ਕਿਸਾਨਾਂ ਦਾ ਸਮਰਥਨ ਕਰਨ ਨਾਲ ਰਿਹਾਨਾ ਦੀ ਹੋ ਗਈ ਪੂਰੀ ਦੁਨੀਆਂ ਤੇ ਬੱਲੇ ਬੱਲੇ – ਹੋ ਗਿਆ ਇਹ ਕੰਮ

ਤਾਜਾ ਵੱਡੀ ਖਬਰ


ਭਾਵੇਂ ਦੇਸ਼ ਅੰਦਰ ਕਿਸਾਨਾਂ ਵੱਲੋਂ ਖੇਤੀ ਅੰਦੋਲਨ ਨੂੰ ਬੇਹੱਦ ਸ਼ਾਂਤਮਈ ਢੰਗ ਦੇ ਨਾਲ ਚਲਾਇਆ ਜਾ ਰਿਹਾ ਹੈ। ਪਰ ਇਸ ਦੇ ਕਾਰਨ ਦੇਸ਼ ਵਿਚ ਹਾਲਾਤ ਗੰ-ਭੀ-ਰ ਹੁੰਦੇ ਨਜ਼ਰ ਆ ਰਹੇ ਹਨ। ਇਸ ਅੰਦੋਲਨ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਆਪਸ ਦੇ ਵਿਚ ਵਿਵਾਦ ਸ਼ੁਰੂ ਹੋ ਗਏ ਹਨ। ਇਹ ਵਿਵਾਦ ਹੁਣ ਇਕ ਬਹੁਤ ਵੱਡੇ ਮਸਲੇ ਦਾ ਰੂਪ ਧਾਰਨ ਕਰਦੇ ਹੋਏ ਦਿਖਾਈ ਦੇ ਰਹੇ ਹਨ। ਹਾਲ ਹੀ ਦੇ ਦਿਨਾਂ ਦੌਰਾਨ ਇਸ ਖੇਤੀ ਅੰਦੋਲਨ ਨੂੰ ਸਮਰਥਨ ਦਿੰਦੇ ਹੋਏ ਬਹੁਤ ਸਾਰੇ ਲੋਕਾਂ ਵੱਲੋਂ ਸ਼ੋਸ਼ਲ ਮੀਡੀਆ ਉਪਰ ਆਪਣੇ ਬਿਆਨ ਦਰਜ ਕਰਵਾਏ ਗਏ ਹਨ।

ਇਨ੍ਹਾਂ ਵਿੱਚੋਂ ਹੀ ਇੱਕ ਅਮਰੀਕੀ ਪੌਪ ਸਟਾਰ ਰਿਹਾਨਾ ਵੱਲੋਂ ਵੀ ਕਿਸਾਨਾਂ ਨੂੰ ਸਮਰਥਨ ਦਿੰਦੇ ਹੋਏ ਟਵਿੱਟ ਉਪਰ ਇਕ ਟਵੀਟ ਕੀਤਾ ਗਿਆ ਸੀ। ਇਸ ਟਵੀਟ ਤੋਂ ਬਾਅਦ ਭਾਰਤ ਦੇਸ਼ ਦੇ ਅੰਦਰ ਬਹੁਤ ਜ਼ਿਆਦਾ ਹੜਕੰਪ ਮਚਿਆ ਹੋਇਆ ਹੈ। ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਕੰਗਨਾ ਰਣੌਤ ਨੂੰ ਇਹ ਟਵੀਟ ਖਾਸਾ ਪਸੰਦ ਨਹੀਂ ਆਇਆ ਜਿਸ ਦੇ ਕਾਰਨ ਕੰਗਣਾ ਨੇ ਰਿਹਾਨਾ ਨੂੰ ਲੰਬੇ ਹੱਥੀਂ ਵੀ ਲਿਆ। ਪਰ ਇਸ ਦੇ ਉਲਟ ਕਈ ਲੋਕਾਂ ਨੇ ਰਿਹਾਨਾ ਦਾ ਸਾਥ ਦਿੰਦੇ ਹੋਏ ਕਿਸਾਨਾਂ ਦਾ ਹੌਂਸਲਾ ਵੀ ਵਧਾਇਆ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰਿਹਾਨਾ ਵੱਲੋਂ ਖੇਤੀ ਅੰਦੋਲਨ ਦੇ ਵਿੱਚ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਟਵਿੱਟਰ ਉਪਰ ਇਕ ਟਵੀਟ ਕਰਦੇ ਹੋਏ ਲਿਖਿਆ ਸੀ ਕਿ ਅਸੀਂ ਕਿਸਾਨ ਅੰਦੋਲਨ ਬਾਰੇ ਗੱਲ ਕਿਉਂ ਨਹੀਂ ਕਰਦੇ। ਇਸ ਟਵੀਟ ਤੋਂ ਬਾਅਦ ਭਾਰਤ ਦੇਸ਼ ਅੰਦਰ ਬਹੁਤ ਸਾਰੇ ਰਾਜਨੇਤਾਵਾਂ ਤੋਂ ਲੈ ਕੇ ਬਾਲੀਵੁੱਡ ਜਗਤ ਦੀਆਂ ਮਹਾਨ ਹਸਤੀਆਂ ਅਤੇ ਖਿਡਾਰੀਆਂ ਵੱਲੋਂ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਹੈ। ਆਪਣੇ ਇਕ ਟਵੀਟ ਦੇ ਸਦਕਾ ਰਿਹਾਨਾ ਹੁਣ ਸੁਰਖੀਆਂ ਦੇ ਵਿਚ ਆ ਚੁੱਕੀ ਜਿਸ ਕਾਰਨ ਉਸ ਦੇ ਸੋਸ਼ਲ ਮੀਡੀਆ ਉਪਰ ਫਾਲੋਅਰਜ਼ ਦੀ ਗਿਣਤੀ ਲਗਾਤਾਰ ਵਧ ਰਹੀ ਹੈ।

ਜ਼ਿਕਰਯੋਗ ਹੈ ਕਿ 1 ਫਰਵਰੀ ਨੂੰ ਪੋਪ ਸਟਾਰ ਰਿਹਾਨਾ ਦੇ ਫਾਲੋਅਰਜ਼ 100,883,133 ਜਿਨ੍ਹਾਂ ਦੇ ਵਿਚ ਲੱਖ ਦਾ ਵਾਧਾ ਹੋਣ ਤੋਂ ਬਾਅਦ ਇਹ ਗਿਣਤੀ 2 ਫਰਵਰੀ ਨੂੰ 100,985,544 ਹੋ ਗਈ ਸੀ। ਜਦ ਕਿ 3 ਨਵੰਬਰ ਨੂੰ ਰਿਹਾਨਾ ਦੇ ਫਾਲੋਅਰਜ਼ ਵਿਚ ਹੋਰ ਜ਼ਿਆਦਾ ਵਾਧਾ ਹੋਇਆ ਅਤੇ ਹੁਣ ਟਵਿਟਰ ਫਾਲੋਅਰਜ਼ ਦੀ ਗਿਣਤੀ 101,159,327 ਹੋ ਗਈ ਹੈ। ਰਿਹਾਨਾ ਵੱਲੋਂ ਕਿਸਾਨਾਂ ਦਾ ਸਮਰਥਨ ਕੀਤੇ ਜਾਣ ਤੋਂ ਬਾਅਦ ਪੂਰੇ ਵਿਸ਼ਵ ਭਰ ਦੇ ਵਿੱਚ ਉਹ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ। ਜਿਸ ਕਾਰਨ ਉਸ ਨੂੰ ਸੋਸ਼ਲ ਮੀਡੀਆ ਦੇ ਨਾਲ ਨਾਲ ਗੂਗਲ ਉਪਰ ਵੀ ਕਾਫ਼ੀ ਵਾਰ ਸਰਚ ਕੀਤਾ ਜਾ ਰਿਹਾ ਹੈ।