ਆਈ ਤਾਜਾ ਵੱਡੀ ਖਬਰ
ਫਿਲਮਾਂ ਮਨੋਰੰਜਨ ਦਾ ਸਾਧਨ ਮੰਨੀਆਂ ਜਾਂਦੀਆਂ ਹਨ ਪਰ ਪਿਛਲੇ ਸਾਲ ਕੋਰੋਨਾ ਵਾਇਰਸ ਦੀ ਮਾਰ ਕਾਰਨ ਸੁਰੱਖਿਆ ਦੇ ਮੱਦੇ ਨਜ਼ਰ ਸਿਨੇਮਾ-ਹਾਲ ਬੰਦ ਕਰ ਦਿੱਤੇ ਗਏ ਸਨ। ਜਿਸ ਕਾਰਨ ਫ਼ਿਲਮੀ ਮਾਰਕੀਟ ਦੇ ਵਿਚ ਕਈ ਤਰ੍ਹਾਂ ਦੇ ਉਤਾਰ ਚੜਾਵ ਦੇਖਣ ਨੂੰ ਮਿਲੇ। ਇਹਨਾਂ ਬਦਲਾਵਾਂ ਦੇ ਦੌਰਾਨ ਬਹੁਤ ਸਾਰੇ ਸਿਤਾਰੇ ਚਰਚਾ ਦਾ ਵਿਸ਼ਾ ਬਣੇ ਰਹੇ। ਇਨ੍ਹਾਂ ਵਿੱਚੋਂ ਦਿਲਜੀਤ ਦੋਸਾਂਝ ਵੀ ਇੱਕ ਚਰਚਿਤ ਚਿਹਰਾ ਰਿਹਾ ਜੋ ਇਸ ਸਮੇਂ ਮੁੜ ਤੋਂ ਸੁਰਖੀਆਂ ਵਿਚ ਆ ਚੁੱਕਾ ਹੈ। ਦਿਲਜੀਤ ਦੁਸਾਂਝ ਨੇ ਹਾਲ ਹੀ ਦੇ ਦਿਨਾਂ ਦੌਰਾਨ ਆਪਣੀ ਪੰਜਾਬੀ ਫ਼ਿਲਮ ਜੋੜੀ ਨੂੰ ਇਸੇ ਹੀ ਸਾਲ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ।
ਇਸ ਖਬਰ ਦੇ ਨਾਲ ਹੀ ਇਕ ਹੋਰ ਖਬਰ ਸੁਣਨ ਨੂੰ ਮਿਲ ਰਹੀ ਹੈ ਕਿ ਇਹ ਪਾਲੀਵੁੱਡ ਅਤੇ ਬਾਲੀਵੁੱਡ ਦਾ ਮਸ਼ਹੂਰ ਕਲਾਕਾਰ ਇਕ ਹੋਰ ਵੱਡੀ ਫ਼ਿਲਮ ਕਰਨ ਜਾ ਰਿਹਾ ਹੈ। ਆ ਰਹੀਆਂ ਇਨ੍ਹਾਂ ਖਬਰਾਂ ਉੱਪਰ ਯਕੀਨ ਕਰੀਏ ਤਾਂ ਅਗਲੀ ਫਿਲਮ ਵਿਚ ਦਿਲਜੀਤ ਦੋਸਾਂਝ ਮਸ਼ਹੂਰ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਦੀ ਨਿਰਦੇਸ਼ਨਾ ਹੇਠ ਕੰਮ ਕਰਦੇ ਨਜ਼ਰ ਆਉਣਗੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ 1984 ਦੇ ਸਿੱਖ ਦੰਗਿਆ ਉੱਪਰ ਆਧਾਰਿਤ ਹੈ ਜੋ ਬੀਤੇ ਕਾਫੀ ਲੰਬੇ ਸਮੇਂ ਤੋਂ ਅਲੀ ਅੱਬਾਸ ਜ਼ਫਰ ਦਾ ਡਰੀਮ ਪ੍ਰੋਜੈਕਟ ਵੀ ਹੈ।
