ਕੀ ਕੁੱਲੜ ਪੀਜ਼ਾ ਕੱਪਲ ਨੇ ਛੱਡਿਆ ਦੇਸ਼ , ਜਾਣੋ ਨਵਾਂ ਟਿਕਾਣਾ

ਕੁੱਲੜ ਪਿੱਜ਼ਾ ਕਪਲ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੈ । ਉਨਾਂ ਵੱਲੋਂ ਵੱਖੋ ਵੱਖਰੀਆਂ ਵੀਡੀਓਜ ਤੇ ਫੋਟੋਜ਼ ਦੇ ਜ਼ਰੀਏ ਲੋਕਾਂ ਦਾ ਮਨੋਰੰਜਨ ਕੀਤਾ ਜਾਂਦਾ ਹੈ । ਸੋਸ਼ਲ ਮੀਡੀਆ ਦੇ ਉੱਪਰ ਇਹ ਜੋੜਾ ਕਾਫੀ ਐਕਟਿਵ ਹੈ । ਲੱਖਾਂ ਹੀ ਲੋਕ ਇਹਨਾਂ ਨਾਲ ਜੁੜੇ ਹੋਏ ਹਨ । ਉਥੇ ਹੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਅਕਸਰ ਹੀ ਇਹ ਕਪਲ ਵਿਵਾਦਾਂ ਦੇ ਵਿੱਚ ਦਿਖਾਈ ਦਿੰਦਾ ਹੈ । ਇਸੇ ਵਿਚਾਲੇ ਹੁਣ ਜਲੰਧਰ ਦੇ ਮਸ਼ਹੂਰ ਕੁੱਲੜ ਪਿੱਜ਼ਾ ਕਪਲ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆਉਂਦੀ ਪਈ ਹੈ ਕਿ ਇਸ ਜੋੜੇ ਦੇ ਵੱਲੋਂ ਹੁਣ ਭਾਰਤ ਦੇਸ਼ ਨੂੰ ਛੱਡ ਕੇ ਕਿਸੇ ਹੋਰ ਦੇਸ਼ ਦੇ ਵਿੱਚ ਟਿਕਾਣਾ ਬਣਾ ਲਿਆ ਹੈ। ਅਜਿਹੀਆਂ ਖਬਰਾਂ ਮੀਡੀਆ ਦੇ ਜਰੀਏ ਲਗਾਤਾਰ ਵਾਇਰਲ ਹੁੰਦੀਆਂ ਪਈਆਂ ਹਨ , ਇਸ ਨੂੰ ਲੈ ਕੇ ਹੁਣ ਸੱਚਾਈ ਕੀ ਹੈ ? ਇਸ ਨਾਲ ਜੁੜੀ ਹੋਈ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਆਂ। ਦੱਸ ਦਈਏ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਆਈ ਹੈ ਕਿ ਕੁੱਲ੍ਹੜ ਪਿੱਜ਼ਾ ਕੱਪਲ ਭਾਰਤ ਦੇਸ਼ ਛੱਡ ਕੇ ਇੰਗਲੈਂਡ ‘ਚ ਸ਼ਿਫ਼ਟ ਹੋ ਗਿਆ , ਜਿਸ ਦੀਆਂ ਚਰਚਾਵਾਂ ਛਿੜ ਗਈਆਂ ਹਨ। ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਕੁੱਲ੍ਹੜ ਪਿੱਜ਼ਾ ਕੱਪਲ ਇੰਗਲੈਂਡ ਸ਼ਿਫ਼ਟ ਹੋ ਗਿਆ । ਜਿਵੇਂ ਹੀ ਉਨ੍ਹਾਂ ਦੇ ਵਿਦੇਸ਼ ਸ਼ਿਫ਼ਟ ਹੋਣ ਦੀ ਖ਼ਬਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਾਂ , ਫੈਨਜ਼ ਵਿਚ ਕਾਫੀ ਚਰਚਾਵਾਂ ਛਿੜ ਚੁੱਕੀਆਂ ਹਨ ਤੇ ਲੋਕ ਇਸ ਉੱਪਰ ਆਪੋ ਆਪਣੀਆਂ ਪ੍ਰਤੀਕਿਰਿਆਵਾਂ ਦਿੰਦੇ ਹੋਏ ਦਿਖਾਈ ਦੇ ਰਹੀਆਂ ਹਨ। ਹਾਲਾਂਕਿ ਇਸ ਜੋੜੇ ਵੱਲੋਂ ਇਸ ਨੂੰ ਲੈ ਕੇ ਕਿਸੇ ਪ੍ਰਕਾਰ ਦਾ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ । ਪਰ ਮੀਡੀਆ ਦੇ ਰਾਹੀਂ ਵਾਇਰਲ ਹੋ ਰਹੀਆਂ ਖਬਰਾਂ , ਸੋਸ਼ਲ ਮੀਡੀਆ ਦੇ ਉੱਪਰ ਕਈ ਪ੍ਰਕਾਰ ਦੀਆਂ ਚਰਚਾਵਾਂ ਤੇ ਪ੍ਰਤੀਕਰਿਆਵਾਂ ਦਾ ਹਿੱਸਾ ਬਣੀਆਂ ਹੋਈਆਂ ਹਨ। ਸੋ ਇਸ ਕਪਲ ਦੇ ਵੱਲੋਂ ਇਸ ਨੂੰ ਲੈ ਕੇ ਕੀ ਪ੍ਰਤਿਕ੍ਰਿਆ ਦਿੱਤੀ ਜਾਂਦੀ , ਇਸਦਾ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ।