ਕਿਸਾਨ ਅੰਦੋਲਨ ਕਰਕੇ ਅੰਬਾਨੀ ਨੂੰ ਲੱਗ ਗਿਆ ਵੱਡਾ ਝਟੱਕਾ – ਆ ਗਈ ਇਹ ਵੱਡੀ ਖਬਰ

ਤਾਜ਼ਾ ਵੱਡੀ ਖਬਰ

ਬੀਤੇ ਵਰ੍ਹੇ 26 ਨਵੰਬਰ ਨੂੰ ਕਿਸਾਨਾਂ ਵੱਲੋਂ ਖੇਤੀ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਸੀ। ਜਿਸ ਦਾ ਕਾਰਨ ਸੀ ਮੋਦੀ ਸਰਕਾਰ ਵੱਲੋਂ ਸੋਧ ਕਰ ਲਿਆਂਦੇ ਗਏ ਤਿੰਨ ਨਵੇਂ ਖੇਤੀ ਕਾਨੂੰਨ। ਇਨ੍ਹਾਂ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਵਾਸਤੇ ਹੀ ਕਿਸਾਨਾਂ ਵੱਲੋਂ ਖੇਤੀ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਵਾਸਤੇ ਭਾਰੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਤਬਕੇ ਦੇ ਲੋਕ ਵੱਖ-ਵੱਖ ਸੂਬਿਆਂ ਤੋਂ ਇਕੱਠੇ ਹੋ ਦਿੱਲੀ ਦੀਆਂ ਸਰਹੱਦਾਂ ਉਪਰ ਆ ਕੇ ਬੈਠ ਗਏ ਸਨ। ਇੱਥੇ ਬੈਠੇ ਹੋਏ ਕਿਸਾਨਾਂ ਨੂੰ ਤਕਰੀਬਨ ਚਾਰ ਮਹੀਨੇ ਦਾ ਸਮਾਂ ਹੋ ਚੁੱਕਾ ਹੈ।

ਇਸ ਚਾਰ ਮਹੀਨੇ ਦੇ ਸਮੇਂ ਦੌਰਾਨ ਬਹੁਤ ਸਾਰੇ ਬਦਲਾਵ ਆਏ ਹਨ ਜਿਸ ਤਹਿਤ ਕਾਰਪੋਰੇਟ ਖੇਤਰ ਦੇ ਮਾਲਕ ਮੁਕੇਸ਼ ਅੰਬਾਨੀ ਦੀ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ। ਦਰਅਸਲ ਕਿਸਾਨ ਅੰਦੋਲਨ ਦੀ ਮਾਰ ਕਾਰਨ ਰਿਲਾਇੰਸ ਜੀਓ ਦੇ ਲੱਖਾਂ ਦੀ ਗਿਣਤੀ ਵਿੱਚ ਗ੍ਰਾਹਕ ਟੁੱਟ ਚੁੱਕੇ ਹਨ। ਇਸ ਗੱਲ ਦਾ ਦਾਅਵਾ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ ਵੱਲੋਂ ਕੀਤਾ ਗਿਆ ਹੈ ਜਿਸ ਤਹਿਤ ਕਿਹਾ ਗਿਆ ਹੈ ਕਿ ਜੀਓ ਦੇ 34 ਲੱਖ ਗ੍ਰਾਹਕ ਟੁੱਟ ਚੁੱਕੇ ਹਨ।

ਪਰ ਇਹ ਅੰਕੜਾ ਇਸ ਤੋਂ ਕਿਤੇ ਵੱਧ ਹੋ ਸਕਦਾ ਹੈ ਕਿਉਂਕਿ ਕਿਸਾਨ ਅੰਦੋਲਨ ਦੇ ਕਾਰਨ ਲੱਖਾਂ ਦੀ ਗਿਣਤੀ ਵਿਚ ਲੋਕਾਂ ਨੇ ਜੀਓ ਦਾ ਬਾਈਕਾਟ ਕਰ ਦਿੱਤਾ ਸੀ। ਰਿਲਾਇੰਸ ਜੀਓ ਨੂੰ ਸਭ ਤੋਂ ਵੱਡਾ ਝਟਕਾ ਪੰਜਾਬ ਅਤੇ ਹਰਿਆਣਾ ਵਿੱਚ ਲੱਗਾ ਹੈ। ਖੇਤੀ ਅੰਦੋਲਨ ਦੌਰਾਨ ਰਿਲਾਇੰਸ ਜੀਓ ਦੇ ਕਈ ਮੋਬਾਈਲ ਟਾਵਰਾਂ ਨੂੰ ਨੁਕਸਾਨ ਵੀ ਪਹੁੰਚਾਇਆ ਗਿਆ।

ਜਿਸ ਕਾਰਨ ਜੀਓ ਦੇ ਨੁਕਸਾਨ ਦਾ ਅੰਕੜਾ ਕਈ ਗੁਣਾ ਵੱਧ ਗਿਆ ਹੈ। ਉਧਰ ਦੂਜੇ ਪਾਸੇ ਰਿਲਾਇੰਸ ਜੀਓ ਦੀ ਮੁਕਾਬਲੇਬਾਜ਼ ਕੰਪਨੀ ਭਾਰਤੀ ਏਅਰਟੈੱਲ ਦੇ ਗਾਹਕਾਂ ਦੀ ਗਿਣਤੀ ਵਿੱਚ 69 ਲੱਖ ਦਾ ਭਾਰੀ ਵਾਧਾ ਹੋਇਆ ਹੈ। ਜਿਸ ਕਾਰਨ ਭਾਰਤੀ ਏਅਰਟੈੱਲ 33.6 ਕਰੋੜ ਯੂਜ਼ਰਜ਼ ਦੇ ਨਾਲ ਪਹਿਲੇ ਨੰਬਰ ਉੱਪਰ ਪਹੁੰਚ ਗਈ ਹੈ ਜਦ ਕਿ ਜੀਓ ਨੂੰ 34 ਲੱਖ ਦਾ ਘਾਟਾ ਪਿਆ ਹੈ ਅਤੇ ਉਸ ਦੇ ਗਾਹਕ 32.5 ਕਰੋੜ ਰਹਿ ਗਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜੇਕਰ ਇਹ ਅੰਦੋਲਨ ਅੱਗੇ ਹੋਰ ਜਾਰੀ ਰਿਹਾ ਤਾਂ ਰਿਲਾਇੰਸ ਜੀਓ ਨੂੰ ਇਸ ਤੋਂ ਜ਼ਿਆਦਾ ਨੁਕਸਾਨ ਸਹਿਣਾ ਪੈ ਸਕਦਾ ਹੈ।