ਤਾਜਾ ਵੱਡੀ ਖਬਰ
ਭਾਰਤ ਦੇਸ਼ ਦੇ ਅੰਦਰ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਗਏ ਖੇਤੀ ਅੰਦੋਲਨ ਨੂੰ ਜਿੱਥੇ ਪਹਿਲਾਂ ਦੇਸ਼ ਤੋਂ ਹੀ ਸਮਰਥਨ ਪ੍ਰਾਪਤ ਹੋ ਰਿਹਾ ਸੀ ਉੱਥੇ ਹੁਣ ਇਸ ਅੰਦੋਲਨ ਨੂੰ ਵਿਦੇਸ਼ਾਂ ਤੋਂ ਵੀ ਸਮਰਥਨ ਹਾਸਿਲ ਹੋਣ ਲੱਗ ਪਿਆ ਹੈ। ਦੱਸ ਦੇਈਏ ਕਿ ਵਿਦੇਸ਼ਾਂ ਤੋਂ ਵੱਡੇ ਪੱਧਰ ਉੱਪਰ ਮਸ਼ਹੂਰ ਕਲਾਕਾਰਾਂ ਅਤੇ ਸਿਆਸੀ ਲੀਡਰਾਂ ਵੱਲੋਂ ਕਿਸਾਨਾਂ ਦੀ ਹਿਮਾਇਤ ਦੇ ਸਬੰਧ ਵਿੱਚ ਆਪਣੇ ਬਿਆਨ ਦਰਜ ਕਰਵਾਏ ਜਾ ਰਹੇ ਹਨ।
ਵਿਦੇਸ਼ਾਂ ਤੋਂ ਇਨ੍ਹਾਂ ਪ੍ਰਮੁੱਖ ਸਖ਼ਸ਼ੀਅਤਾਂ ਨੇ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਗਏ ਖੇਤੀ ਅੰਦੋਲਨ ਨੂੰ ਬਿਲਕੁਲ ਜਾਇਜ਼ ਠਹਿਰਾਉਂਦੇ ਹੋਏ ਆਖਿਆ ਕਿ ਸੰਵਿਧਾਨ ਅਨੁਸਾਰ ਲੋਕਾਂ ਨੂੰ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਕਿਉਂਕਿ ਭਾਰਤ ਇੱਕ ਲੋਕਤੰਤਰਿਕ ਮੁਲਕ ਹੈ ਅਤੇ ਇੱਥੋਂ ਦੇ ਲੋਕਾਂ ਨੂੰ ਸੰਵਿਧਾਨ ਨੇ ਅਧਿਕਾਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਬੀਤੇ ਕਈ ਦਿਨਾਂ ਤੋਂ ਵਿਦੇਸ਼ਾਂ ਦੀਆਂ ਮਾਇਨਾਜ਼ ਹਸਤੀਆਂ ਨੇ ਖੇਤੀ ਕਾ-ਨੂੰ-ਨਾਂ ਬਾਰੇ ਬੋਲਦੇ ਹੋਏ ਕਿਸਾਨਾਂ ਦਾ ਪੱਖ ਪੂਰਿਆ ਹੈ।
ਹੁਣ ਇਕ ਵਾਰ ਫਿਰ ਤੋਂ ਵਿਦੇਸ਼ੀ ਧਰਤੀ ਉਪਰ ਇਕ ਮਸ਼ਹੂਰ ਕਲਾਕਾਰ ਵੱਲੋਂ ਕਿਸਾਨਾਂ ਦੇ ਸਮਰਥਨ ਵਿੱਚ ਟਵੀਟ ਕੀਤਾ ਗਿਆ ਹੈ। ਦੱਸ ਦੇਈਏ ਕਿ ਇਹ ਟਵੀਟ ਆਸਕਰ ਵਿੰਨਰ ਅਮਰੀਕੀ ਅਦਾਕਾਰਾ ਸੂਜਨ ਸੈਰੰਡਨ ਵੱਲੋਂ ਕੀਤਾ ਗਿਆ ਹੈ ਜਿਸ ਵਿੱਚ ਉਸਨੇ ਲਿਖਿਆ ਹੈ ਕਿ ਉਹ ਇਸ ਸਮੇਂ ਭਾਰਤ ਦੇ ਕਿਸਾਨਾਂ ਨਾਲ ਹੈ। ਸੂਜਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਕਿ ਮੈਂ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨਾਲ ਇਕਜੁੱਟਤਾ ਨਾਲ ਖੜੀ ਹਾਂ। ਪੜ੍ਹੋ ਉਹ ਕੌਣ ਹਨ ਅਤੇ ਕਿਉਂ ਅੰਦੋਲਨ ਕਰ ਰਹੇ ਹਨ। ਦੱਸ ਦੇਈਏ ਕਿ ਸੂਜਨ ਇੱਕ 75 ਸਾਲਾਂ ਦੀ ਅਮਰੀਕੀ ਅਦਾਕਾਰਾ ਹੈ ਜੋ ਆਪਣੀ ਅਦਾਕਾਰੀ ਦੇ ਨਾਲ ਨਾਲ ਇਕ ਐਗਜ਼ੀਕਿਊਟਿਵ ਪ੍ਰੋਡਿਊਸਰ ਵੀ ਹੈ।
ਉਨ੍ਹਾਂ ਨੂੰ ਅਦਾਕਾਰੀ ਦੇ ਸਦਕਾ ਆਸਕਰ ਐਵਾਰਡ ਦੇ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਗੌਰਤਲਬ ਹੈ ਕਿ ਸੂਜਨ ਤੋਂ ਪਹਿਲਾਂ ਅਮਰੀਕਨ ਪੌਪ ਸਿੰਗਰ ਰਿਹਾਨਾ, ਗ੍ਰੇਟਾ ਥਨਬਰਗ, ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਸਮੇਤ ਕਈ ਹੋਰ ਅੰਤਰਰਾਸ਼ਟਰੀ ਸ਼ਖਸੀਅਤਾਂ ਵੱਲੋਂ ਵੀ ਟਵੀਟ ਕਰਦੇ ਹੋਏ ਕਿਸਾਨਾਂ ਦੇ ਹੱਕ ਵਿੱਚ ਆਪਣਾ ਸਮਰਥਨ ਦੇ ਚੁੱਕੇ ਹਨ। ਵਿਦੇਸ਼ਾਂ ਤੋਂ ਇਸ ਖੇਤੀ ਅੰਦੋਲਨ ਦੇ ਲਈ ਪ੍ਰਾਪਤ ਹੋ ਰਹੇ ਸਮਰਥਨ ਬਾਰੇ ਪ੍ਰਤੀਕਿਰਿਆ ਦਿੰਦੇ ਹੋਏ ਕੇਂਦਰ ਸਰਕਾਰ ਨੇ ਆਖਿਆ ਹੈ ਕਿ ਇਹ ਭਾਰਤ ਦਾ ਇੱਕ ਅੰਦਰੂਨੀ ਮਸਲਾ ਹੈ ਜਿਸ ਬਾਰੇ ਬਿਨਾ ਕਿਸੇ ਪੁਖਤਾ ਸਬੂਤ ਦੇ ਅਜਿਹੀ ਬਿਆਨਬਾਜੀ ਕਰਨਾ ਸਰਾਸਰ ਗਲਤ ਹੈ।
Previous Postਹੁਣੇ ਹੁਣੇ ਦੀਪ ਸਿੱਧੂ ਦੇ ਲੁੱਕ ਕੇ ਵੀਡੀਓ ਪਾਉਣ ਵਾਲੇ ਸਥਾਨ ਬਾਰੇ ਪੁਲਸ ਨੇ ਕੀਤਾ ਇਹ ਵੱਡਾ ਖੁਲਾਸਾ ਹਰ ਕੋਈ ਰਹਿ ਗਿਆ ਹੈਰਾਨ
Next Postਕਿਸਾਨ ਸੰਘਰਸ਼ : ਬੀਬਾ ਹਰਸਿਮਰਤ ਬਾਦਲ ਵਲੋਂ ਆਇਆ ਇਹ ਤਾਜਾ ਵੱਡਾ ਬਿਆਨ, ਸਾਰੇ ਪਾਸੇ ਹੋ ਰਹੀ ਚਰਚਾ