ਕਿਸਾਨ ਅੰਦੋਲਨ : ਹੁਣੇ ਹੁਣੇ ਟਿਕਰੀ ਬਾਡਰ ਤੇ ਗਏ ਕਿਸਾਨਾਂ ਦੀਆਂ ਹੋਈਆਂ ਇਸ ਤਰਾਂ ਮੌਤਾਂ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਕਿਸਾਨੀ ਅੰਦੋਲਨ ਸਿਖਰਾਂ ਤੇ ਪਹੁੰਚ ਰਿਹਾ ਹੈ, ਹਰ ਕੋਈ ਇਸ ਅੰਦੋਲਨ ਚ ਸ਼ਮੂਲੀਅਤ ਪਾ ਰਿਹਾ ਹੈ। ਪਰ ਲਗਾਤਾਰ ਵਾਪਰਦੇ ਕੁੱਝ ਹਾਦਸੇ ਦਿਲਾਂ ਤੇ ਡੂੰਘਾ ਅਸਰ ਵੀ ਪਾ ਰਹੇ ਨੇ। ਇੱਕ ਵਾਰ ਫਿਰ ਕੁੱਝ ਅਜਿਹੀਆਂ ਹੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸਨੇ ਹਰ ਇੱਕ ਨੂੰ ਗੰਮ ਦੇ ਮਾਹੌਲ ਚ ਪਾ ਦਿੱਤਾ ਹੈ। ਕਿਸਾਨੀ ਅੰਦੋਲਨ ਤੇ ਲਗਾਤਾਰ ਜਿੱਥੇ ਵਿਦੇਸ਼ੀ ਧਰਤੀ ਦੇ ਲੋਕਾਂ ਦੀ ਨਜ਼ਰ ਬਣੀ ਹੋਈ ਹੈ,ਉਥੇ ਹੀ ਹਰ ਕੋਈ ਇਸ ਨੂੰ ਲੈਕੇ ਆਪਣੀ ਚਿੰਤਾ ਵੀ ਜ਼ਾਹਿਰ ਕਰ ਰਿਹਾ ਹੈ। ਹੁਣ ਇੱਕ ਵਾਰ ਫਿਰ ਅਜਿਹੀ ਘਟਨਾ ਨਾਲ ਸੱਭ ਨੂੰ ਦੁੱਖ ਹੋ ਰਿਹਾ ਹੈ।

ਕਿਸਾਨੀ ਅੰਦੋਲਨ ਜੋ ਇਸ ਵੇਲ਼ੇ ਹਰ ਇੱਕ ਦੇ ਯੋਗਦਾਨ ਨਾਲ ਸਿਖਰਾਂ ਤੇ ਪਹੁੰਚ ਰਿਹਾ ਹੈ,ਉਸ ਨਾਲ ਜੁੜੀ ਹੋਈ ਇਹ ਖ਼ਬਰ ਬੇਹੱਦ ਦੁੱਖ ਭਰੀ ਹੈ।ਦਰਅਸਲ ਟਿਕਰੀ ਬਾਰਡਰ ਤੇ ਇਸ ਵੇਲੇ ਗੰਮ ਦਾ ਮਾਹੌਲ ਪੈਦਾ ਹੋ ਚੁੱਕਾ ਹੈ। ਟਿਕਰੀ ਬਾਰਡਰ ਤੇ ਕਿਸਾਨਾਂ ਦੀਆਂ ਮੋਤਾਂ ਹੋਈਆਂ ਨੇ,ਸੋਗ ਦੀ ਲਹਿਰ ਦੌੜ ਗਈ ਹੈ। ਬੁੱਧਵਾਰ ਨੂੰ ਰੋਹਤਕ ਦਿੱਲੀ ਹਾਈਵੇਅ ਤੇ ਬੇਹੱਦ ਦਰਦਨਾਕ ਹਾਦਸਾ ਵਾਪਰਿਆ ਹੈ,ਜਿਸ ਚ ਦੋ ਕਿਸਾਨ ਜੋ ਇਸ ਅੰਦੋਲਨ ਨਾਲ ਜੁੜੇ ਹੋਏ ਸਨ,ਉਹਨਾਂ ਦੀ ਮੌਤ ਗਈ ਜਦਕਿ ਬਾਕੀ ਦੋ ਕਿਸਾਨ ਜ਼ਖਮੀ ਹੋ ਗਏ। ਦਸਣਾ ਬਣਦਾ ਹੈ ਕਿ ਕਿਸਾਨਾਂ ਦੀ ਟਰਾਲੀ ਤੇ ਇੱਕ ਬੱਸ ਚੜ ਗਈ,ਜਿਸ ਨਾਲ ਦੋ ਕਿਸਾਨ ਆਪਣੀ ਜਾਣ ਗਵਾ ਗਏ।

