ਤਾਜਾ ਵੱਡੀ ਖਬਰ
ਖੇਤੀ ਕਾ-ਨੂੰ-ਨਾਂ ਨੂੰ ਰੱਦ ਕਰਵਾਉਣ ਦੇ ਮਕਸਦ ਨਾਲ ਸਾਰੇ ਦੇਸ਼ ਦੇ ਕਿਸਾਨਾਂ ਵੱਲੋਂ 6 ਫਰਵਰੀ ਨੂੰ ਦੇਸ਼ ਅੰਦਰ ਚੱਕਾ ਜਾਮ ਕਰਕੇ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ ਹੈ। ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਸੜਕਾਂ ਉਪਰ ਬੈਠ ਕੇ ਸੰਘਰਸ਼ ਕਰ ਰਹੇ ਹਨ। ਹੁਣ ਤੱਕ ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਕਾਰ ਹੋਈਆਂ ਸਾਰੀਆਂ ਮੀਟਿੰਗ ਬੇਸਿੱਟਾ ਰਹੀਆਂ ਹਨ। ਜਿੱਥੇ ਸਰਕਾਰ ਵੱਲੋਂ ਇਨ੍ਹਾਂ ਖੇਤੀ ਕਾ-ਨੂੰ-ਨਾਂ ਵਿੱਚ ਸੋਧ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ।
ਉਥੇ ਹੀ ਸਭ ਕਿਸਾਨ ਆਗੂਆਂ ਵੱਲੋਂ ਆਪਸੀ ਸਹਿਮਤੀ ਕਰਕੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਗਿਆ ਸੀ। ਕਿਸਾਨ ਆਗੂਆਂ ਵੱਲੋਂ ਇਨ੍ਹਾਂ ਖੇਤੀ ਕਾ-ਨੂੰ-ਨਾਂ ਨੂੰ ਸਿਰੇ ਤੋਂ ਰੱਦ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵੱਲੋਂ ਆਏ ਇੱਕ ਬਿਆਨ ਨੂੰ ਲੈ ਕੇ ਸਭ ਹੈਰਾਨ ਹਨ। ਜਿੱਥੇ ਦੇਸ਼ ਅੰਦਰ ਕੱਲ ਕੀਤੇ ਗਏ ਚੱਕਾ ਜਾਮ ਨੂੰ ਸਭ ਵਰਗ ਦੇ ਲੋਕਾਂ ਵੱਲੋਂ ਭਰਪੂਰ ਸਮਰਥਨ ਮਿਲਿਆ ਹੈ।
ਇਹ ਚੱਕਾ ਜਾਮ ਕੱਲ੍ਹ ਦੇਸ਼ ਦੇ ਪੰਜਾਬ, ਹਰਿਆਣਾ ,ਰਾਜਸਥਾਨ, ਮੱਧ ਪ੍ਰਦੇਸ਼ ,ਕੇਰਲਾ ,ਆਂਧਰਾ ਪ੍ਰਦੇਸ਼, ਗੁਜਰਾਤ, ਕਰਨਾਟਕ ਅਤੇ ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼ ਤੇ ਹੋਰ ਰਾਜਾਂ ਵਿੱਚ ਕੀਤਾ ਗਿਆ ਜਿਸ ਨੂੰ ਸਭ ਦਾ ਸਮਰਥਨ ਪ੍ਰਾਪਤ ਹੋਇਆ। ਉੱਥੇ ਹੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵੱਲੋਂ ਸੰਸਦ ਅੰਦਰ ਇਸ ਸੰਘਰਸ਼ ਨੂੰ ਇਕ ਰਾਜ ਦਾ ਹੀ ਸੰਘਰਸ਼ ਦੱਸਿਆ ਗਿਆ ਹੈ। ਉਨ੍ਹਾਂ ਦੇ ਇਸ ਇੱਕ ਬਿਆਨ ਤੋਂ ਬਾਅਦ ਉਹ ਖੁਦ ਵਿਵਾਦਾਂ ਵਿਚ ਘਿਰ ਗਏ ਹਨ। ਜਿਸ ਕਾਰਨ ਹੁਣ ਬੀਜੇਪੀ ਦੇ ਬਹੁਤ ਸਾਰੇ ਆਗੂ ਉਨ੍ਹਾ ਦੇ ਖਿਲਾਫ ਨਜ਼ਰ ਆ ਰਹੇ ਹਨ।
ਉਨ੍ਹਾਂ ਬਾਰੇ ਆਰ ਐਸ ਐਸ ਦੇ ਸੀਨੀਅਰ ਲੀਡਰ ਰਘੂਨੰਦਨ ਸ਼ਰਮਾ ਨੇ ਤਾਂ ਆਖਿਆ ਹੈ ਕਿ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਉਪਰ ਸਤਾ ਦਾ ਨ-ਸ਼ਾ ਸਵਾਰ ਹੈ। ਜਿਸ ਕਾਰਨ ਉਹ ਅਜਿਹਾ ਆਖ ਰਹੇ ਹਨ । ਉਧਰ ਉਨ੍ਹਾਂ ਦੇ ਇਸ ਬਿਆਨ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਡਾਕਟਰ ਦਰਸ਼ਨ ਪਾਲ ਸਿੰਘ ਨੇ ਵੀ ਸੰਸਦ ਵਿੱਚ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੌਮਰ ਵੱਲੋਂ ਇਸ ਗੱਲ ਨੂੰ ਲੈ ਕੇ ਭਾਰਤ ਦੇ ਕਿਸਾਨਾਂ ਦਾ ਅਪਮਾਨ ਆਖਿਆ ਹੈ ਜੋ ਪਿਛਲੇ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਇਸ ਕਿਸਾਨੀ ਸੰਘਰਸ਼ ਦੌਰਾਨ ਹੁਣ ਤੱਕ ਤੱਥਾਂ ਦੇ ਅਨੁਸਾਰ 205 ਕਿਸਾਨ ਸ਼ਹੀਦ ਹੋ ਚੁੱਕੇ ਹਨ। ਕਿਸਾਨਾਂ ਵੱਲੋਂ ਖੇਤੀ ਕਾ-ਨੂੰ-ਨਾਂ ਨੂੰ ਸਿਰੇ ਤੋਂ ਰੱ-ਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
Previous Postਅਚਾਨਕ ਹੁਣੇ ਹੁਣੇ ਸੰਨੀ ਦਿਓਲ ਨੇ ਕੀਤਾ ਅਜਿਹਾ ਟਵੀਟ ਸਾਰੇ ਪਾਸੇ ਹੋ ਗਿਆ ਵਾਇਰਲ
Next Postਪੰਜਾਬ : ਬਾਥਰੂਮ ਚ ਵਾਪਰਿਆ ਅਜਿਹਾ ਕਾਂਡ ਦੇਖਣ ਵਾਲਿਆਂ ਦੇ ਉਡੇ ਹੋਸ਼