ਸ਼ਾਇਦ ਇਸੇ ਕਾਰਨ ਹੀ ਇਸ ਮਸ਼ਹੂਰ ਨਿਰਦੇਸ਼ਕ ਨੇ ਦਿਲਜੀਤ ਦੁਸਾਂਝ ਨੂੰ ਇਸ ਫਿਲਮ ਦਾ ਮੁੱਖ ਕਿਰਦਾਰ ਬਣਾਉਣ ਲਈ ਆਪਣਾ ਮਨ ਬਣਾ ਲਿਆ ਹੈ। ਇਸ ਫਿਲਮ ਦੇ ਵਿਚ ਦਿਲਜੀਤ ਦੋਸਾਂਝ ਇਕ ਆਮ ਵਿਅਕਤੀ ਦੇ ਭੇਸ ਵਿਚ ਨਜ਼ਰ ਆਉਣਗੇ। ਖਬਰ ਦੀ ਮੰਨੀਏ ਤਾਂ ਇਸ ਪ੍ਰੋਜੈਕਟ ਦੀ ਤਿਆਰੀ ਵੀ ਵੱਡੇ ਪੱਧਰ ਉੱਪਰ ਸ਼ੁਰੂ ਕੀਤੀ ਜਾ ਚੁੱਕੀ ਹੈ। ਦਿਲਜੀਤ ਨੂੰ 1984 ਦੇ ਦੰਗਿਆਂ ਨਾਲ ਸਬੰਧਤ ਫਿਲਮ ਵਿੱਚ ਲਿਆ ਜਾ ਰਿਹਾ ਹੈ ਇਸ ਲਈ ਉਹ ਕਿਰਦਾਰਾਂ ਨਾਲ ਇਨਸਾਫ ਕਰਨਗੇ।
ਪਿਛਲੇ ਕੁਝ ਸਮੇਂ ਦੌਰਾਨ ਦਿਲਜੀਤ ਦੁਸਾਂਝ ਆਪਣੀ ਫ਼ਿਲਮ ਉੜਤਾ ਪੰਜਾਬ ਵਿੱਚ ਨਿਭਾਈ ਗਈ ਇਕ ਪੁਲਸ ਮੁਲਾਜ਼ਮ ਦੀ ਭੂਮਿਕਾ ਅਤੇ ਅਕਸ਼ੈ ਕੁਮਾਰ ਦੇ ਨਾਲ ਗੁੱਡ ਨਿਊਜ਼ ਫ਼ਿਲਮ ਵਿਚ ਕਾਮੇਡੀ ਭੂਮਿਕਾ ਨਿਭਾਅ ਕੇ ਦਰਸ਼ਕਾਂ ਕੋਲੋਂ ਵਾਹਵਾਹੀ ਲੁੱਟੀ ਚੁੱਕੇ ਹਨ। ਕਿਸਾਨਾਂ ਵੱਲੋਂ ਸ਼ੁਰੂ ਕੀਤੇ ਗਏ ਖੇਤੀ ਅੰਦੋਲਨ ਦੇ ਵਿਚ ਵੀ ਦਿਲਜੀਤ ਦੋਸਾਂਝ ਵੱਲੋਂ ਆਪਣਾ ਅਹਿਮ ਯੋਗਦਾਨ ਪਾਇਆ ਗਿਆ ਹੈ।
Previous Postਹੁਣੇ ਹੁਣੇ ਚੋਟੀ ਦੇ ਮਸ਼ਹੂਰ ਬੋਲੀਵੁਡ ਐਕਟਰ ਸਲਮਾਨ ਖਾਨ ਦੇ ਪ੍ਰੀਵਾਰ ਲਈ ਆਈ ਮਾੜੀ ਖਬਰ
Next Postਪੰਜਾਬ ਚ ਅੱਜ ਕੋਰੋਨਾ ਨਾਲ ਹੋ ਗਈਆਂ ਏਨੀਆਂ ਜਿਆਦਾ ਮੌਤਾਂ ਅਤੇ ਆਏ ਏਨੇ ਪੌਜੇਟਿਵ