ਦਿੱਲੀ ਵਾਲੇ ਪੈ ਗਏ ਸੋਚੀ
ਦਿੱਲੀ ਰੈਲੀ ਨੂੰ ਲੈ ਕੇ ਭਾਰਤ ਦੇ ਸਮੂਹ ਕਿਸਾਨ ਰਾਜਧਾਨੀ ਵਿਖੇ ਪੁੱਜ ਕੇ ਰੋਸ ਮੁਜ਼ਾਹਰੇ ਕਰ ਰਹੇ ਹਨ। ਇਸ ਦੌਰਾਨ ਬਹੁਤ ਸਾਰੀਆਂ ਖ਼ਬਰਾਂ ਸੁਣਨ ਨੂੰ ਆ ਰਹੀਆਂ ਹਨ। ਜਿੱਥੇ ਸਬੰਧਤ ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰ ਦੁਆਰਾ ਜਾਰੀ ਕੀਤੀ ਗੲੀ ਬੁਰਾੜੀ ਨਿਰੰਕਾਰੀ ਗਰਾਊਂਡ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਦੀ ਅਪੀਲ ਨੂੰ ਠੁਕਰਾ ਦਿੱਤਾ ਹੈ। ਕਿਸਾਨ ਹੁਣ ਰਾਜਧਾਨੀ ਦੀ ਸਰਹੱਦ ਉਪਰ ਬੈਠ ਕੇ ਹੀ ਆਪਣੇ ਅਗਾਂਹ ਦੇ ਧਰਨੇ ਪ੍ਰਦਰਸ਼ਨ ਜਾਰੀ ਰੱਖਣਗੇ।
ਅਜੇ ਵੀ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਵੱਲੋਂ ਦਿੱਲੀ ਦੇ ਵੱਖ-ਵੱਖ ਰਾਜਾਂ ਨਾਲ ਜੁੜੇ ਬਾਰਡਰਾਂ ਨੂੰ ਘੇਰ ਕੇ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ। ਉਧਰ ਦੂਜੇ ਪਾਸੇ ਕਿਸਾਨਾਂ ਦੇ ਖੇਤੀ ਅੰਦੋਲਨ ਕਾਰਨ ਪੁਲਸ ਵੱਲੋਂ ਦਿੱਲੀ ਬਾਰਡਰ ਸੀਲ ਕੀਤੇ ਹੋਏ ਹਨ ਜਿਸ ਕਰਕੇ ਇੱਥੇ ਆਉਣ ਵਾਲੇ ਸਬਜ਼ੀ ਅਤੇ ਫ਼ਲਾਂ ਦੇ ਹਜ਼ਾਰਾਂ ਟਰੱਕ ਫਸੇ ਹੋਏ ਹਨ। ਇਸ ਦੀ ਵਜਾ ਕਰਕੇ ਹੁਣ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਅੰਦਰ ਸਬਜ਼ੀਆਂ ਅਤੇ ਫਲਾਂ ਦੀ ਘਾਟ ਹੋਣੀ ਸ਼ੁਰੂ ਹੋ ਗਈ ਹੈ।
ਸਿੱਟੇ ਵਜੋਂ ਸਬਜ਼ੀਆਂ ਅਤੇ ਫਲਾਂ ਦੇ ਰੇਟ ਵਧਣੇ ਵੀ ਸ਼ੁਰੂ ਹੋ ਗਏ ਹਨ। ਬੀਤੇ ਸ਼ੁੱਕਰਵਾਰ ਨੂੰ ਦਿੱਲੀ ਦੀ ਸਭ ਤੋਂ ਵੱਡੀ ਆਜ਼ਾਦਪੁਰ ਮੰਡੀ ਵਿੱਚ ਮਹਿਜ਼ 660 ਟਰੱਕ ਹੀ ਫਲ ਅਤੇ ਸਬਜ਼ੀਆਂ ਲੈ ਕੇ ਪਹੁੰਚੇ ਜੋ ਇਸ ਤੋਂ ਪਹਿਲਾਂ ਇੱਥੇ ਰੋਜ਼ਾਨਾ ਆਉਣ ਵਾਲੇ ਫਲ ਅਤੇ ਸਬਜ਼ੀ ਟਰੱਕਾਂ ਦੀ ਇਹ ਗਿਣਤੀ ਤਕਰੀਬਨ 4,000 ਤੋਂ 5,000 ਹੁੰਦੀ ਸੀ। ਸ਼ੁੱਕਰਵਾਰ ਤੋਂ ਹੀ ਇਸ ਮੰਡੀ ਦੇ ਵਿੱਚ ਆਉਣ ਵਾਲੀਆਂ ਸਬਜ਼ੀਆਂ ਅਤੇ ਫਲਾਂ ਦੀ ਗਿਣਤੀ ਵਿਚ ਗਿਰਾਵਟ ਦੇਖੀ ਜਾ ਰਹੀ ਹੈ।
ਇਸ ਮੰਡੀ ਤੋਂ ਹੀ ਦਿੱਲੀ ਦੀਆਂ ਬਾਕੀ ਮੰਡੀਆਂ ਦੇ ਵਿੱਚ ਫਲ ਅਤੇ ਸਬਜ਼ੀਆਂ ਪਹੁੰਚਾਈਆਂ ਜਾਂਦੀਆਂ ਹਨ ਤਾਂ ਜੋ ਪੂਰੀ ਦਿੱਲੀ ਦੇ ਲੋਕ ਤਾਜ਼ੇ ਫਲ ਅਤੇ ਸਬਜ਼ੀਆਂ ਖਾ ਸਕਣ। ਇਸ ਮੰਡੀ ਦੇ ਵਿੱਚ ਹੁਣ ਫਲਾਂ ਦੀ ਮਾਤਰਾ 2,800 ਟਨ ਹੋ ਗਈ ਹੈ ਜੋ ਪਹਿਲਾਂ 5,500 ਟਨ ਸੀ। ਇਸ ਦੇ ਨਾਲ ਹੀ ਸਬਜ਼ੀਆਂ ਦੀ ਮਾਤਰਾ ਇਸ ਵੇਲੇ 5,600 ਟਨ ਹੈ ਜੋ ਪਹਿਲੇ ਦਿਨਾਂ ਵਿੱਚ 900 ਟਨ ਜ਼ਿਆਦਾ ਦਾ ਸੀ। ਦਿੱਲੀ ਦੇ ਵਿੱਚ ਆ ਰਹੀ ਇਸ ਘਾਟ ਕਾਰਨ ਵੱਖ ਵੱਖ ਥਾਵਾਂ ਉੱਤੇ ਹੋਣ ਵਾਲੇ ਪ੍ਰੋਗਰਾਮ ਪ੍ਰਭਾਵਿਤ ਹੋਏ ਹਨ।
Previous Postਆਖਰ ਹੁਣੇ ਹੁਣੇ ਸ਼ਾਮੀ ਕਿਸਾਨ ਜਥੇਬੰਦੀਆਂ ਨੇ ਕੱਲ੍ਹ ਬਾਰੇ ਕਰਤਾ ਇਹ ਵੱਡਾ ਐਲਾਨ
Next Postਹੁਣੇ ਹੁਣੇ ਅਮਿਤ ਸ਼ਾਹ ਨੇ ਕਿਸਾਨਾਂ ਨੂੰ ਫੋਨ ਤੇ ਕਹੀ ਇਹ ਗੱਲ ਸਾਰੇ ਪਾਸੇ ਹੋ ਗਈ ਚਰਚਾ