ਕੁਝ ਦਿਨ ਪਹਿਲਾਂ ਰਾਜੇ ਵੜਿੰਗ ਦੀ ਕਾਰ ਨੂੰ ਰੋਕ ਕੇ ਨੌਕਰੀ ਮੰਗਣ ਵਾਲੀ ਕੁੜੀ ਬਾਰੇ ਹੁਣ ਆ ਗਈ ਇਹ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ

ਜਿੱਥੇ ਪੰਜਾਬ ਵਿੱਚ ਚੋਣ ਜ਼ਾਬਤੇ ਅਤੇ ਵੋਟਾਂ ਪੈਣ, ਨਤੀਜੇ ਘੋਸ਼ਿਤ ਕਰਨ ਦੀ ਤਾਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਉੱਥੇ ਹੀ ਬਹੁਤ ਸਾਰੇ ਬੇਰੁਜ਼ਗਾਰਾਂ ਵੱਲੋਂ ਜਿੱਥੇ ਰੁਜ਼ਗਾਰ ਦੀ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਦੀ ਆਸ ਵੀ ਕਿਤੇ ਨਾ ਕਿਤੇ ਟੁੱਟਦੀ ਨਜ਼ਰ ਆਈ ਹੈ। ਵੱਖ-ਵੱਖ ਵਿਭਾਗਾਂ ਵਿਚ ਤੈਨਾਤ ਕੱਚੇ ਕਰਮਚਾਰੀਆਂ ਵੱਲੋਂ ਜਿਥੇ ਉਨ੍ਹਾਂ ਨੂੰ ਪੱਕੇ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਸੀ ਉਥੇ ਹੀ ਬਹੁਤ ਸਾਰੇ ਬੇਰੁਜ਼ਗਾਰ ਨੌਜਵਾਨਾਂ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਵਾਸਤੇ ਕਾਫੀ ਲੰਮੇ ਸਮੇਂ ਤੋਂ ਉਨ੍ਹਾਂ ਵੱਲੋਂ ਰੋਸ ਪ੍ਰਦਰਸ਼ਨ, ਅਤੇ ਧਰਨੇ ਜਾਰੀ ਰੱਖੇ ਜਾ ਰਹੇ ਸਨ। ਜਿੱਥੇ ਸਰਕਾਰ ਵੱਲੋਂ ਬਹੁਤ ਸਾਰੇ ਵਾਅਦੇ ਕੀਤੇ ਗਏ ਸੀ ਉਨ੍ਹਾਂ ਸਾਰੇ ਵਾਅਦਿਆਂ ਨੂੰ ਪੂਰੇ ਨਹੀਂ ਕੀਤਾ ਗਿਆ ਜਿਸ ਕਾਰਨ ਸਰਕਾਰ ਦੇ ਪ੍ਰਤੀ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ।

ਹੁਣ ਇੱਥੇ ਕੁਝ ਦਿਨ ਪਹਿਲਾਂ ਰਾਜਾ ਵੜਿੰਗ ਦੀ ਕਾਰ ਨੂੰ ਰੋਕ ਕੇ ਨੌਕਰੀ ਮੰਗਣ ਵਾਲੀ ਕੁੜੀ ਬਾਰੇ ਇਹ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਕੁਝ ਦਿਨ ਪਹਿਲਾਂ ਇੱਕ ਲੜਕੀ ਨੂੰ ਨੌਕਰੀ ਤੇ ਜਾਣ ਦਾ ਭਰੋਸਾ ਦਿਵਾਇਆ ਗਿਆ ਸੀ। ਇਸ ਲੜਕੀ ਵੱਲੋਂ ਰਾਜਾ ਵੜਿੰਗ ਨਾਲ ਮੁਲਾਕਾਤ ਕਰਨ ਲਈ ਕਈ ਘੰਟੇ ਇੰਤਜ਼ਾਰ ਕੀਤਾ ਅਤੇ ਉਸ ਦੀ ਕਾਰ ਦੇ ਅੱਗੇ ਖੜੀ ਹੋ ਗਈ ਸੀ ਅਤੇ ਇਸ ਲੜਕੀ ਨੇ ਆਖਿਆ ਕਿ ਉਸ ਕੋਲ ਹੈਵੀ ਡਰਾਈਵਿੰਗ ਲਾਇਸੰਸ ਹੈ। ਇਸ ਲਈ ਉਸ ਨੂੰ ਪੀਆਰਟੀਸ ਵਿੱਚ ਡਰਾਈਵਰ ਦੀ ਨੌਕਰੀ ਦਿੱਤੀ ਜਾਵੇ।

ਉਸ ਸਮੇਂ ਰਾਜਾ ਵੜਿੰਗ ਵੱਲੋਂ ਤੁਰੰਤ ਹੀ ਮੌਕੇ ਤੇ ਉਸ ਲੜਕੀ ਨੂੰ ਯੋਗਤਾ ਦੇ ਆਧਾਰ ਤੇ ਨੌਕਰੀ ਦਿਤੇ ਜਾਣ ਲਈ ਐਮ ਡੀ ਨੂੰ ਫੋਨ ਵੀ ਕੀਤਾ ਗਿਆ ਸੀ। ਹੁਣ ਉਸ ਲੜਕੀ ਨੂੰ ਉਸਦੀ ਯੋਗਤਾ ਦੇ ਆਧਾਰ ਤੇ ਪੀ ਆਰ ਟੀ ਸੀ ਬੱਸ ਵਿਚ ਕੰਡਕਟਰ ਵਜੋਂ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਟਵੀਟ ਕਰਕੇ ਸਾਂਝੀ ਕੀਤੀ ਗਈ ਹੈ।

ਜਿਨ੍ਹਾਂ ਦੱਸਿਆ ਕੇ ਜਿਥੇ ਲੜਕੀ ਸੋਨੀਆ ਨੂੰ ਪੀ ਆਰ ਟੀ ਸੀ ਵਿੱਚ ਵਿਚ ਕੰਡਕਟਰ ਦੀ ਨੌਕਰੀ ਹਾਸਲ ਕਰਨ ਤੇ ਸ਼ੁਭ ਕਾਮਨਾਵਾਂ ਦਿੰਦਾ ਹੈ। ਉਥੇ ਹੀ ਉਨ੍ਹਾਂ ਆਖਿਆ ਹੈ ਕਿ ਇਸ ਲੜਕੀ ਨੂੰ ਦੇਖ ਕੇ ਹੋਰ ਵੀ ਬਹੁਤ ਸਾਰੀਆਂ ਲੜਕੀਆਂ ਹਰ ਖੇਤਰ ਵਿੱਚ ਅੱਗੇ ਆਉਣ ਲਈ ਪ੍ਰੇਰਿਤ ਹੋਣਗੀਆ, ਜੋ ਰੁਕਾਵਟਾਂ ਨੂੰ ਤੋੜਨਗੀਆਂ।