ਆਈ ਤਾਜ਼ਾ ਵੱਡੀ ਖਬਰ
ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਿਸਾਨ ਪਿਛਲੇ ਡੇਢ ਸਾਲ ਤੋਂ ਕਰ ਰਹੇ ਹਨ । ਇਕ ਸਾਲ ਕਿਸਾਨਾਂ ਨੂੰ ਛੱਬੀ ਨਵੰਬਰ ਨੂੰ ਦਿੱਲੀ ਦੀਆਂ ਬਰੂਹਾਂ ਤੇ ਬੈਠਿਆ ਹੋ ਜਾਵੇਗਾ। ਪਰ ਕੇਂਦਰ ਸਰਕਾਰ ਦਾ ਵਤੀਰਾ ਉਸੇ ਤਰ੍ਹਾਂ ਹੀ ਸਥਿਰ ਹੈ । ਕਿਸਾਨਾਂ ਦੇ ਵੱਲੋਂ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਮੰਨ ਲਵੇ ਤੇ ਖੇਤੀਬਾਡ਼ੀ ਕਾਨੂੰਨਾਂ ਨੂੰ ਰੱਦ ਕਰ ਦੇਣ । ਪਰ ਦੂਜੇ ਪਾਸੇ ਕੇਂਦਰ ਸਰਕਾਰ ਦੇ ਮੰਤਰੀਆਂ ਦਾ ਕਹਿਣਾ ਹੈ ਕਿ ਇਹ ਖੇਤੀਬਾੜੀ ਕਾਨੂੰਨ ਕਿਸਾਨਾਂ ਦੇ ਲਈ ਸਭ ਤੋਂ ਉੱਤਮ ਹਨ । ਜਿਸ ਦਾ ਕਿਸਾਨਾਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ । ਵਿਰੋਧ ਵਿੱਚ ਜਿੱਥੇ ਦਿੱਲੀ ਬਾਰਡਰਾ ਨੂੰ ਕਿਸਾਨਾਂ ਦੇ ਵੱਲੋਂ ਬੰਦ ਕੀਤਾ ਗਿਆ ਹੈ ਤੇ ਦੂਜੇ ਪਾਸੇ ਪੰਜਾਬ ਭਰ ਦੇ ਵਿੱਚ ਵੀ ਲਗਾਤਾਰ ਹੀ ਕਿਸਾਨਾਂ ਵੱਲੋਂ ਵੱਖ ਵੱਖ ਥਾਵਾਂ ਤੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ।
ਇਸ ਦੇ ਬਾਵਜੂਦ ਵੀ ਕਿਸਾਨਾਂ ਦੀਆਂ ਦਿੱਕਤਾਂ ਲਗਾਤਾਰ ਵਧ ਰਹੀਆਂ ਹਨ । ਵੱਖ ਵੱਖ ਮੁੱਦਿਆਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਦੇਸ਼ ਭਰ ਦੇ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । ਜਿੱਥੇ ਇੱਕ ਪਾਸੇ ਖੇਤੀਬਾਡ਼ੀ ਕਾਨੂੰਨਾਂ ਦਾ ਸੰਘਰਸ਼ ਜਾਰੀ ਹੈ, ਉਥੇ ਹੀ ਦੂਜੇ ਪਾਸੇ ਵਧ ਰਹੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੇ ਡੀ ਏ ਪੀ ਖਾਦ ਕਾਰਨ ਹੀ ਕਿਸਾਨ ਖਾਸੇ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ। ਹੁਣ ਇਸੇ ਵਿਚਕਾਰ ਕਿਸਾਨਾਂ ਨੂੰ ਇੱਕ ਹੋਰ ਵੱਡਾ ਝਟਕਾ ਲੱਗਣ ਵਾਲਾ ਹੈ ਕਿਉਂਕਿ ਕਿਸਾਨੀ ਨਾਲ ਸਬੰਧਤ ਇੱਕ ਬੇਹੱਦ ਹੀ ਮਾੜੀ ਖ਼ਬਰ ਸਾਹਮਣੇ ਆ ਰਹੀ ਹੈ । ਦਰਅਸਲ ਜਿੱਥੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਅਸਮਾਨਾਂ ਨੂੰ ਛੂਹ ਰਹੀਆਂ ਹਨ ਜਿਸ ਵਜਾਹ ਕਾਰਨ ਕਿਸਾਨਾਂ ਨੂੰ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਦਾ ਸਾਹਮਣਾ ਕਰਨਾ ਪੈਂਦਾ ਹੈ । ਵਧ ਰਹੀਆਂ ਕੀਮਤਾਂ ਕਾਰਨ ਕਿਸਾਨ ਕਾਫੀ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ ।
ਹੁਣ ਇਸੇ ਵਿਚਕਾਰ ਕਿਸਾਨੀ ਅੰਦੋਲਨ’ਚ ਕਿਸਾਨਾਂ ਸਮੇਤ ਮਹੱਤਵਪੂਰਨ ਰੋਲ ਅਦਾ ਕਰਨ ਵਾਲੇ ਟਰੈਕਟਰਾਂ ਦੀਆਂ ਕੀਮਤਾਂ ਵੀ ਵਧਣ ਜਾ ਰਹੀਆਂ ਹਨ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਐਸਕੌਰਟਸ ਕੰਪਨੀ ਦੇ ਵੱਲੋਂ ਹੁਣ ਟਰੈਕਟਰ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਲ ਇਸ ਕੰਪਨੀ ਨੇ ਇੱਕੀ ਨਵੰਬਰ ਤੋਂ ਟਰੈਕਟਰ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਹੈ । ਕੰਪਨੀ ਨੇ ਕਿਹਾ ਹੈ ਕਿ ਹੁਣ ਟਰੈਕਟਰਾਂ ਦੇ ਸਾਰੇ ਮਾਡਲ ਮਹਿੰਗੇ ਹੋ ਜਾਣਗੇ ਤੇ ਇੱਕੀ ਨਵੰਬਰ ਤੋਂ ਇਨ੍ਹਾਂ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਜਾਵੇਗਾ ।
ਇਸ ਐਲਾਨ ਤੋਂ ਬਾਅਦ ਕਿਸਾਨ ਕਾਫ਼ੀ ਨਿਰਾਸ਼ ਦਿਖਾਈ ਦੇ ਰਹੇ ਹਨ , ਕਿਉਂਕਿ ਟਰੈਕਟਰ ਕਿਸਾਨਾਂ ਦਾ ਖੇਤੀਬਾੜੀ ਦੇ ਵਿੱਚ ਮਹੱਤਵਪੂਰਨ ਰੋਲ ਨਿਭਾਉਂਦਾ ਹੈ । ਕੰਪਨੀ ਦੇ ਵੱਲੋਂ ਇਨ੍ਹਾਂ ਕੀਮਤਾਂ ਦੇ ਵਿੱਚ ਵਾਧਾ ਕਰਨ ਦਾ ਕਾਰਨ ਵੀ ਦੱਸਿਆ ਗਿਆ ਹੈ । ਕੰਪਨੀ ਨੇ ਕਿਹਾ ਹੈ ਕਿ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਦੇ ਕਾਰਨ ਹੀ ਟਰੈਕਟਰਾਂ ਦੇ ਰੇਟ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ । ਇਸ ਦੇ ਨਾਲ ਹੀ ਅਜਿਹੇ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਟਰੈਕਟਰ ਕੰਪਨੀਆਂ ਵੀ ਟਰੈਕਟਰਾਂ ਦੀਆਂ ਕੀਮਤਾਂ ਵਧਾ ਸਕਦੀਆਂ ਹਨ । ਜਿਸ ਕਾਰਨ ਹੁਣ ਕਿਸਾਨਾਂ ਨੂੰ ਟਰੈਕਟਰ ਖਰੀਦਣਾ ਕਾਫੀ ਮਹਿੰਗਾ ਪੈਣ ਵਾਲਾ ਹੈ ਤੇ ਹੁਣ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਜ਼ਿਆਦਾ ਵਧਣ ਵਾਲੀਆਂ ਹਨ ।