ਆਈ ਤਾਜਾ ਵੱਡੀ ਖਬਰ
ਅੱਜ ਦਾ ਦੌਰ ਤਕਨੀਕੀ ਯੁੱਗ ਦੇ ਵਿਚ ਬਦਲ ਚੁੱਕਾ ਹੈ ਅਤੇ ਇਸ ਯੁੱਗ ਦੇ ਦੌਰਾਨ ਦੀ ਜੰ- ਗ ਨੂੰ ਜਿੱਤਣ ਵਾਸਤੇ ਨਵੀਂ ਤਕਨਾਲੋਜੀ ਦੀ ਜ਼ਰੂਰਤ ਪੈਂਦੀ ਹੈ। ਜਿਹੜੇ ਇਨਸਾਨ ਇਸ ਤਕਨਾਲੋਜੀ ਦੇ ਨਾਲ ਨਹੀਂ ਜੁੜੇ ਹੁੰਦੇ ਹਨ ਉਹ ਇਸ ਅਜੋਕੇ ਸਮੇਂ ਦੇ ਵਿਚ ਕਾਫ਼ੀ ਪਛੜ ਜਾਂਦੇ ਹਨ। ਮੌਜੂਦਾ ਸਮੇਂ ਦੇ ਵਿਚ ਦੇਸ਼ ਅੰਦਰ ਖੇਤੀ ਅੰਦੋਲਨ ਚੱਲ ਰਿਹਾ ਹੈ ਅਤੇ ਇਸ ਅੰਦੋਲਨ ਨੂੰ ਅਜੋਕੇ ਯੁੱਗ ਵਿੱਚ ਬਣਾਈ ਰੱਖਣ ਵਾਸਤੇ ਤਕਨੀਕੀ ਉਪਕਰਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਇਸ ਦੇ ਸਬੰਧੀ ਇੱਕ ਆਈਟੀ ਸੈੱਲ ਦੇ ਸਰਵਰ ਨੂੰ ਕੈਨੇਡਾ ਦੇ ਵਿੱਚ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਇਸ ਧਰਨੇ ਨਾਲ ਸਬੰਧਤ ਸਿਰਫ ਸੁਚੱਜੀਆਂ ਖਬਰਾਂ ਨੂੰ ਹੀ ਅੱਗੇ ਲਿਆਇਆ ਜਾ ਸਕੇ। ਇਸ ਸਮੇਂ ਨਾਲ ਸਬੰਧਤ ਕਿਸੇ ਵੀ ਕਿਸਮ ਦੀ ਅਫਵਾਹ ਨੂੰ ਰੋਕਣ ਅਤੇ ਉਸ ਦੀ ਸੱਚਾਈ ਜ਼ਾਹਰ ਕਰਨ ਦਾ ਕੰਮ ਹੁਣ ਆਈਟੀ ਕਿੱਤੇ ਦੇ ਮਾਹਰ ਕਰ ਰਹੇ ਹਨ। ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮ ਉਪਰ ਕਿਸਾਨ ਏਕਤਾ ਮੋਰਚਾ ਦੇ ਨਾਮ ਦਾ ਅਕਾਉੰਟ ਬਣਾਇਆ ਗਿਆ ਹੈ ਜਿਸ ਨਾਲ ਇਕ ਮਹੀਨੇ ਦੇ ਅੰਦਰ ਇੱਕ ਕਰੋੜ ਤੋਂ ਵੱਧ ਲੋਕ ਜੁੜ ਚੁੱਕੇ ਹਨ। ਇਹ ਆਈਟੀ ਸੈੱਲ ਕੁੰਡਲੀ ਬਾਰਡਰ ਵਿਖੇ ਸਥਿਤ ਹੈ
ਜਿਸ ਦਾ ਵਿਚਾਰ ਗੁਰਦਾਸਪੁਰ ਦੇ ਮਾਝਾ ਦੀ ਕਿਸਾਨ ਸੰਘਰਸ਼ ਕਮੇਟੀ ਦੇ ਉਪ ਪ੍ਰਧਾਨ ਬਲਜੀਤ ਸਿੰਘ ਦੇ ਦਿਮਾਗ ਵਿਚ ਆਇਆ ਸੀ। ਇਸ ਸਬੰਧੀ ਗੱਲ ਕਰਦੇ ਬਲਜੀਤ ਸਿੰਘ ਨੇ ਆਖਿਆ ਕਿ 13-14 ਨਵੰਬਰ ਦੀ ਰਾਤ ਨੂੰ ਉਨ੍ਹਾਂ ਨੂੰ ਇੱਕ ਵੀਡੀਓ ਮਿਲਿਆ ਸੀ ਜਿਸ ਵਿੱਚ ਇਸ ਅੰਦੋਲਨ ਨੂੰ ਖਾ-ਲਿ-ਸ-ਤਾ- ਨ ਨਾਲ ਜੋੜ ਕੇ ਦਿਖਾਇਆ ਗਿਆ ਸੀ। ਇਸ ਵੀਡੀਓ ਵਿੱਚ ਇੰਗਲੈਂਡ ਦੀ ਇੱਕ ਰੈਲੀ ਦੀ ਵੀਡੀਓ ਨੂੰ ਪੰਜਾਬ ਦੀ ਰੈਲੀ ਨਾਲ ਜੋੜ ਕੇ ਦਿਖਾਉਂਦੇ ਹੋਏ ਇੱਕ ਭਰਮ ਭੁਲੇਖਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਜਿਸ ਨੂੰ ਦੂਰ ਕਰਨ ਵਾਸਤੇ ਹੀ ਉਨ੍ਹਾਂ ਨੇ ਇਸ ਆਈਟੀ ਸੈੱਲ ਦੀ ਸ਼ੁਰੂਆਤ ਕੀਤੀ ਜਿਸ ਵਿਚ ਹੁਣ 10 ਪ੍ਰੋਫੈਸ਼ਨਲ ਕੰਮ ਕਰ ਰਹੇ ਹਨ। ਇਸ ਉਪਰ ਹੁਣ ਤੱਕ 30 ਲੱਖ ਤੋਂ ਵੱਧ ਦਾ ਖਰਚਾ ਕੀਤਾ ਜਾ ਚੁੱਕਾ ਹੈ। ਕਿਉਂਕਿ ਸਰਕਾਰ ਨੇ ਟੈਕਸ ਮੈਸਜ਼ ਅਤੇ ਵਾਇਸ ਕਾਲ ਦੇ ਜ਼ਰੀਏ ਜਿਸ ਵਿਚ ਆਖਿਆ ਜਾ ਰਿਹਾ ਸੀ ਕਿ ਮੈਂ ਇਕ ਕਿਸਾਨ ਹਾਂ ਅਤੇ ਇਹ ਕਾਨੂੰਨ ਚੰਗੇ ਹਨ ਇਸ ਨੂੰ ਸਪੋਰਟ ਕਰੋ ਆਦਿ ਨੂੰ ਕਾਊਂਟਰ ਕਰਨ ਦੇ ਲਈ ਸਾਨੂੰ 1 ਕਰੋੜ ਮੈਸੇਜ ਅਤੇ 10 ਲੱਖ ਕਾਲਜ਼ ਦਾ ਪੈਕਜ ਲੈਣਾ ਪਿਆ।
ਪਿਛੇ ਜਿਹੇ ਕੀਤੇ ਗਏ ਇਕ ਵੈਬੀਨਾਰ ਲਈ 573,000 ਦੀ ਕੀਮਤ ਅਦਾ ਕਰਨੀ ਪਈ ਸੀ। ਸਰਕਾਰ ਸਾਡੇ ਇਸ ਪ੍ਰੋਗਰਾਮ ਨੂੰ ਬੰਦ ਕਰਵਾਉਣ ਲਈ ਕਈ ਕੋਸ਼ਿਸ਼ਾਂ ਕਰ ਰਹੀ ਹੈ। 26 ਜਨਵਰੀ ਮੌਕੇ ਕੀਤੀ ਜਾਣ ਵਾਲੀ ਪਰੇਡ ਵਿੱਚ ਸ਼ਾਮਲ ਹੋਣ ਵਾਲੇ ਟਰੈਕਟਰਾਂ ਨੂੰ ਜੀਪੀਐਸ ਦੇ ਨਾਲ ਕੁਨੈਕਟ ਕੀਤਾ ਗਿਆ ਹੈ ਅਤੇ ਇਨ੍ਹਾਂ ਉੱਪਰ ਨਿਗਰਾਨੀ ਰੱਖਣ ਦੇ ਲਈ 10 ਹਜ਼ਾਰ ਵਲੰਟੀਅਰਜ਼ ਭਰਤੀ ਕੀਤੇ ਜਾ ਰਹੇ ਹਨ।
Previous Postਹੁਣੇ ਹੁਣੇ ਪੰਜਾਬ ਦੇ ਵਿਦਿਆਰਥੀਆਂ ਲਈ ਹੋ ਗਿਆ ਇਹ ਵੱਡਾ ਐਲਾਨ ਅਪ੍ਰੈਲ ਮਹੀਨੇ ਦੇ ਬਾਰੇ ਚ
Next Postਹੁਣੇ ਹੁਣੇ ਇਸ ਹਸਤੀ ਦੀ ਹੋਈ ਅਚਾਨਕ ਮੌਤ, ਕੈਪਟਨ ਨੇ ਵੀ ਕੀਤਾ ਅਫਸੋਸ ਜਾਹਰ