ਆਈ ਤਾਜ਼ਾ ਵੱਡੀ ਖਬਰ
ਅੱਜ ਦੇ ਦੌਰ ਵਿਚ ਜਿੱਥੇ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਹਰ ਇਕ ਖ਼ਬਰ ਮਿਲ ਜਾਂਦੀ ਹੈ। ਉੱਥੇ ਹੀ ਬਹੁਤ ਸਾਰੇ ਲੋਕ ਟੀ ਵੀ ਚੈਨਲਾਂ ਅਤੇ ਅਖਬਾਰਾਂ ਦੇ ਨਾਲ ਜੁੜੇ ਹੋਏ ਹਨ। ਜਿਨ੍ਹਾਂ ਉੱਪਰ ਉਹਨਾਂ ਨੂੰ ਬਹੁਤ ਸਾਲਾਂ ਦਾ ਭਰੋਸਾ ਬਣਿਆ ਹੋਇਆ ਹੈ। ਪਰ ਸਮੇਂ ਦੇ ਅਨੁਸਾਰ ਹਰ ਚੀਜ਼ ਵਿੱਚ ਬਦਲਾਅ ਹੋਇਆ ਹੈ। ਜਿੱਥੇ ਪਹਿਲਾਂ ਕੁਝ ਟੀਵੀ ਚੈਨਲ ਹੀ ਗਿਣਤੀ ਵਿਚ ਆਉਂਦੇ ਸਨ। ਪਰ ਸਮੇਂ ਦੇ ਨਵੀਨੀਕਰਨ ਨੇ ਬਹੁਤ ਸਾਰੇ ਟੀ ਵੀ ਚੈਨਲਾਂ ਨੂੰ ਅੱਗੇ ਲਿਆਂਦਾ ਹੈ। ਉਥੇ ਹੀ ਪੰਜਾਬ ਦੇ ਵਿਚ ਦੂਰਦਰਸ਼ਨ ਹਮੇਸ਼ਾ ਹੀ ਲੋਕਾਂ ਦੀ ਪਹਿਲੀ ਪਸੰਦ ਬਣਿਆ ਰਿਹਾ ਹੈ। ਜਿਸ ਨੂੰ ਪੰਜਾਬ ਦੇ ਸਾਰੇ ਖੇਤਰਾਂ ਦੇ ਲੋਕਾਂ ਵੱਲੋਂ ਅੱਜ ਵੀ ਖੁਸ਼ ਹੋ ਕੇ ਵੇਖਿਆ ਜਾਂਦਾ ਹੈ।
ਜਿਸ ਉਪਰ ਖਬਰਾਂ, ਮਨੋਰੰਜਨ, ਧਾਰਮਿਕ ,ਸਾਹਿਤ,ਬੱਚਿਆਂ ਅਤੇ ਸਿਹਤ ਸਬੰਧੀ ਹਰ ਇਕ ਤਰ੍ਹਾਂ ਦੀ ਜਾਣਕਾਰੀ ਮਿਲ ਜਾਂਦੀ ਹੈ। ਹੁਣ ਦੂਰਦਰਸ਼ਨ ਵੇਖਣ ਵਾਲਿਆਂ ਨੂੰ ਝਟਕਾ ਲੱਗ ਰਿਹਾ ਹੈ ਕਿਉਂ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਤਿੰਨ ਵੱਡੇ ਦੂਰਦਰਸ਼ਨ ਟਾਵਰਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿਤਾ ਗਿਆ ਹੈ। ਪੰਜਾਬ ਵਿੱਚ ਜਿੱਥੇ ਟਰਾਂਸਮੀਸ਼ਨ ਵਾਸਤੇ ਅਲੱਗ-ਅਲੱਗ ਟੀਵੀ ਟਾਵਰ ਲਗਾਏ ਗਏ ਹਨ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਨਾ ਆ ਸਕੇ। ਜਿਹਨਾਂ ਤੱਕ ਦੂਰਦਰਸ਼ਨ ਦੇ ਪ੍ਰੋਗਰਾਮ ਸਮੇ ਤੇ ਪਹੁੰਚ ਸਕਣ।
