ਆਈ ਤਾਜਾ ਵੱਡੀ ਖਬਰ
ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਦਾ ਕਿਸਾਨਾਂ ਵਲੋਂ ਲਗਾਤਾਰ ਵਿਰੋਧ ਜਾਰੀ ਹੈ। ਪੰਜਾਬ ਦੇ ਵਿਚ ਲਗਾਤਾਰ ਤਕਰੀਬਨ 2 ਮਹੀਨੇ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਹੁਣ ਕਿਸਾਨਾਂ ਨੇ ਦਿੱਲੀ ਦੇ ਵੱਲ ਨੂੰ ਕੂਚ ਕਰ ਲਿਆ ਹੈ ਹਜਾਰਾਂ ਦੀ ਗਿਣਤੀ ਦੇ ਵਿਚ ਕਿਸਾਨ ਟਰਾਲੀਆਂ ਟਰੈਕਟਰ ਲੈ ਕੇ ਦਿੱਲੀ ਦੇ ਵੱਲ ਚਲੇ ਗਏ ਹਨ ਅਤੇ ਧਰਨੇ ਲਗਾ ਰਹੇ ਹਨ। ਹੁਣ ਇੱਕ ਬਹੁਤ ਜਿਆਦਾ ਮਾੜੀ ਖਬਰ ਆ ਰਹੀ ਹੈ ਜਿਸ ਨੂੰ ਸੁਣਕੇ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ।
ਖਬਰ ਆ ਰਹੀ ਹੈ ਕੇ ਦਿੱਲੀ ਜਾ ਰਹੇ ਕਿਸਾਨਾਂ ਦੀ ਕਾਰ ਨਾਲ ਹਾਦਸਾ ਵਾਪਰ ਗਿਆ ਹੈ। ਜਿਸ ਨਾਲ ਸੋਗ ਦੀ ਲਹਿਰ ਦੌੜ ਗਈ ਹੈ ਦੱਸਿਆ ਜਾ ਰਿਹਾ ਹੈ ਕੇ ਕਿਸਾਨ ਯੂਨੀਅਨ ਉਗਰਾਹਾਂ ਦੇ ਕਿਸਾਨਾਂ ਦੀ ਕਰ ਨੂੰ ਅੱਗ ਲਗ ਗਈ ਜਿਸ ਵਿਚ ਇੱਕ ਟਰੈਕਟਰ ਮਕੈਨਿਕ ਦੇ ਸਾਥੀ ਦੀ ਮੌਤ ਹੋ ਗਈ ਹੈ। ਖਬਰ ਆ ਰਹੀ ਹੈ ਕੇ ਕਿਸਾਨਾਂ ਦਾ ਇੱਕ ਟਰੈਕਟਰ ਦਿੱਲੀ ਨੂੰ ਜਾਣ ਦੇ ਰਸਤੇ ਵਿਚ ਖਰਾਬ ਹੋ ਗਿਆ ਸੀ ਜਿਸ ਨੂੰ ਠੀਕ ਕਰਾਉਣ ਲਈ ਧਨੌਲਾ ਤੋਂ ਟਰੈਕਟਰ ਮਕੈਨਿਕ ਬੁਲਾਇਆ ਗਿਆ ਸੀ।
