ਆਈ ਤਾਜਾ ਵੱਡੀ ਖਬਰ
ਕਿਸਾਨ ਸੰਘਰਸ਼ ਚ ਜੋ ਹੁਣ ਤਕ ਹੋਇਆ ਉਹ ਅੱਜ ਤਕ ਕਿਸੇ ਅੰਦੋਲਨ ਚ ਨਹੀਂ ਹੋਇਆ ਹੁਣ ਇਕ ਨਵਾਂ ਮੋੜ ਇਸ ਸੰਗਰਸ਼ ਚ ਆ ਗਿਆ ਹੈ ਹੁਣ ਇੱਕ ਵੱਡੀ ਸ਼ਖਸ਼ੀਅਤ ਨੇ ਇਕ ਵੱਖਰੀ ਮੰਗ ਰੱਖ ਦਿਤੀ ਹੈ , ਇਸ ਵੇਲੇ ਦੀ ਇਹ ਵੱਡੀ ਖਬਰ ਹੈ |ਜਦ ਦੇ ਸਰਕਾਰ ਵਲੋਂ ਇਹ ਕਾਨੂੰਨ ਪਾਸ ਕੀਤੇ ਗਏ ਨੇ ਉਦੋਂ ਤੋਂ ਹੀ ਦੇਸ਼ ਦੇ ਕਿਸਾਨ ਬੇਹੱਦ ਪਰੇਸ਼ਾਨ ਨੇ ਅਤੇ ਸੰਗਰਸ਼ ਕਰ ਰਹੇ ਨੇ, ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਜਿੱਥੇ ਲਗਾਤਾਰ ਸੰਗਰਸ਼ ਚੱਲ ਰਿਹਾ ਉਦੋਂ ਤੋਂ ਹੀ ਅੰਦੋਲਨ ਦੇ ਵਿਚਕਾਰ
ਸਮਾਜ ਸੇਵੀ ਅੰਨਾ ਹਜ਼ਾਰੇ ਵੀ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ , ਇੱਕ ਵਾਰ ਫਿਰ ਉਹਨਾਂ ਦੇ ਵਲੋਂ 30 ਜਨਵਰੀ ਤੋਂ ਮਰਨ ਵਰਤ ‘ਤੇ ਜਾਣ ਦਾ ਵੱਡਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਨੇ ਇਕ ਵਾਰ ਫਿਰ ਸਰਕਾਰ ਨੂੰ ਭਾਜੜ ਪਾਈ ਹੈ। ਜਿਕਰੇਖਾਸ ਹੈ ਕਿ ਅੰਨਾ ਹਜ਼ਾਰੇ ਨੇ ਇਹ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ , ਜਲਦੀ ਹੀ ਕਿਸਾਨਾਂ ਦੇ ਹਿੱਤਾਂ ਵਿੱਚ ਲਾਗੂ ਕਰੇ ਸਰਕਾਰ ਅਜਿਹੀ ਗੱਲ ਉਹਨਾਂ ਦੇ ਵਲੋਂ ਕੀਤੀ ਗਈ ਹੈ ।
ਦਸਣਯੋਗ ਹੈ ਕਿ ਇਹ ਉਹੀ ਅੰਨਾ ਨੇ ਜਿਹਨਾਂ ਨੇ ਕੁਝ ਸਾਲ ਪਹਿਲਾਂ ਦਿੱਲੀ ਵਿੱਚ ਲੋਕਪਾਲ ਲਹਿਰ ਚਲਾਈ ਸੀ ਜਿਸ ਨਾਲ ਉਹਨਾਂ ਨੇ ਕਾਂਗਰਸ ਸਰਕਾਰ ਨੂੰ ਲਲਕਾਰਿਆ ਸੀ। ਇਹ ਓਹੀ ਅੰਨਾ ਹਜਾਰੇ ਨੇ ਜਿੰਨਾ ਨੇ ਸਰਕਾਰ ਨੂੰ ਭਾਜੜਾ ਪਾਈਆਂ ਹੋਇਆ ਨੇ | ਇਥੇ ਇਹ ਦਸਣਾ ਬਣਦਾ ਹੈ ਕਿ ਉਹਨਾਂ ਨੇ ਪਿਛਲੇ ਦਿਨੀਂ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਨੂੰ ਪੱਤਰ ਲਿਖਿਆ ਸੀ, ਬਾਕਾਇਦਾ ਕੇਂਦਰ ਸਰਕਾਰ ਨੂੰ ਦੋ ਪੰਨਿਆਂ ਦਾ ਪੱਤਰ ਲਿਖ ਆਪਣੀਆਂ ਮੰਗਾਂ ਬਾਰੇ ਦੱਸਿਆ ਸੀ,
ਜਿਸ ਵਿੱਚ ਉਹਨਾਂ ਨੇ ਕਿਸਾਨਾਂ ਦੇ ਸਮਰਥਨ ਦੀ ਗੱਲ ਕੀਤੀ ਸੀ| ਅਤੇ ਸਰਕਾਰ ਨੂੰ ਕਿਹਾ ਸੀ ਕੀ ਸਰਕਾਰ ਇਸ ਬਾਰੇ ਸੋਚੇ। ਅੰਨਾ ਹਜਾਰੇ ਵਲੋਂ ਸਰਕਾਰ ਨੂੰ ਲਿਖੇ ਪੱਤਰ ਰਾਹੀਂ ਓਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹਨਾਂ ਦੇ ਅੰਦੋਲਨ ਕਰਨ ਦੇ ਕੀ ਕਾਰਨ ਹਨ। ਇਸ ਪੱਤਰ ਦੇ ਨਾਲ ਅੰਨਾ ਨੇ ਕਿਹਾ ਸੀ ਕਿ ਜੇ ਕਿਸਾਨਾਂ ਦੀ ਗੱਲ ਨਾ ਮੰਨੀ ਗਈ ਤਾਂ ਉਹ ਆਪਣਾ ਅੰਦੋਲਨ ਤਿੱਖਾ ਕਰਨਗੇ, ਕੁਝ ਸਾਲ ਪਹਿਲਾਂ ਅੰਨਾ ਹਜ਼ਾਰੇ ਨੇ ਦਿੱਲੀ ਵਿੱਚ ਲੋਕਪਾਲ ਲਹਿਰ ਰਾਹੀਂ ਕਾਂਗਰਸ ਸਰਕਾਰ ਨੂੰ ਭਾਜੜ ਪਾਈ ਹੋਈ ਹੈ।
ਇਕ ਵਾਰ ਫਿਰ ਉਹ ਮੋਦੀ ਸਰਕਾਰ ਨੂੰ ਲਲਕਾਰਨ ਲਈ ਤਿਆਰ ਨੇ , ਉਹਨਾਂ ਨੇ ਸਾਫ ਕਿਹਾ ਕਿ ਕਿਸਾਨਾਂ ਨੂੰ ਸਵਾਮੀਨਾਥਨ ਰਿਪੋਰਟ ਦੀ ਤਰਜ਼ ‘ਤੇ ਉਹਨਾਂ ਦੇ ਅਧਿਕਾਰ ਮਿਲਣੇ ਚਾਹੀਦੇ ਹਨ। ਜਿਕਰੇਖਾਸ ਹੈ ਕਿ ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਕੇਂਦਰ ਸਰਕਾਰ ਹੁਣ ਕਿ ਰੁੱਖ ਅਪਣਾਉਂਦੀ ਹੈ ਕਿਓਂਕਿ ਇਸ ਤੋਂ ਪਹਿਲਾਂ ਵੀ ਅੰਨਾ ਹਜਾਰੇ ਸਰਕਾਰ ਨੂੰ ਲਲਕਾਰ ਚੁੱਕੇ ਨੇ ਅਤੇ ਬਾਕਾਇਦਾ ਕੇਂਦਰ ਸਰਕਾਰ ਦੇ ਮੰਤਰੀਆਂ ਨੇ ਅੰਨਾ ਨੂੰ ਅਜਿਹਾ ਨਾਂ ਕਰਨ ਲਈ ਕਿਹਾ ਸੀ|
Previous Postਕਿਸਾਨ ਸੰਘਰਸ਼ : 21 ਜਨਵਰੀ ਬਾਰੇ ਆਈ ਇਹ ਵੱਡੀ ਖਬਰ , ਲੋਕਾਂ ਚ ਭਾਰੀ ਉਤਸ਼ਾਹ
Next Postਹੁਣੇ ਹੁਣੇ ਇਹ ਚੋਟੀ ਦਾ ਮਸ਼ਹੂਰ ਬੋਲੀਵੁਡ ਅਦਾਕਾਰ ਹੋਇਆ ਹਸਪਤਾਲ ਦਾਖਲ ਹੋ ਰਹੀ ਸ ਰਜਰੀ – ਤਾਜਾ ਵੱਡੀ ਖਬਰ