ਆਈ ਤਾਜਾ ਵੱਡੀ ਖਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿੱਥੇ ਬਹੁਤ ਸਾਰੀਆਂ ਯੋਜਨਾਵਾਂ ਕਿਸਾਨਾਂ ਦੇ ਹਿੱਤ ਵਿੱਚ ਲਾਗੂ ਕੀਤੀਆਂ ਗਈਆਂ ਹਨ। ਉੱਥੇ ਹੀ ਖੇਤੀ ਕਾਨੂੰਨਾਂ ਨੂੰ ਲਾਗੂ ਕੀਤੇ ਜਾਣ ਤੇ ਕੇਂਦਰ ਸਰਕਾਰ ਦਾ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਗਿਆ ਸੀ। ਕੇਂਦਰ ਸਰਕਾਰ ਵੱਲੋਂ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਲਾਗੂ ਕਰਦੇ ਸਮੇਂ ਜਿੱਥੇ ਸਰਕਾਰ ਵੱਲੋਂ ਆਖਿਆ ਗਿਆ ਸੀ ਕਿ ਇਨ੍ਹਾਂ ਖੇਤੀ ਕਾਨੂੰਨਾਂ ਦੇ ਜ਼ਰੀਏ ਕਿਸਾਨਾ ਦੀ ਆਮਦਨ 2022 ਤੱਕ ਦੁੱਗਣੀ ਹੋ ਜਾਵੇਗੀ। ਲਾਗੂ ਕੀਤੇ ਗਏ ਇਨ੍ਹਾਂ ਖੇਤੀ ਕਾਨੂੰਨਾਂ ਦਾ ਜਿੱਥੇ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਗਿਆ ਉਥੇ ਇਕ ਸਮੇਂ ਤੋਂ ਬਾਅਦ ਇਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ। ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿੱਥੇ ਕਿਸਾਨਾਂ ਨੂੰ ਜਨ ਧਨ ਯੋਜਨਾ ਦੇ ਤਹਿਤ ਸਹਾਇਤਾ ਕੀਤੀ ਜਾ ਰਹੀ ਹੈ। ਉੱਥੇ ਹੀ ਹੁਣ ਇੱਕ ਕਿਸਾਨ ਨੂੰ ਲੱਗਿਆ ਕਿ 15 ਲੱਖ ਮੋਦੀ ਵੱਲੋਂ ਭੇਜੇ ਗਏ ਹਨ ਜਿੱਥੇ ਨੌਂ ਲੱਖ ਦਾ ਘਰ ਬਣਾਉਣ ਤੇ ਹੁਣ 6 ਮਹੀਨੇ ਬਾਦ ਉਸਨੂੰ ਇਹ ਸਿਆਪਾ ਪੈ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਹਾਰਾਸ਼ਟਰ ਦੇ ਔਰੰਗਾਬਾਦ ਜਿਲ੍ਹੇ ਦੇ ਅਧੀਨ ਆਉਣ ਵਾਲੇ ਇਕ ਪਿੰਡ ਤੋਂ ਸਾਹਮਣੇ ਆਇਆ ਹੈ। ਜਿੱਥੇ ਦਾਵਰਵਾੜੀ ਦੇ ਰਹਿਣ ਵਾਲੇ ਇੱਕ ਕਿਸਾਨ ਗਿਆਨੇਸ਼ਵਰ ਜਨਾਰਦਨ ਓਟੇ ਨੂੰ ਉਸ ਸਮੇਂ ਭਾਰੀ ਝਟਕਾ ਲੱਗਾ ਜਦੋਂ ਉਸ ਨੂੰ ਬੈਂਕ ਵੱਲੋਂ ਰਕਮ ਵਾਪਸ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ।