ਇੱਥੇ ਇਹ ਦਸਣਾ ਬਣਦਾ ਹੈ ਕਿ ਇਹ ਕਿਸਾਨ ਅੰਦੋਲਨ ਵਿਚੋਂ ਵਾਪਿਸ ਆਪਣੇ ਘਰ ਨੂੰ ਆ ਰਹੇ ਸਨ ਇਹ ਆਪਣੇ ਪਿੰਡ ਨੂੰ ਪਰਤ ਰਹੇ ਸਨ ਜਦ ਇਹ ਹਾਦਸਾ ਵਾਪਰਿਆ। ਇੱਕ ਬੱਸ ਟਰਾਲੀ ਜੌ ਕਿਸਾਨਾਂ ਨਾਲ ਭਰੀ ਹੋਈ ਸੀ ਉਸਦੇ ਉੱਤੇ ਚੜ ਗਈ ਅਤੇ ਇਹ ਭਿਆਨਕ ਹਾਦਸਾ ਵਾਪਰ ਗਿਆ। ਇਸ ਖ਼ਬਰ ਨੂੰ ਸੁਣਨ ਤੋਂ ਬਾਅਦ ਹਰ ਕੋਈ ਗੰਮ ਦੇ ਮਾਹੌਲ ਚ ਚਲਾ ਗਿਆ ਹੈ।ਜਿਕਰਯੋਗ ਹੈ ਕਿ ਪਿੱਛਲੇ ਕਾਫੀ ਦਿਨਾਂ ਤੋਂ ਸੰਘਣੀ ਧੁੰਧ ਆਪਣਾ ਕਹਿਰ ਬਰਸਾ ਰਹੀ ਹੈ। ਇਹ ਜੌ ਭਿਆਨਕ ਹਾਦਸਾ ਵਾਪਰਿਆ ਹੈ ਇਹ ਵੀ ਸੰਘਣੀ ਧੁੰਧ ਕਾਰਨ ਵਾਪਰਿਆ ਹੈ।

ਪਿੱਛਲੇ ਕਾਫੀ ਦਿਨਾਂ ਤੋਂ ਧੁੰਧ ਇਹ ਕਹਿਰ ਮਚਾਉਣ ਵਿੱਚ ਲੱਗੀ ਹੋਈ ਹੈ। ਆਏ ਦਿਨ ਇਸ ਸੰਘਣੀ ਧੁੰਧ ਦੀ ਵਜਿਹ ਨਾਲ ਕਈ ਹਾਦਸੇ ਵਾਪਰਦੇ ਨੇ, ਘਟ ਵਿਜੀਬਿਲਟੀ ਦੇ ਕਾਰਨ ਇਹ ਵੀ ਹਾਦਸਾ ਵਾਪਰਿਆ ਹੈ। ਹੁਣ ਤਕ ਅਜਿਹੇ ਕਈ ਹਾਦਸੇ ਵਾਪਰ ਚੁੱਕੇ ਨੇ,ਜਿਸ ਚ ਲੋਕਾਂ ਨੇ ਆਪਣੇ ਘਰ ਦੇ ਆਪਣੀਆਂ ਤੋਂ ਦੂਰ ਹੁੰਦੇ ਵੇਖੇ। ਘਟ ਦਿੱਖਣ ਦੀ ਵਜਿਹ ਨਾਲ ਇਹ ਹਾਦਸਾ ਵਾਪਰਿਆ ਹੈ,ਜਿਸਨੇ ਦੋ ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਬਾਕੀਆਂ ਨੂੰ ਜ਼ਖਮੀ ਕਰ ਦਿੱਤਾ।