ਕੁੜੀ ਨੇ 100 ਰੁਪਏ ਚ ਖਰੀਦਿਆ ਸੀ ਸੈਕਿੰਡ ਹੈਂਡ ਕੋਟ , ਜਿਵੇਂ ਹੀ ਚੈੱਕ ਕੀਤੀ ਜੇਬ ਉੱਡ ਗਏ ਹੋਸ਼

ਆਈ ਤਾਜਾ ਵੱਡੀ ਖਬਰ 

ਹਰੇਕ ਮਨੁੱਖ ਆਪਣੀ ਜ਼ਿੰਦਗੀ ਵਿੱਚ ਅਜਿਹੀਆਂ ਚੀਜ਼ਾਂ ਖਰੀਦਣਾ ਚਾਹੁੰਦਾ ਹੈ, ਜੋ ਉਸਦੇ ਜੀਵਨ ਨੂੰ ਅਰਾਮਦਾਇਕ ਬਣਾ ਸਕੇ l ਕਈ ਵਾਰ ਮਨੁੱਖ ਆਪਣੀ ਸੁੱਖ ਸਹੂਲਤ ਤੇ ਮੁਢਲੀਆਂ ਚੀਜ਼ਾਂ ਨੂੰ ਸੈਕਿੰਡ ਹੈਂਡ ਖਰੀਦ ਲੈਂਦਾ ਹੈ l ਉਸ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦਾ ਹੈ l ਪਰ ਕਈ ਵਾਰ ਉਸਦੇ ਲਈ ਇਹ ਚੀਜ਼ਾਂ ਖਰੀਦਣੀਆਂ ਇਨੀਆਂ ਜਿਆਦਾ ਮਹਿੰਗੀਆਂ ਪੈ ਜਾਂਦੀਆਂ ਹਨ ਕਿ ਉਸ ਦਾ ਵੱਡਾ ਨੁਕਸਾਨ ਹੋ ਜਾਂਦਾ ਹੈ। ਪਰ ਕਈ ਵਾਰ ਅਜਿਹੀਆਂ ਚੀਜ਼ਾਂ ਖਰੀਦਣੀਆਂ ਕਿਸੇ ਲੋਟਰੀ ਨਾਲੋਂ ਘੱਟ ਸਾਬਤ ਨਹੀਂ ਹੁੰਦੀਆਂ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਕੁੜੀ ਨੇ 100 ਰੁਪਏ ਦੇ ਵਿੱਚ ਖਰੀਦਿਆ ਸੀ ਸੈਕਿੰਡ ਹੈਂਡ ਕੋਟ, ਪਰ ਜਿਵੇਂ ਹੀ ਉਸ ਵੱਲੋਂ ਉਸਦੀ ਜੇਬ ਚੈੱਕ ਕੀਤੀ ਗਈ ਉਸ ਦੇ ਹੋਸ਼ ਉੱਡ ਗਏ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇੰਗਲੈਂਡ ਦੇ ਗ੍ਰੇਟਰ ਦੀ ਰਹਿਣ ਵਾਲੀ ਇਕ ਔਰਤ ਨੂੰ 100 ਰੁਪਏ ‘ਚ ਖਰੀਦੇ ਗਏ ਸੈਕਿੰਡ ਹੈਂਡ ਕੋਟ ‘ਚ ਅਜਿਹੀਆਂ ਚੀਜ਼ਾਂ ਮਿਲੀਆਂ ਜੋ ਇਹਨਾਂ ਦੀ ਨੀ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਚਰਚਾਵਾਂ ਦੇ ਵਿੱਚ ਹੈ।

