ਆਈ ਤਾਜ਼ਾ ਵੱਡੀ ਖਬਰ
ਜਿੱਥੇ ਪੰਜਾਬ ਵਿੱਚ ਮਾਨ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਐਲਾਨ ਤੇ ਕਈ ਤਰ੍ਹਾਂ ਦੇ ਵਾਅਦੇ ਕੀਤੇ ਜਾ ਰਹੇ ਹਨ । ਉੱਥੇ ਹੀ ਬਹੁਤ ਸਾਰੀਆਂ ਉਮੀਦਾਂ ਕਿਸਾਨਾਂ ਵੱਲੋਂ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਤੋ ਲਗਾਈਆਂ ਜਾ ਰਹੀਆ ਸੀ । ਆਮ ਆਦਮੀ ਦੀ ਸਰਕਾਰ ਦੇ ਵੱਲੋਂ ਵੀ ਆਖਿਆ ਜਾ ਰਿਹਾ ਸੀ ਜਦੋਂ ਪੰਜਾਬ ਵਿੱਚ ਆਪ ਦੀ ਸਰਕਾਰ ਬਣੇਗੀ ਤਾਂ ਧਰਨੇ ਪ੍ਰਦਰਸ਼ਨ ਖਤਮ ਹੋ ਜਾਣਗੇ । ਪਰ ਅਜਿਹਾ ਬਿਲਕੁਲ ਨਹੀਂ ਸਗੋਂ ਹਰ ਵਰਗ ਹੁਣ ਅਾਪਣੀਅਾਂ ਮੰਗਾਂ ਕਾਰਨ ਸੜਕਾਂ ਤੇ ਨਜ਼ਰ ਆ ਰਿਹਾ ਹੈ । ਕਿਸਾਨਾਂ ਵੱਲੋਂ ਵੀ ਆਪਣੀਆਂ ਮੰਗਾਂ ਖਾਤਰ ਜਿਥੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਜੋ ਝੋਨਾ ਲਾਉਣ ਦੀ ਤਾਰੀਖ 18 ਜੂਨ ਦਿੱਤੀ ਗਈ ਸੀ , ਹੁਣ ਕਿਸਾਨਾਂ ਵੱਲੋਂ ਉਸ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਕਿਸਾਨ ਜਥੇਬੰਦੀਆਂ ਨੇ ਹੁਣ ਸੂਬਾ ਸਰਕਾਰ ਦੇ ਇਸ ਹੁਕਮ ਨੂੰ ਰੱਦ ਕਰ ਦਿੱਤਾ ਹੈ ।
ਕਿਸਾਨਾਂ ਨੇ ਹੁਣ ਦੱਸ ਜੂਨ ਨੂੰ ਝੋਨਾ ਲਗਾਉਣ ਦੀ ਗੱਲ ਆਖੀ ਹੈ । ਦਸ ਦਈਏ ਕਿ ਅੱਜ ਕਿਸਾਨ ਆਗੂਆਂ ਦੀ ਬਿਜਲੀ ਮੰਤਰੀ ਦੇ ਨਾਲ ਮੀਟਿੰਗ ਹੋਈ ਚੁੱਕ ਕੇ ਚਿਤਾ ਰਹੀ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਗੱਲਬਾਤ ਕਰਦਿਆਂ ਹੋਇਆ ਦੱਸਿਆ ਗਿਆ ਕਿ ਅੱਜ ਬਿਜਲੀ ਮੰਤਰੀ ਹਰਭਜਨ ਸਿੰਘ ਨਾਲ ਬੈਠਕ ਹੋਈ, ਪਰ ਇਸ ਵਿਚ ਸਾਡੀਆਂ ਮੰਗਾਂ ‘ਤੇ ਕਿਸੇ ਤਰ੍ਹਾਂ ਦੀ ਸਹਿਮਤੀ ਨਹੀਂ ਬਣੀ। 28 ਮੰਗਾਂ ਨੂੰ ਲੈ ਕੇ ਅਸੀਂ ਮੰਗ ਪੱਤਰ ਦਿੱਤੇ ਸਨ ਪਰ ਕਿਸੇ ‘ਤੇ ਵੀ ਸਰਕਾਰ ਤੇ ਕਿਸਾਨ ਵਿਚਾਲੇ ਗੱਲ ਨਹੀਂ ਬਣ ਸਕੀ।
ਨਾਲ ਹੀ ਕਿਸਾਨਾਂ ਨੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਕਈ ਖੇਤਰਾਂ ਵਿੱਚ ਬਿਜਾਈ ਦੀ ਪਹਿਲਾਂ ਜ਼ਰੂਰਤ ਹੈ ਤੇ ਉਨ੍ਹਾਂ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ ਹੈ । ਬਿਜਲੀ ਲੋਡ ਵਧਾਉਣ ਦੀ ਗੱਲਬਾਤ ਤੇ ਕਿਸਾਨਾਂ ਨੇ ਕਿਹਾ ਕਿ ਜੋ ਖਰਚ ਅਤੇ ਫੀਸ ਹੈ ਉਹ ਘੱਟ ਰੱਖੀ ਜਾਵੇ ਜਿਸ ਤੇ ਸਹਿਮਤੀ ਨਹੀਂ ਦਿੱਤੀ ਗਈ ।
ਇਨ੍ਹਾਂ ਮੰਗਾਂ ਤੋਂ ਇਲਾਵਾ ਜਿਸ ਤਰ੍ਹਾਂ ਅਸੀਂ ਮੁਆਵਜ਼ੇ ਦੀ ਮੰਗ ਕੀਤੀ ਤਾਂ ਉਸ ਤੇ ਵੀ ਸੂਬਾ ਸਰਕਾਰ ਨੇ ਚੁੱਪੀ ਧਾਰੀ ਹੋਈ ਹੈ । ਜਿਸ ਦੇ ਚੱਲਦੇ ਹੁਣ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ 17 ਮਈ ਨੂੰ 23 ਕਿਸਾਨ ਜਥੇਬੰਦੀਆਂ ਟਰੈਕਟਰ ਟਰੱਕਾਂ ਨਾਲ ਚੰਡੀਗੜ੍ਹ ਦਾ ਘਿਰਾਓ ਕਰਨਗੀਆਂ ਤੇ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਵਿਚ ਕਿਸਾਨਾਂ ਦੀ ਗ੍ਰਿਫਤਾਰੀ ਦਾ ਮੁੱਦਾ ਵੀ ਚੁੱਕਿਆ ਜਾਵੇਗਾ।
Previous Postਬੋਲੀਵੁਡ ਨੂੰ ਲੱਗਾ ਝਟਕਾ ਇਸ ਮਸ਼ਹੂਰ ਹਸਤੀ ਦੀ ਹੋਈ ਅਚਾਨਕ ਮੌਤ, ਪ੍ਰਧਾਨਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ
Next Postਵਿਦੇਸ਼ ਚ ਭਾਰਤੀ ਬਣ ਗਿਆ ਰਾਤੋ ਰਾਤ ਕਰੋੜਪਤੀ, ਬੇਟੇ ਦੇ ਜਨਮਦਿਨ ਨੇ ਖੋਲੀ ਕਿਸਮਤ