ਜਿਸ ਨਾਲ ਇਹ ਭਾਣਾ ਵਾਪਰ ਗਿਆ ਹੈ ਮ੍ਰਿਤਕ ਦਾ ਨਾਮ ਜਨਕ ਰਾਜ ਪੁੱਤਰ ਪ੍ਰੀਤਮ ਲਾਲ ਵਾਸੀ ਧਨੌਲਾ ਦੱਸਿਆ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਦੇ ਬੁਲਾਰਿਆਂ ਨੇ ਇਸ ਘਟਨਾ ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਕਿਸਾਨਾਂ ਵਲੋਂ ਹਜੇ ਵੀ ਦਿੱਲੀ ਦੇ ਵੱਲ ਨੂੰ ਭਾਰੀ ਗਿਣਤੀ ਦੇ ਵਿਚ ਚਾਲੇ ਪਾਏ ਜਾ ਰਹੇ ਹਨ ਅਤੇ ਕੇਂਦਰ ਸਰਕਾਰ ਦੇ ਦੁਆਰਾ ਕਿਸਾਨਾਂ ਨੂੰ ਸਮਝਾਇਆ ਜਾ ਰਿਹਾ ਹੈ ਕੇ ਇਹ ਬਿੱਲ ਓਹਨਾ ਦੀ ਭਲਾਈ ਦੇ ਲਈ ਹੀ ਹਨ ਪਰ ਕਿਸਾਨ ਜਥੇਬੰਦੀਆਂ ਇਹਨਾਂ ਬਿੱਲਾਂ ਨੂੰ ਰੱਦ ਕਰਾਉਣ ਤੇ ਅਡ਼ੀਆਂ ਹੋਈਆਂ ਹਨ।
ਕਿਸਾਨਾਂ ਵਲੋਂ ਦਿੱਲੀ ਨੂੰ ਜਾਣ ਵਾਲੇ ਰਸਤਿਆਂ ਤੇ ਧਰਨੇ ਲਗਾਏ ਗਏ ਹਨ ਜਿਸ ਨਾਲ ਦਿਲੀ ਦੇ ਲੋਕਾਂ ਲਈ ਇੱਕ ਵੱਡੀ ਬਿ-ਪ-ਤਾ ਸ਼ੁਰੂ ਹੋਣ ਜਾ ਰਹੀ ਹੈ ਕੇ ਸਬਜੀਆਂ ਦੇ ਮੁੱਲ ਵਧਣੇ ਸ਼ੁਰੂ ਹੋ ਗਏ ਹਨ। ਜਿਸ ਨਾਲ ਸਰਕਾਰ ਤੇ ਇਹ ਮਸਲਾ ਜਲਦੀ ਤੋਂ ਜਲਦੀ ਖਤਮ ਕਰਾਉਣ ਦਾ ਪ੍ਰੈਸ਼ਰ ਬਣਦਾ ਜਾ ਰਿਹਾ ਹੈ। ਪਹਿਲਾਂ ਤਾਂ ਕੇਂਦਰ ਸਰਕਾਰ ਕਿਸਾਨ ਨੂੰ ਇਨਾ ਸੀ-ਰੀ-ਅ-ਸ ਨਹੀਂ ਲੈ ਰਹੀ ਸੀ ਪਰ ਹੁਣ ਲਗਾਤਾਰ ਕਿਸਾਨਾਂ ਨਾਲ ਸੰਪਰਕ ਬਣਾਉਣ ਦੇ ਜਤਨ ਸਰਕਾਰ ਦੁਆਰਾ ਕੀਤੇ ਜਾ ਰਹੇ ਹਨ।
Previous Postਹੁਣੇ ਹੁਣੇ ਆਖਰ ਮੋਦੀ ਨੇ ਖੇਤੀ ਕਨੂੰਨਾਂ ਦੇ ਬਾਰੇ ਚ ਦਿੱਤਾ ਇਹ ਵੱਡਾ ਬਿਆਨ – ਇਸ ਵੇਲੇ ਦੀ ਵੱਡੀ ਖਬਰ
Next Postਮੂਰਥਲ ਦੇ ਮਸ਼ਹੂਰ ਸੁਖਦੇਵ ਢਾਬੇ ਤੋਂ ਕਿਸਾਨ ਅੰਦੋਲਨ ਵਾਲੇ ਕਿਸਾਨਾਂ ਲਈ ਆਈ ਅਜਿਹੀ ਖਬਰ , ਹਰ ਕੋਈ ਹੋ ਗਿਆ ਹੈਰਾਨ