ਕਿਸਾਨ ਅੰਦੋਲਨ ਕਾਰਨ ਇਥੇ 4 ਦਿਨ ਇੰਟਰਨੈਟ ਬੰਦ ਕਰਨ ਦੇ ਹੁਕਮ ਹੋਏ ਜਾਰੀ

ਕਿਸਾਨ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ , ਕਿਸਾਨਾਂ ਵੱਲੋਂ ਇਹ ਗੱਲ ਸਾਫ ਤੌਰ ਤੇ ਆਖ ਦਿੱਤੀ ਗਈ ਹੈ ਕਿ ਜੇਕਰ ਉਨਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤੇ ਉਹ ਦਿੱਲੀ ਨੂੰ ਕੂਚ ਕਰਨਗੇ । ਜਿਸ ਨੂੰ ਲੈ ਕੇ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਚੌਕਸ ਹੋ ਚੁੱਕਿਆ ਹੈ। ਇਸੇ ਵਿਚਾਲੇ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆਉਂਦੀ ਪਈ ਹੈ ਕਿ ਕਿਸਾਨੀ ਅੰਦੋਲਨ ਦੇ ਕਾਰਨ ਹੁਣ ਚਾਰ ਘੰਟੇ ਦੇ ਲਈ ਇੰਟਰਨੈਟ ਬੰਦ ਕਰਨ ਸਬੰਧੀ ਹੁਕਮ ਜਾਰੀ ਹੋ ਚੁੱਕੇ ਹਨ। ਜਿਸ ਕਾਰਨ ਆਮ ਲੋਕ ਖਾਸੇ ਪਰੇਸ਼ਾਨ ਨਜ਼ਰ ਆ ਰਹੇ ਹਨ । ਦੱਸ ਦਈਏ ਕਿ ਅੱਜ ਕਿਸਾਨ ਜਥੇਬੰਦੀਆਂ ਦਾ ਜੱਥਾ ਦਿੱਲੀ ਵਾਸਤੇ ਰਵਾਨਾ ਹੋਇਆ ਹੈ । ਜਿਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਹੁਣ ਹਰਿਆਣਾ ਸਰਕਾਰ ਵੱਲੋਂ ਅੰਬਾਲਾ ਵਿਚ 4 ਦਿਨ ਲਈ ਇੰਟਰਨੈੱਟ ਬੰਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਜਾਰੀ ਹੁਕਮ ਮੁਤਾਬਕ ਅੰਬਾਲਾ ਦੇ ਕੁਝ ਇਲਾਕਿਆਂ ਵਿਚ 14 ਦਸੰਬਰ ਸਵੇਰੇ ਤੋਂ 17 ਦਸੰਬਰ ਤਕ ਯਾਨੀ ਕਿ ਪੂਰੇ ਚਾਰ ਦਿਨਾਂ ਵਾਸਤੇ ਇੰਟਰਨੈੱਟ ਬੰਦ ਰਹੇਗਾ । ਜਾਣਕਾਰੀ ਵਾਸਤੇ ਦੱਸ ਦਈਏ ਕਿ ਕਿਸਾਨਾਂ ਦੇ ਵੱਲੋਂ ਐਮਐਸਪੀ ਗਰੰਟੀ ਕਾਨੂੰਨ ਸਮੇਤ ਹੋਰ ਕਈ ਮੰਗਾਂ ਨੂੰ ਲੈ ਕੇ ਦਿੱਲੀ ਜਾਣ ਦਾ ਐਲਾਨ ਕੀਤਾ ਹੋਇਆ ਹੈ । ਜਿਸ ਦੇ ਚਲਦੇ ਹੁਣ ਹਰਿਆਣਾ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ । ਉੱਥੇ ਹੀ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਣ ਲਈ ਹਰਿਆਣਾ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ । ਕਿਸਾਨ ਪਿਛਲੇ ਲੰਮੇ ਸਮੇਂ ਤੋਂ ਪੰਜਾਬ-ਹਰਿਆਣਾ ਦੀ ਸ਼ੰਭੂ ਸਰਹੱਦ ‘ਤੇ ਡਟੇ ਹੋਏ ਹਨ। ਪਿਛਲੇ ਕੁਝ ਦਿਨਾਂ ਵਿਚ ਕਿਸਾਨਾਂ ਵੱਲੋਂ 2 ਵਾਰ 101 ਕਿਸਾਨਾਂ ਦੇ ਜੱਥੇ ਵੱਲੋਂ ਪੈਦਲ ਹੀ ਦਿੱਲੀ ਵੱਲ ਜਾਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ, ਪਰ ਹਰਿਆਣਾ ਵੱਲੋਂ ਉਨ੍ਹਾਂ ਨੂੰ ਮਲਟੀ ਲੇਅਰ ਬੈਰੀਕੇਡਿੰਗ ਤੇ ਅੱਥਰੂ ਗੈਸ ਸਮੇਤ ਹੋਰ ਤਰੀਕੇ ਅਪਨਾ ਕੇ ਰੋਕ ਕੇ ਰੱਖਿਆ ਗਿਆ ਹੈ। ਜਿਸ ਦੇ ਚਲਦੇ ਅੱਜ ਵੀ ਕਿਸਾਨਾਂ ਦੇ ਵੱਲੋਂ ਦਿੱਲੀ ਜਾਣ ਨੂੰ ਲੈ ਕੇ ਤਿਆਰੀ ਖਿੱਚੀ ਹੋਈ ਹੈ। ਇਸੇ ਸਭ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਹੁਣ ਹਰਿਆਣਾ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਤੇ ਪੂਰੇ 4 ਦਿਨ ਵਾਸਤੇ ਇੰਟਰਨੈਟ ਸੇਵਾਵਾਂ ਬੰਦ ਰਹਿਣਗੀਆਂ ।