ਇਸ ਔਰਤ ਨੂੰ ਇਹ ਕੋਟ ਸਿਰਫ਼ 1 ਪੌਂਡ ਯਾਨੀ 105 ਰੁਪਏ ‘ਚ ਮਿਲ ਗਿਆ। ਔਰਤ ਵੀ ਇਹ ਕੋਟ ਪਹਿਨ ਕੇ ਇਕ ਪਾਰਟੀ ‘ਚ ਗਈ ਸੀ। ਪਾਰਟੀ ਦੇ ਦੌਰਾਨ ਉਸ ਨੇ ਆਪਣੇ ਕੋਟ ਦੀ ਜੇਬ ‘ਚ ਆਪਣਾ ਹੱਥ ਪਾਇਆ ਅਤੇ ਜੋ ਉਸ ਨੂੰ ਮਿਲਿਆ ਉਹ ਹੈਰਾਨੀਜਨਕ ਸੀ। ਔਰਤ ਨੂੰ 20 ਸਾਲ ਪੁਰਾਣੀਆਂ ਦੋ ਟਿਕਟਾਂ ਮਿਲੀਆਂ, ਜੋ ਕਿ ਮਸ਼ਹੂਰ ਗਾਇਕ ਲੂਸੀਆਨੋ ਪਾਵਾਰੋਟੀ ਦੇ ਸੰਗੀਤ ਸਮਾਰੋਹ ਦੀਆਂ ਸਨ। ਜਦੋਂ ਔਰਤ ਨੇ ਇਸ ਨੂੰ ਧਿਆਨ ਨਾਲ ਦੇਖਿਆ ਤਾਂ ਉਸ ਨੂੰ ਪਤਾ ਲੱਗਾ ਕਿ ਇਹ ਟਿਕਟਾਂ 30 ਸਤੰਬਰ 1995 ਨੂੰ ਹੋਏ ਕੰਸਰਟ ਦੀਆਂ ਸਨ। ਹਾਲਾਂਕਿ ਟਿਕਟ ਦੀ ਕੀਮਤ ਇੰਨੀ ਜ਼ਿਆਦਾ ਨਹੀਂ ਸੀ, ਪਰ ਉਸ ਸਮੇਂ ਇਹ 55 ਪੌਂਡ 5826 ਰੁਪਏ ‘ਚ ਖਰੀਦਿਆ ਗਿਆ ਸੀ।

ਇਸ ਦੌਰਾਨ ਸਭ ਤੋਂ ਦਿਲਚਸਪ ਗੱਲ ਇਹ ਸਾਹਮਣੇ ਆਈ ਕਿ ਜਿਸ ਗਾਇਕ ਦੇ ਕੰਸਰਟ ਲਈ ਇਹ ਟਿਕਟ ਸੀ, ਉਹ ਉਸ ਗੀਤ ਲਈ ਮਸ਼ਹੂਰ ਸੀ ਜੋ ਉਸ ਨੇ ਇਟਾਲੀਆ 90 ਵਿਸ਼ਵ ਕੱਪ ‘ਚ ਗਾਇਆ ਸੀ। ਉਹ 2007 ‘ਚ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹਨ ।

ਜਦੋਂ ਉਸ ਨੇ ਇਹ ਗੱਲ ਆਪਣੀ ਬੇਟੀ ਨੂੰ ਦੱਸੀ ਤਾਂ ਦੋਵਾਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਇੰਨੀ ਪੁਰਾਣੀ ਟਿਕਟ ਉਨ੍ਹਾਂ ਦੇ ਹੱਥ ਕਿਵੇਂ ਲੱਗ ਗਈ। ਹਾਲਾਂਕਿ ਇੰਨੇ ਸਾਲ ਪੁਰਾਣੀਆਂ ਇਹਨਾਂ ਟਿਕਟਾਂ ਨੂੰ ਲੈ ਕੇ ਲੋਕ ਇਹ ਵੀ ਗੱਲ ਆਖਦੇ ਪਏ ਹਨ ਕਿ ਸ਼ਾਇਦ ਇਹ ਕੋਟ ਇਸ ਕਲਾਕਾਰ ਦੇ ਕਿਸੇ ਤਗੜੇ ਫੈਨ ਦਾ ਹੋ ਸਕਦਾ ਹੈ , ਜਿਸ ਨੇ ਇਨੀਆਂ ਪੁਰਾਣੀਆਂ ਟਿਕਟਾਂ ਹਾਲੇ ਵੀ ਸੰਭਾਲ ਕੇ ਰੱਖੀਆਂ ਹੋਈਆਂ ਹਨ,ਜਾਂ ਇਹਨ੍ਹਾਂ ਟਿਕਟਾਂ ਦੇ ਪਿੱਛੇ ਦੀ ਕਹਾਣੀ ਕੁਝ ਹੋਰ ਹੀ ਹੋ ਸਕਦੀ l