ਕੁਦਰਤ ਨੇ ਇਥੇ ਵਰਾਇਆ ਕਹਿਰ ਬੱਦਲ ਫਟਣ ਕਾਰਨ ਮਚੀ ਹਾਹਾਕਾਰ , ਕਈ ਲੋਕਾਂ ਦੇ ਘਰ ਹੋਏ ਤਬਾਹ

ਆਈ ਤਾਜਾ ਵੱਡੀ ਖਬਰ

ਮੌਨਸੂਨ ਸੀਜ਼ਨ ਦੇ ਚੱਲਦੇ ਜਿੱਥੇ ਦੇਸ਼ ਭਰ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਪਰ ਮੀਂਹ ਪੈਂਦਾ ਪਿਆ ਹੈ। ਇਸ ਮੀਂਹ ਦੇ ਮੌਸਮ ਦੇ ਵਿੱਚ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਪਈ ਹੈ, ਉੱਥੇ ਹੀ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਇਸ ਮੀਂਹ ਦੇ ਕਾਰਨ ਵੱਡਾ ਨੁਕਸਾਨ ਵੀ ਹੁੰਦਾ ਪਿਆ ਹੈ। ਕਈ ਥਾਵਾਂ ਦੇ ਉੱਪਰ ਲਗਾਤਾਰ ਪੈ ਰਿਹਾ l ਕਈ ਥਾਵਾਂ ਤੇ ਮੀਹ ਹੜਾਂ ਦਾ ਰੂਪ ਧਾਰਨ ਕਰਦਾ ਪਿਆ ਹੈ ਤੇ ਜਿਸ ਕਾਰਨ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਹੈ। ਇਸੇ ਵਿਚਾਲੇ ਹੁਣ ਕੁਦਰਤ ਦੀ ਕਰੋਪੀ ਵੇਖਣ ਨੂੰ ਮਿਲੀ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ, ਜਿੱਥੇ ਬੱਦਲ ਫਟਣ ਦੇ ਕਾਰਨ ਹਾਹਾਕਾਰ ਮੱਚ ਗਈ ਤੇ ਕਈ ਲੋਕਾਂ ਦੇ ਘਰ ਤਬਾਹ ਹੋ ਗਏ l

ਦਰਅਸਲ ਬੱਦਲ ਫਟਣ ਕਾਰਨ ਮਨਾਲੀ ‘ਚ ਹੜ੍ਹ ਆ ਗਿਆ ਹੈ, ਜਿਸ ਕਾਰਨ ਕਈ ਘਰ ਤਬਾਹ ਹੋ ਗਏ ਹਨ। ਹੜ੍ਹ ਕਾਰਨ ਸਥਾਨਕ ਲੋਕਾਂ ਨੂੰ ਖਾਸੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਧਰ ਅੰਜਨੀ ਮਹਾਦੇਵ ਨਦੀ ਅਤੇ ਆਖਰੀ ਨਾਲੇ ਵਿਚ ਹੜ੍ਹ ਆ ਗਿਆ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸਭ ਤੋਂ ਪਹਿਲਾਂ ਤੇਜ਼ ਮੀਂਹ ਪਿਆ, ਮੀਂਹ ਤੋਂ ਬਾਅਦ ਹੜ੍ਹ ਵਾਲੀ ਸਥਿਤੀ ਬਣ ਗਈ। ਹੜ੍ਹ ਕਾਰਨ ਪਲਚਾਨ ‘ਚ ਕਈ ਘਰ ਵਹਿ ਗਏ। ਬੱਦਲ ਫਟਣ ਕਾਰਨ ਪੁਲ ਤੇ ਪਾਵਰ ਪ੍ਰਾਜੈਕਟ ਨੂੰ ਵੀ ਨੁਕਸਾਨ ਪੁੱਜਾ ਹੈ। ਪਲਚਾਨ ਅਤੇ ਸੋਲਨ ਨੇੜੇ ਤਬਾਹੀ ਮਚੀ ਹੈ। ਹੜ੍ਹ ਆਉਣ ਕਾਰਨ ਮਨਾਲੀ-ਲੇਹ ਮਾਰਗ ਬੰਦ ਹੋ ਗਿਆ ਹੈ।
ਇਸ ਕਾਰਨ ਹੁਣ ਸਥਾਨਕ ਲੋਕਾਂ ਤੇ ਪ੍ਰਸ਼ਾਸਨ ਦੀ ਚਿੰਤਾ ਵੱਧ ਚੁੱਕੀ ਹੈ ਤੇ ਲੋਕਾਂ ਦੇ ਲਈ ਹੁਣ ਘਰਾਂ ਤੋਂ ਬਾਹਰ ਨਿਕਲਣਾ ਵੀ ਔਖਾ ਹੋਇਆ ਪਿਆ ਹੈ। ਫ਼ਿਲਹਾਲ ਮਨਾਲੀ ਪ੍ਰਸ਼ਾਸਨ ਵਲੋਂ ਰਾਹਤ ਕੰਮ ਜਾਰੀ ਹਨ। ਦੱਸਿਆ ਜਾ ਰਿਹਾ ਹੈ ਕਿ ਮਨਾਲੀ ਤੋਂ ਲੇਹ-ਲੱਦਾਖ ਜਾਣ ਵਾਲਾ ਰੋਡ ਬੰਦ ਹੋ ਗਿਆ ਹੈ। ਹਰ ਪਾਸੇ ਮਲਬਾ ਹੀ ਮਲਬਾ ਇਕੱਠਾ ਹੋ ਗਿਆ। ਵੱਡੀ ਗਿਣਤੀ ਵਿਚ ਸੈਲਾਨੀਆਂ ਦਾ ਜਾਮ ਇੱਥੇ ਲੱਗਾ ਹੋਇਆ l ਜਿਨ੍ਹਾਂ ਸੈਲਾਨੀਆਂ ਨੇ ਲੇਹ-ਲੱਦਾਖ ਵੱਲ ਨੂੰ ਜਾਣਾ ਸੀ, ਉਹ ਹੁਣ ਮਨਾਲੀ ਵਿਚ ਹੀ ਰੁੱਕੇ ਹੋਏ ਹਨ। ਬਹੁਤ ਸਾਰੇ ਨੁਕਸਾਨਾਂ ਨੂੰ ਹੜਾਂ ਕਾਰਨ ਵੱਡਾ ਨੁਕਸਾਨ ਹੋ ਚੁੱਕਿਆ ਹੈ l ਉਧਰ ਪ੍ਰਸ਼ਾਸਨ ਵੱਲੋਂ ਵੀ ਇਸ ਸਥਿਤੀ ਵਿੱਚ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਣ ਵਾਸਤੇ ਵੱਖੋ ਵੱਖਰੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ l ਜਿਸਦੇ ਚਲਦੇ ਲੋਕਾਂ ਨੂੰ ਸੁਰੱਖਿਤ ਥਾਵਾਂ ਉੱਪਰ ਪਹੁੰਚਾਇਆ ਜਾ ਰਿਹਾ ਹੈ।