ਤਾਜਾ ਵੱਡੀ ਖਬਰ
ਇਨਸਾਨ ਜਦੋਂ ਵੀ ਬਿਮਾਰ ਹੁੰਦਾ ਹੈ ਤਾਂ ਉਹ ਆਪਣੇ ਇਲਾਜ ਲਈ ਹਸਪਤਾਲ ਵਿੱਚ ਜਾਂਦਾ ਹੈ। ਜਿੱਥੋਂ ਉਹ ਇਲਾਜ ਕਰਵਾ ਕੇ ਤੰਦਰੁਸਤ ਮਹਿਸੂਸ ਕਰਦਾ ਹੈ। ਪਰ ਕਈ ਵਾਰ ਹਾਲਾਤ ਇਹੋ ਜਿਹੇ ਗੰਭੀਰ ਬਣ ਜਾਂਦੇ ਹਨ ਕਿ ਇਸ ਦਾ ਨਤੀਜਾ ਕਾਫੀ ਬੁਰਾ ਨਿਕਲਦਾ ਹੈ। ਕੁੱਝ ਇਹੋ ਜਿਹਾ ਹੀ ਮਸਲਾ ਮੋਗਾ ਜ਼ਿਲ੍ਹੇ ਦੇ ਵਿੱਚ ਬੀਤੇ ਦਿਨੀ ਦੇਖਣ ਆਇਆ। ਜਿੱਥੇ ਇੱਕ ਗਰਭਵਤੀ ਔਰਤ ਦੀ ਮੌਤ ਤੋਂ ਬਾਅਦ ਉਸ ਦੀਆਂ ਅਸਥੀਆਂ ਵਿੱਚੋਂ
ਆਪ੍ਰੇਸ਼ਨ ਕਰਨ ਵਾਲੇ ਔਜ਼ਾਰ ਪਾਏ ਗਏ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਘਟਨਾ ਬੁੱਧ ਸਿੰਘ ਪਿੰਡ ਦੀ ਦੱਸੀ ਜਾ ਰਹੀ ਹੈ। ਜਿੱਥੋਂ ਦੀ ਰਹਿਣ ਵਾਲੀ ਇੱਕ ਗਰਭਵਤੀ ਮਹਿਲਾ ਦੀ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਕੱਲ੍ਹ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਘਰ ਦੀ ਗਰਭਵਤੀ ਔਰਤ ਨੇ ਇੱਕ ਬੱਚੀ ਨੂੰ ਜਨਮ ਦਿੱਤਾ।
ਬੱਚੀ ਨੂੰ ਜਨਮ ਦੇਣ ਤੋਂ ਬਾਅਦ ਉਸ ਦੀ ਹਾਲਤ ਜ਼ਿਆਦਾ ਗੰਭੀਰ ਹੋ ਗਈ ਜਿਸ ਨੂੰ ਦੇਖਦਿਆਂ ਉਸ ਨੂੰ ਸਿਵਲ ਹਸਪਤਾਲ ਮੋਗਾ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਪਰ ਹਾਲਾਤ ਜ਼ਿਆਦਾ ਵਿਗੜਨ ਕਾਰਨ ਉਸ ਦੀ ਕੱਲ੍ਹ ਮੌਤ ਹੋ ਗਈ। ਜਿਸ ਉਪਰੰਤ ਉਸ ਦਾ ਅੰਤਿਮ ਸੰਸਕਾਰ ਉਸ ਦੇ ਪਰਿਵਾਰ ਵਾਲਿਆਂ ਵੱਲੋਂ ਕੀਤਾ ਗਿਆ। ਅਤੇ ਜਿਵੇਂ ਹੀ ਉਸ ਦਾ ਪਰਿਵਾਰ ਅਗਲੇ ਦਿਨ ਅਸਥੀਆਂ ਚੁਗਣ ਲਈ ਸ਼ਮਸ਼ਾਨਘਾਟ ਪਹੁੰਚਾਇਆ ਤਾਂ ਰਾਖ ਵਿੱਚ ਆਪ੍ਰੇਸ਼ਨ ਦੇ ਔਜ਼ਾਰ ਦੇਖ ਕੇ ਉਨ੍ਹਾਂ ਨੂੰ ਬਹੁਤ ਹੈਰਾਨੀ ਹੋਈ। ਇਸ ਰਾਖ ਦੇ ਵਿੱਚ ਕੈਂਚੀ ਅਤੇ ਹੋਰ ਆਪ੍ਰੇਸ਼ਨ ਦੌਰਾਨ ਵਰਤਿਆ ਜਾਣ ਵਾਲਾ ਸਮਾਨ ਪਾਇਆ ਗਿਆ।
ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਹੋਏ ਪਰਿਵਾਰ ਵਾਲਿਆਂ ਨੇ ਹਸਪਤਾਲ ਦੇ ਮੁਲਾਜ਼ਮਾਂ ਉਪਰ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਸਬੰਧੀ ਸਰਕਾਰੀ ਹਸਪਤਾਲ ਦੇ ਗਾਇਨੀ ਵਿਭਾਗ ਦੀ ਸਪੈਸ਼ਲਿਸਟ ਡਾਕਟਰ ਸਿਮਰਤ ਕੌਰ ਖੋਸਾ ਨੇ ਦੱਸਿਆ ਕਿ ਮ੍ਰਿਤਕ ਕੁੜੀ ਉਨ੍ਹਾਂ ਕੋਲੋਂ 6 ਤਰੀਕ ਨੂੰ ਆਈ ਸੀ ਜਿਸ ਨੂੰ ਸਾਹ ਲੈਣ ਵਿੱਚ ਤਕਲੀਫ਼ ਮਹਿਸੂਸ ਹੋ ਰਹੀ ਸੀ। ਇਸ ਲਈ ਉਨ੍ਹਾਂ ਨੇ ਇਸ ਲੜਕੀ ਨੂੰ ਫਰੀਦਕੋਟ ਲਈ ਰੈਫਰ ਕਰ ਦਿੱਤਾ ਸੀ ਜਿੱਥੇ ਉਸ ਦੀ ਮੌਤ ਹੋ ਗਈ।
ਸਿਮਰਨ ਨੇ ਉੱਥੋਂ ਦੇ ਡਾਕਟਰਾਂ ਨਾਲ ਗੱਲ ਬਾਤ ਕੀਤੀ ਜਿਸ ਵਿੱਚ ਡਾਕਟਰਾਂ ਨੇ ਦੱਸਿਆ ਕਿ ਉਕਤ ਲੜਕੀ ਦਾ ਉੱਥੇ ਵੀ ਪੂਰਾ ਪੇਟ ਖੋਲ ਕੇ ਚੈੱਕ ਕੀਤਾ ਗਿਆ ਸੀ। ਪਰ ਜਿਹੜੀ ਕੈਂਚੀ ਮ੍ਰਿਤਕ ਲੜਕੀ ਦੇ ਪਰਿਵਾਰ ਵੱਲੋਂ ਦਿਖਾਈ ਗਈ ਹੈ ਉਹ ਸਰਕਾਰੀ ਹਸਪਤਾਲ ਦੇ ਸਟਾਕ ਵਾਲੀ ਨਹੀਂ ਹੈ। ਡਾਕਟਰ ਸਿਮਰਨ ਨੇ ਕਿਹਾ ਕਿ ਇਸ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ। ਉਧਰ ਪੁਲਸ ਨੇ ਇਸ ਸੰਬੰਧੀ ਗੱਲ ਬਾਤ ਦੌਰਾਨ ਦੱਸਿਆ ਕਿ ਪਰਿਵਾਰ ਮੁਤਾਬਕ ਇਹ ਕੈਂਚੀ ਮ੍ਰਿਤਕ ਲੜਕੀ ਦੀਆਂ ਅਸਥੀਆਂ ਵਿੱਚੋਂ ਪਾਈ ਗਈ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Previous Postਅਚਾਨਕ ਆ ਰਹੇ ਕੋਰੋਨਾ ਕੇਸਾਂ ਨੂੰ ਦੇਖ ਇਥੇ ਸਰਕਾਰ ਨੇ 1 ਹਫਤੇ ਲਈ ਕਰਤੇ ਸਕੂਲ ਬੰਦ
Next Postਆਖਰ ਟਰੰਪ ਦੀ ਹਾਰ ਤੋਂ ਬਾਅਦ ਮੇਲਾਨੀਆ ਟਰੰਪ ਨੇ ਕਹੀ ਅਜਿਹੀ ਇਹ ਗਲ੍ਹ, ਸਾਰੇ ਪਾਸੇ ਜੋਰਾਂ ਤੇ ਚਰਚਾ