ਇਸ ਕਿਸਾਨ ਦੇ ਖਾਤੇ ਵਿੱਚ ਜਿੱਥੇ 17 ਅਗਸਤ 2021 ਨੂੰ ਬੈਂਕ ਵੱਲੋਂ ਗਲਤੀ ਦੇ ਨਾਲ 15 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਗਏ। ਜੋ ਕੇ ਬੈਂਕ ਆਫ ਬੜੌਦਾ ਵੱਲੋਂ ਇਹ ਸਾਰੀ ਰਕਮ ਇੱਕ ਪਿੰਡ ਦੀ ਪੰਚਾਇਤ ਦੇ ਖਾਤੇ ਵਿੱਚ ਭੇਜੀ ਜਾਣੀ ਸੀ ਪਰ ਗਲਤੀ ਨਾਲ ਇਸ ਵਿਅਕਤੀ ਦੇ ਜਨ-ਧਨ ਖਾਤੇ ਵਿੱਚ ਟਰਾਂਸਫਰ ਕਰ ਦਿਤੀ ਗਈ।
ਇਸ ਵਿਅਕਤੀ ਵੱਲੋਂ ਭੇਜੇ ਗਏ ਇਸ 15 ਲੱਖ ਲਈ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਨ ਲਈ ਇਕ ਚਿੱਠੀ ਵੀ ਲਿਖੀ ਗਈ ਸੀ। ਜਿਸ ਵਿੱਚ ਇਸ ਕਿਸਾਨ ਵੱਲੋਂ ਲਿਖਿਆ ਗਿਆ ਸੀ ਕਿ ਉਨ੍ਹਾਂ ਵੱਲੋਂ ਕੀਤੀ ਗਈ ਇਸ 15 ਲੱਖ ਦੀ ਰਾਸ਼ੀ ਦੀ ਮਦਦ ਨਾਲ ਉਨ੍ਹਾਂ ਦਾ ਨਵਾਂ ਘਰ ਬਣਾਉਣ ਦਾ ਸੁਪਨਾ ਸਾਕਾਰ ਹੋਇਆ ਹੈ। ਇਸ ਵਿਅਕਤੀ ਵੱਲੋਂ ਜਿੱਥੇ ਨੌਂ ਲੱਖ ਰੁਪਏ ਖਰਚ ਕਰਕੇ ਆਪਣਾ ਮਕਾਨ ਬਣਾਇਆ ਗਿਆ ਹੈ। ਉੱਥੇ ਹੀ ਹੁਣ ਬੈਂਕ ਵੱਲੋਂ 6 ਮਹੀਨੇ ਬਾਅਦ ਸਾਰੀ ਰਕਮ ਵਾਪਸ ਲੈਣ ਲਈ ਇਸ ਵਿਅਕਤੀ ਉੱਪਰ ਦਬਾਅ ਬਣਾਇਆ ਜਾ ਰਿਹਾ ਹੈ।
Home ਤਾਜਾ ਖ਼ਬਰਾਂ ਕਿਸਾਨ ਨੂੰ ਲਗਿਆ ਮੋਦੀ ਨੇ ਭੇਜੇ ਹਨ 15 ਲੱਖ , ਬਣਵਾ ਲਿਆ 9 ਲੱਖ ਦਾ ਘਰ ਪਰ 6 ਮਹੀਨੇ ਬਾਅਦ ਪੈ ਗਿਆ ਇਹ ਸਿਆਪਾ
ਤਾਜਾ ਖ਼ਬਰਾਂ
ਕਿਸਾਨ ਨੂੰ ਲਗਿਆ ਮੋਦੀ ਨੇ ਭੇਜੇ ਹਨ 15 ਲੱਖ , ਬਣਵਾ ਲਿਆ 9 ਲੱਖ ਦਾ ਘਰ ਪਰ 6 ਮਹੀਨੇ ਬਾਅਦ ਪੈ ਗਿਆ ਇਹ ਸਿਆਪਾ
Previous Postਹੁਣੇ ਹੁਣੇ ਇਸ ਮਸ਼ਹੂਰ ਪੰਜਾਬੀ ਹਸਤੀ ਦੀ ਅਚਾਨਕ ਹੋਈ ਮੌਤ – ਛਾਈ ਸੋਗ ਦੀ ਲਹਿਰ
Next Postਪੰਜਾਬ ਵਾਸੀ ਸਾਵਧਾਨ : ਗਰੀਬ ਘਰਾਂ ਦੀਆਂ ਕੁੜੀਆਂ ਨੂੰ ਵਿਦੇਸ਼ੀ ਦਸ ਕੇ ਗਿਰੋਹ ਕਰ ਰਿਹਾ ਇਹ ਵੱਡਾ ਕਾਂਡ