ਆਈ ਤਾਜਾ ਵੱਡੀ ਖਬਰ
ਦੇਸ਼ ਦੇ ਵਿੱਚ ਇਸ ਸਮੇਂ ਸਭ ਤੋਂ ਵੱਡੀ ਖਬਰ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਖੇਤੀ ਅੰਦੋਲਨ ਹੈ ਜਿਸ ਵਿਚ ਭਾਰਤ ਭਰ ਤੋਂ ਕਿਸਾਨ ਆਪਣਾ ਸਮਰਥਨ ਦੇ ਕੇ ਸਫ਼ਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਭਾਰਤ ਦੇ ਨਾਲ-ਨਾਲ ਸਮੁੱਚੇ ਵਿਸ਼ਵ ਨੂੰ ਇਸ ਗੱਲ ਦਾ ਅਹਿਸਾਸ ਹੋ ਚੁੱਕਾ ਹੈ ਕਿ ਇਹ ਖੇਤੀ ਸੰਘਰਸ਼ ਕਿਸਾਨਾਂ ਵੱਲੋਂ ਕਿਉਂ ਸ਼ੁਰੂ ਕੀਤਾ ਗਿਆ ਹੈ। ਇਸ ਸੰਘਰਸ਼ ਦੇ ਸਮਰਥਨ ਵਿਚ ਦੇਸ਼ਾਂ-ਵਿਦੇਸ਼ਾਂ ਦੀਆਂ ਤਮਾਮ ਜਥੇਬੰਦੀਆਂ ਜਿਨ੍ਹਾਂ ਦੇ ਵਿਚ ਆਮ ਲੋਕਾਂ ਦੇ ਨਾਲ-ਨਾਲ ਸਾਂਸਦ ਵੀ ਸ਼ਾਮਲ ਹਨ ਉਭਰ ਕੇ ਸਾਹਮਣੇ ਆਈਆਂ ਹਨ।
ਦੇਸ਼ ਦੇ ਅੰਦਰ ਵੀ ਕਲਾ ਸਾਹਿਤ ਜਗਤ ਤੋਂ ਇਲਾਵਾ ਟੀਚਰ ਯੂਨੀਅਨ, ਰੋਡਵੇਜ ਯੂਨੀਅਨ, ਆਂਗਨਵਾੜੀ ਵਰਕਰ ਯੂਨੀਅਨ, ਰਿਟਾਇਰਡ ਫੌਜੀ ਅਤੇ ਪੁਲਿਸ ਅਫ਼ਸਰ ਵੀ ਕਿਸਾਨਾਂ ਦਾ ਸਾਥ ਦੇ ਰਹੇ ਹਨ। ਦੇਸ਼ ਦੀਆਂ ਕਈ ਰਾਜਨੀਤਕ ਪਾਰਟੀਆਂ ਅਤੇ ਉਨ੍ਹਾਂ ਦੇ ਵੱਡੇ ਲੀਡਰਾਂ ਵੱਲੋਂ ਵੀ ਕਿਸਾਨਾਂ ਦਾ ਸਮਰਥਨ ਕਰਨ ਦੇ ਨਾਲ ਕੇਂਦਰ ਸਰਕਾਰ ਦੀ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ।
ਜਿਸਦੇ ਚਲਦੇ ਹੋਏ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਬੇਬਾਕ ਬਿਆਨਬਾਜ਼ੀ ਨਾਲ ਸੋਸ਼ਲ ਮੀਡੀਆ ਉਪਰ ਤਹਿਲਕਾ ਮਚਾ ਦਿੱਤਾ ਹੈ। ਆਪਣੀ ਇਕ ਵੀਡੀਓ ਨੂੰ ਸੋਸ਼ਲ ਮੀਡੀਆ ਉਪਰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਮੋਦੀ ਸਰਕਾਰ ਦੀ ਜੰਮ ਕੇ ਕਲਾਸ ਲਗਾਈ। ਜਿਸ ਵਿੱਚ ਉਨ੍ਹਾਂ ਆਖਿਆ ਕਿ ਕਿਸਾਨ ਨਾ ਤਾਂ ਕਰਜ਼ ਮੁਆਫੀ ਮੰਗ ਰਹੇ ਹਨ ਅਤੇ ਨਾ ਹੀ ਸਬਸਿਡੀ ਦੀ ਮੰਗ ਕਰ ਰਹੇ ਹਨ।
ਉਹ ਉਚਿੱਤ ਕੀਮਤਾਂ ਦੇ ਲਈ ਲੜ ਰਹੇ ਹਨ। ਸਰਕਾਰ ਸੁਆਮੀਨਾਥਨ ਕੇ ਸੀ 2 ਫਾਰਮੂਲੇ ਨੂੰ ਪੂਰਨ ਤਰੀਕੇ ਨਾਲ ਲਾਗੂ ਕਰਨ ਦੀ ਬਜਾਏ ਕਿਸਾਨਾਂ ਦੀ ਆਮਦਨ ਨੂੰ ਖੋਹ ਰਹੀ ਹੈ। ਮੋਦੀ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਹੈ ਪਰ ਉਹ ਕਿਸਾਨਾਂ ਨੂੰ 6 ਹਜ਼ਾਰ ਰੁਪਏ ਪ੍ਰਤੀ ਸਾਲ ਦਾ ਲਾਲੀਪਾਪ ਦੇ ਰਹੀ ਹੈ ਜੋ ਕਿਸਾਨਾਂ ਲਈ ਮਹੀਨਾਵਾਰ 500 ਰੁਪਏ ਬਣਦੀ ਹੈ।
ਇਸ ਵੀਡੀਓ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਹੋਰ ਆਖਿਆ ਕਿ ਸਾਲ 1947 ਵਿਚ ਡੀਜ਼ਲ ਦੀ ਕੀਮਤ ਮਹਿਜ਼ 6 ਰੁਪਏ ਸੀ ਜਦ ਕੇ ਕਣਕ ਦੀ ਕੀਮਤ 350 ਰੁਪਏ ਅਤੇ ਝੋਨੇ ਦੀ ਕੀਮਤ 270 ਰੁਪਏ ਸੀ। ਯਾਦ ਰਹੇ ਕਿ ਸਿੱਧੂ ਇਸ ਤੋਂ ਪਹਿਲਾਂ ਵੀ ਕਿਸਾਨਾਂ ਦੇ ਹੱਕ ਵਿੱਚ ਖੜ੍ਹ ਕੇ ਮੋਦੀ ਸਰਕਾਰ ਵਿਰੁੱਧ ਬਿਆਨਬਾਜ਼ੀ ਕਰ ਚੁੱਕੇ ਹਨ।
Previous Postਪੰਜਾਬ ਚ ਇਥੇ ਵਾਪਰਿਆ ਕਹਿਰ ਨੌਜਵਾਨਾਂ ਦੀਆਂ ਹੋਈਆਂ ਮੌਤਾਂ , ਸਾਰੇ ਇਲਾਕੇ ਚ ਛਾਇਆ ਸੋਗ
Next Postਚੋਟੀ ਦਾ ਮਸ਼ਹੂਰ ਗਾਇਕ ਹਨੀ ਸਿੰਘ ਨਿਤਰਿਆ ਕਿਸਾਨਾਂ ਦੇ ਹੱਕ ਚ ਕੀਤਾ ਇਹ ਕੰਮ , ਸਾਰੇ ਪਾਸੇ ਹੋ ਗਈ ਚਰਚਾ