ਕਿਸਾਨ ਅੰਦੋਲਨ ਵਿਚਾਲੇ ਕੇਂਦਰ ਤੋਂ ਹੁਣ ਹੋਇਆ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਦੇਸ਼ ਦੇ ਕਿਸਾਨ ਦਿੱਲੀ ਰਾਜਧਾਨੀ ਨੂੰ ਘੇਰ ਕੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਬੀਤੇ ਮਹੀਨੇ ਦੀ 26 ਤਰੀਕ ਤੋਂ ਸ਼ੁਰੂ ਹੋਇਆ ਇਹ ਪ੍ਰਦਰਸ਼ਨ ਹੁਣ ਇਕ ਵਿਸ਼ਾਲ ਸੰਘਰਸ਼ ਦਾ ਰੂਪ ਲੈ ਚੁੱਕਾ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਕਿਸਾਨ ਇਸ ਸੰਘਰਸ਼ ਦੇ ਵਿੱਚ ਪਹੁੰਚ ਕੇ ਆਪਣਾ ਯੋਗਦਾਨ ਦੇ ਰਹੇ ਹਨ।

ਇਸ ਕਿਸਾਨੀ ਅੰਦੋਲਨ ਦੇ ਦੌਰਾਨ ਹੀ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵੱਲੋਂ ਇਕ ਵੱਡਾ ਐਲਾਨ ਕਰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਦਾ ਡਾਟਾ ਬੈਂਕ ਜਲਦ ਤਿਆਰ ਕਰੇਗੀ ਤਾਂ ਜੋ ਘਰ ਬੈਠੇ ਹੀ ਜ਼ਮੀਨ ਦੇ ਮਾਲੀਆ ਰਿਕਾਰਡ, ਮਿੱਟੀ ਦੀ ਜਾਂਚ, ਹੜ੍ਹਾਂ ਦੀ ਚਿਤਾਵਨੀ ਅਤੇ ਸੈਟੇਲਾਈਟ ਦੀਆਂ ਤਸਵੀਰਾਂ ਨੂੰ ਦੇਖਿਆ ਜਾ ਸਕੇ। ਇਸ ਗੱਲ ਦਾ ਐਲਾਨ ਨਰੇਂਦਰ ਤੋਮਰ ਨੇ ਇਲੈਟਸ ਟੈਕਟੋਮੀਡੀਆ ਦੀ ਤਿੰਨ ਰੋਜ਼ਾ ਜਾਣਕਾਰੀ ਆਦਾਨ-ਪ੍ਰਦਾਨ ਸਮਿਤੀ ਦੇ 10ਵੇਂ ਐਡੀਸ਼ਨ ਦੇ ਉਦਘਾਟਨ ਦੌਰਾਨ ਕੀਤਾ।

ਜਿੱਥੇ ਉਨ੍ਹਾਂ ਨੇ ਦਾਅਵਾ ਕਰਦੇ ਹੋਏ ਆਖਿਆ ਕਿ 1 ਲੱਖ ਕਰੋੜ ਰੁਪਏ ਦੇ ਖੇਤੀ ਬੁਨਿਆਦੀ ਢਾਂਚਾ ਫੰਡ ਦੀ ਇਤਿਹਾਸਕ ਸ਼ੁਰੂਆਤ ਆਤਮ ਨਿਰਭਰ ਭਾਰਤ ਮੁਹਿੰਮ ਤਹਿਤ ਹੋ ਚੁੱਕੀ ਹੈ ਜਿਸ ਦਾ ਇਸਤੇਮਾਲ ਪੇਂਡੂ ਇਲਾਕਿਆਂ ਵਿਚ ਖੇਤੀਬਾੜੀ ਦੀ ਬਣਤਰ ਤਿਆਰ ਕਰਨ ਅਤੇ ਇਸ ਫੰਡ ਜ਼ਰੀਏ ਕੋਲਡ ਸਟੋਰੇਜ, ਵੇਅਰ ਹਾਊਸ, ਸਾਇਲੋ, ਗਰੀਡਿੰਗ ਅਤੇ ਪੈਕੇਜਿੰਗ ਯੂਨਿਟਸ ਲਾਉਣ ਵਾਸਤੇ ਲੋਨ ਦਿੱਤਾ ਜਾਵੇਗਾ।

ਕੇਂਦਰੀ ਖੇਤੀ ਮੰਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਦਾ ਉਦੇਸ਼ ਕਿਸਾਨਾਂ ਦੀ ਮਾਲੀ ਹਾਲਤ ਨੂੰ ਸੁਧਾਰਨ, ਖੇਤੀ ਖੇਤਰ ਦੇ ਫਾਇਦੇ ਵਿੱਚ ਆਉਣ ਅਤੇ ਆਉਣ ਵਾਲੀ ਪੀੜ੍ਹੀ ਨੂੰ ਇਸ ਵੱਲ ਆਕਰਸ਼ਤ ਕਰਨਾ ਹੈ। ਬੀਤੇ ਕਈ ਵਰ੍ਹਿਆਂ ਤੋਂ ਪੇਂਡੂ ਖੇਤਰ ਦੇਸ਼ ਦੀ ਤਾਕਤ ਰਿਹਾ ਹੈ ਜਿਸ ਨੂੰ ਹੋਰ ਤਾਕਤਵਰ ਕਰਨ ਵਾਸਤੇ ਕੇਂਦਰ ਸਰਕਾਰ ਉਪਰਾਲੇ ਕਰ ਰਹੀ ਹੈ। ਇਸ ਸਬੰਧੀ ਹੋਰ ਜਾਣਕਾਰੀ ਸਾਂਝੇ ਕਰਦੇ ਹੋਏ

ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਆਖਿਆ ਕਿ ਸਾਲ 2022 ਤਕ ਕਿਸਾਨਾਂ ਦੀ ਆਮਦਨੀ ਨੂੰ ਦੁੱਗਣਾ ਕਰਨਾ ਉਨ੍ਹਾਂ ਦਾ ਪਹਿਲਾ ਮਨੋਰਥ ਹੈ ਅਤੇ ਖੇਤੀ ਕਿੱਤੇ ਨੂੰ ਹੋਰ ਆਕਰਸ਼ਤ ਕਰਨ ਦੇ ਲਈ ਅਤੇ ਰੁਜ਼ਗਾਰ ਦੇ ਮੌਕੇ ਵਧਾਉਣ ਦੇ ਜ਼ਰੀਏ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਤੀ ਧੰਦੇ ਦੇ ਨਾਲ ਜੋੜੇ ਜਾਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।