾਨਾਂ ਅਤੇ ਆਮ ਜਨਤਾ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕੇ ਇਹਨਾਂ ਕਨੂੰਨਾਂ ਨੂੰ ਰੱਦ ਕੀਤਾ ਜਾਵੇ ਇਸ ਸਿਲਸਿਲੇ ਦੇ ਵਿਚ ਕੇਂਦਰ ਸਰਕਾਰ ਅਤੇ ਕਿਸਾਨਾਂ ਦੇ ਵਿਚਕਾਰ ਮੀਟਿੰਗਾਂ ਦਾ ਦੌਰ ਚਲ ਰਿਹਾ ਹੈ। ਅੱਜ ਕਿਸਾਨ ਜਥੇ ਬੰਦੀਆਂ ਦੀ ਸਰਕਾਰ ਨਾਲ 11ਵੇ ਗੇੜ ਦੀ ਗੱਲ ਬਾਤ ਹੋਈ ਜੌ ਬੇਸਿੱਟਾ ਰਹੀ। ਮੀਟਿੰਗ ਵਿੱਚ ਕਾਫੀ ਬ-ਹਿ-ਸ ਬਾਜ਼ੀ ਵੀ ਹੋਈ, ਤਿੰਨ ਘੰਟੇ ਤੋਂ ਉੱਪਰ ਦਾ ਸਮਾਂ ਬ੍ਰੇਕ ਲਈ ਲਿਆ ਗਿਆ ਸੀ। ਪਰ ਬਾਅਦ ਚ ਕੋਈ ਹਾਲ ਨਹੀਂ ਨਿਕਲਿਆ। ਕਿਸਾਨਾਂ ਨੇ ਬਾਹਰ ਆ ਕੇ ਕਿਹਾ ਕਿ ਸਰਕਾਰ ਵਲੋਂ ਉਹਨਾਂ ਨੂੰ ਪ੍ਰਸਤਾਵ ਦਿੱਤਾ ਗਿਆ ਹੈ। ਖੇਤੀਬਾੜੀ ਮੰਤਰੀ ਨੇ ਇਹ ਪ੍ਰਸਤਾਵ ਰੱਖਿਆ ਹੈ। ਆਓ ਦਸਦੇ ਹਾਂ ਕਿ ਇਸ ਪ੍ਰਸਤਾਵ ਚ ਕਿ ਸੀ।
ਖੇਤੀਬਾੜੀ ਮੰਤਰੀ ਦਾ ਕਹਿਣਾ ਸੀ ਕਿ ਕਿਸਾਨ ਆਪਣੀ ਕੋਈ ਰਾਏ ਦੇ ਸਕਦੇ ਨੇ, ਅੱਜ ਜਿੱਥੇ ਦੋਬਾਰਾ ਮੀਟਿੰਗ ਸੱਦੀ ਗਈ, ਉੱਥੇ ਹੀ ਇਹ ਮੀਟਿੰਗ ਫਿਰ ਬੇਨਤੀਜਾ ਰਹੀ, ਇੱਕ ਵਾਰ ਫਿਰ ਕਿਸਾਨਾਂ ਨੂੰ ਖਾਲੀ ਹੱਥ ਵਾਪਿਸ ਅਉਣਾ ਪਿਆ। ਨਤੀਜਾ ਫਿਰ ਕੋਈ ਨਹੀਂ ਨਿਕਲਿਆ। ਦੂਜੇ ਪਾਸੇ ਕਿਸਾਨੀ ਅੰਦੋਲਨ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕਿਸਾਨਾਂ ਨੇ ਟਰੈਕਟਰ ਮਾਰਚ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਹੈ,ਕਿਸਾਨਾਂ ਨੇ ਸਾਫ਼ ਕਿਹਾ ਹੈ ਕਿ ਉਹ ਸ਼ਾਂਤਮਈ ਪ੍ਰਦਰਸ਼ਨ ਕਰਨਗੇ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਉਹ ਸ਼ਾਂਤਮਈ ਪ੍ਰਦਰਸ਼ਨ ਕਰਨਗੇ, ਅਤੇ ਕੋਈ ਵੀ ਐਸੀ ਘਟਨਾ ਨਹੀਂ ਕੀਤੀ ਜਾਵੇਗੀ ਜਿਸ ਨਾਲ ਕੋਈ ਖ਼ਰਾਬੀ ਹੋਵੇ ਅਤੇ ਜੇ ਉਹਨਾਂ ਦੀ ਟਰੈਕਟਰ ਰੈਲੀ ਕਾਮਯਾਬ ਰਹੀ ਤਾਂ ਜਿੱਤ ਜਕੀਨ ਹੋ ਕੇ ਹੀ ਰਹੇ ਗੀ । ਦਸਣਾ ਬਣਦਾ ਹੈ ਕਿ ਕਿਸਾਨਾਂ ਵਲੋ 26 ਜਨਵਰੀ ਵਾਲੇ ਦਿਨ ਜਿਸ ਦਿਨ ਗਣਤੰਤਰ ਦਿਹਾੜਾ ਹੈ ਉਸ ਦਿਨ ਟਰੈਕਟਰ ਮਾਰਚ ਕਰਨ ਦੀ ਗੱਲ ਕਹੀ ਗਈ ਹੈ। ਜਿਸ ਤੇ ਬਕਾਇਦਾ ਕਿਸਾਨਾਂ ਨੇ ਕਿਹਾ ਹੈ ਕਿ ਇਹ ਸ਼ਾਂਤਮਈ ਹੀ ਹੋਵੇਗਾ।
ਸਰਕਾਰ ਦੀ ਮੰ-ਸ਼ਾ ਇਹ ਹੈ ਕਿ ਕਿਸਾਨ ਇਹ ਮਾਰਚ ਨਾ ਕਰਨ, ਜਿਸਦੇ ਚਲਦੇ ਉਹਨਾਂ ਨੇ ਸੁਪਰੀਮ ਕੋਰਟ ਚ ਵੀ ਇਸ ਗਲ ਨੂੰ ਰੱਖਿਆ ਸੀ, ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਹ ਟਰੈਕਟਰ ਮਾਰਚ ਸ਼ਾਂਤਮਈ ਤਰੀਕੇ ਨਾਲ ਕਰਨਗੇ, ਜਿਵੇਂ ਅੰਦੋਲਨ ਕੀਤਾ ਜਾ ਰਿਹਾ ਹੈ।
Previous Postਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਹੁਣੇ ਹੁਣੇ ਕੇਂਦਰ ਸਰਕਾਰ ਵਲੋਂ ਆ ਗਈ ਇਹ ਖਬਰ
Next Postਮਸ਼ਹੂਰ ਪੰਜਾਬੀ ਗਾਇਕ ਮੁਹੰਮਦ ਸਦੀਕ ਬਾਰੇ ਆਈ ਇਹ ਵੱਡੀ ਤਾਜਾ ਖਬਰ, ਸਾਰੇ ਪਾਸੇ ਹੋ ਗਈ ਚਰਚਾ