ਉਥੇ ਹੀ ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਤਿੰਨ ਜਗਹਾ ਤੇ ਟੀਵੀ ਟਾਵਰ ਬੰਦ ਕੀਤੇ ਜਾਣ ਦੇ ਆਦੇਸ਼ ਦਿੱਤੇ ਗਏ ਹਨ ਜਿਨ੍ਹਾਂ ਵਿਚੋਂ ਜਲੰਧਰ ਦੇ ਟੀਵੀ ਟਾਵਰ ਨੂੰ ਛੱਡ ਕੇ ਬਾਕੀ ਤਿੰਨ ਟੀਵੀ ਟਾਵਰ ਨੂੰ ਬੰਦ ਕੀਤਾ ਜਾ ਰਿਹਾ ਹੈ ਜਿਨਾਂ ਵਿੱਚ ਅੰਮ੍ਰਿਤਸਰ ਵਿੱਚ ਲੱਗੇ ਟਰਾਂਸਮਿਸ਼ਨ ਟਾਵਰ ਨੂੰ 31 ਦਸੰਬਰ ਤੱਕ ਬੰਦ ਕੀਤਾ ਜਾ ਰਿਹਾ ਹੈ। ਜਦ ਕਿ ਭਾਰਤ ਵਿਚ ਦੂਰਦਰਸ਼ਨ ਅੰਮ੍ਰਿਤਸਰ ਤੀਜਾ ਸਭ ਤੋਂ ਪੁਰਾਣਾ ਟੈਲੀਵਿਜ਼ਨ ਸਟੇਸ਼ਨ ਹੈ ਜਿਸ ਦੀ ਸਥਾਪਨਾ 1973 ਵਿਚ ਕੀਤੀ ਗਈ ਸੀ। ਜਿਸ ਨੂੰ ਬੰਦ ਕਰਨ ਤੋਂ ਰੋਕਣ ਦੀ ਮੰਗ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ ਦੇ ਪਿੰਡ ਬਾਸਰਕੇ ਗਿੱਲ੍ਹਾਂ ਵਿੱਚ ਲੱਗੇ ਇਸ ਟਾਵਰ ਤੋਂ ਕੁਝ ਨਿੱਜੀ ਕੰਪਨੀਆਂ ਵੱਲੋਂ ਆਪਣੇ ਐੱਫ ਐੱਮ ਚੈਨਲ ਵੀ ਚਲਾਏ ਜਾ ਰਹੇ ਸਨ। ਇਸ ਤਰ੍ਹਾਂ ਹੀ ਬਠਿੰਡਾ ਵਿੱਚ ਲੱਗੇ ਹੋਏ ਟੀਵੀ ਟਾਵਰ ਨੂੰ 31 ਅਕਤੂਬਰ ਨੂੰ ਬੰਦ ਕੀਤਾ ਜਾ ਰਿਹਾ ਹੈ ਅਤੇ ਫ਼ਾਜ਼ਿਲਕਾ ਵਿੱਚ ਲੱਗੇ ਹੋਏ ਟਾਵਰ ਨੂੰ 31 ਮਾਰਚ 2022 ਤੱਕ ਜਾਰੀ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਇਨ੍ਹਾਂ ਜਗ੍ਹਾ ਤੋਂ ਟਾਵਰਾਂ ਨੂੰ ਬੰਦ ਕੀਤੇ ਜਾਣ ਨਾਲ ਲੋਕਾਂ ਵਿੱਚ ਨਿਰਾਸ਼ਾ ਵੀ ਵੇਖੀ ਜਾ ਰਹੀ ਹੈ।
Previous Postਹੁਣੇ ਹੁਣੇ ਨਵਜੋਤ ਸਿੱਧੂ ਨੇ ਅਚਾਨਕ ਕਰਤਾ ਇਹ ਵੱਡਾ ਐਲਾਨ – ਇਸ ਵੇਲੇ ਦੀ ਵੱਡੀ ਖਬਰ
Next Postਏਨੇ ਦਿਨਾਂ ਦੀ ਚੁੱਪ ਤੋਂ ਬਾਅਦ ਅਚਾਨਕ ਹੁਣੇ ਹੁਣੇ ਕੈਪਟਨ ਅਮਰਿੰਦਰ ਸਿੰਘ ਬਾਰੇ ਆਈ ਇਹ ਵੱਡੀ ਖਬਰ