ਹੁਣੇ ਆਈ ਤਾਜਾ ਵੱਡੀ ਖਬਰ
ਪੂਰੇ ਦੇਸ਼ ਵਿੱਚ ਪੰਜਾਬ ਦੇ ਕਿਸਾਨਾਂ ਨਾਲ ਸ਼ਾਮਲ ਹੋ ਕੇ ਵੱਖ ਵੱਖ ਸੂਬਿਆਂ ਦੇ ਕਿਸਾਨ ਅਤੇ ਮਜ਼ਦੂਰ ਦਿੱਲੀ ਰੈਲੀ ਅਧੀਨ ਖੇਤੀ ਅੰਦੋਲਨ ਵਿੱਚ ਸ਼ਾਮਲ ਹੋ ਕੇ ਦਿੱਲੀ ਦੀਆਂ ਸਰਹੱਦਾਂ ਉਪਰ ਰੋਸ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਵੱਲੋਂ ਵਿੱਢਿਆ ਗਿਆ ਇਹ ਖੇਤੀ ਅੰਦੋਲਨ 8ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ ਹੈ। ਕੇਂਦਰ ਸਰਕਾਰ ਇਸ ਸਮੇਂ ਹਰਕਤ ਦੇ ਵਿਚ ਆ ਗਈ ਹੈ। ਕਿਸਾਨਾਂ ਅਤੇ ਕੇਂਦਰ ਸਰਕਾਰ ਦੇ ਆਪਸੀ ਵਿਵਾਦ ਨੂੰ ਸੁਲਝਾਉਣ ਦੇ ਲਈ ਕੇਂਦਰ ਸਰਕਾਰ ਦੇ ਮੰਤਰੀ ਬਹੁਤ ਸਾਰੇ ਉਪਰਾਲੇ ਕਰ ਰਹੇ ਹਨ।
ਅਜਿਹੇ ਵਿਚ ਅੱਜ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨਾਲ ਇਕ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਜਿਸ ਨੂੰ ਦੇਖਦੇ ਹੋਏ ਦਿੱਲੀ ਪੁਲਿਸ ਵੱਲੋਂ ਰਾਸ਼ਟਰੀ ਰਾਜਮਾਰਗ ਨੰਬਰ 9 ਅਤੇ ਰਾਸ਼ਟਰੀ ਰਾਜਮਾਰਗ ਨੰਬਰ 24 ਜੋ ਦਿੱਲੀ ਨੂੰ ਗਾਜ਼ੀਆਬਾਦ ਨਾਲ ਜੋੜਦਾ ਹੈ ਉੱਪਰ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਦਿੱਲੀ ਪੁਲਸ ਨੇ ਇਹ ਸਾਰਾ ਕੁਝ ਸੁਰੱਖਿਆ ਕਾਰਨਾਂ ਨੂੰ ਲੈ ਕੇ ਕੀਤਾ ਹੈ ਤਾਂ ਜੋ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਜਾ ਰਹੇ ਕਿਸਾਨਾਂ ਦੇ ਨਾਲ ਹੋਰ ਪ੍ਰਦਰਸ਼ਨਕਾਰੀ ਦਿੱਲੀ ਅੰਦਰ ਪ੍ਰਵੇਸ਼ ਨਾ ਕਰ ਜਾਣ।
ਉਧਰ ਦੂਜੇ ਪਾਸੇ ਕੱਲ੍ਹ ਦਿੱਲੀ ਤੋਂ ਨੋਇਡਾ ਜਾਣ ਵਾਲਾ ਚਿੱਲਾ ਬਾਰਡਰ ਖੋਲ੍ਹ ਦਿੱਤਾ ਗਿਆ ਸੀ ਪਰ ਨੋਇਡਾ ਤੋਂ ਵਾਪਸ ਦਿੱਲੀ ਆਉਣ ਵਾਲਾ ਰਾਹ ਬੰਦ ਹੀ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਦਿੱਲੀ ਅਤੇ ਹਰਿਆਣੇ ਨੂੰ ਜੋੜਨ ਵਾਲੇ ਲਾਮਪੁਰ ਅਤੇ ਔਚੰਦੀ ਵਰਗੀਆਂ ਛੋਟੀਆਂ ਸਰਹੱਦਾਂ ਨੂੰ ਵੀ ਸੀਲ ਕੀਤਾ ਗਿਆ ਹੈ। ਇਨ੍ਹਾਂ ਰਸਤਿਆਂ ਰਾਹੀਂ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਹੁਣ ਦੂਸਰੇ ਰਸਤਿਆਂ ਰਾਹੀਂ ਜਾਣਾ ਪੈ ਰਿਹਾ ਹੈ। ਚਰਚਾ ਵਿਚ ਰਿਹਾ ਸਿੰਘੂ ਬਾਰਡਰ ਅਜੇ ਤੱਕ ਪੂਰਨ ਬੰਦ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਦਿੱਲੀ ਦੀ ਟਰੈਫਿਕ ਪੁਲਸ ਨੇ ਸਫ਼ਰ ਕਰਨ ਵਾਲਿਆਂ ਨੂੰ ਇਹ ਸਲਾਹ ਦਿੱਤੀ ਹੈ ਕਿ ਉਹ ਸਿਗਨੇਚਰ ਬ੍ਰਿਜ ਤੋਂ ਰੋਹਿਣੀ, ਜੀਟੀਕੇ ਰੋਡ, ਰਾਸ਼ਟਰੀ ਰਾਜ ਮਾਰਗ 44 ਉੱਪਰ ਨਾ ਜਾਣ। ਆਵਾਜਾਈ ਦੇ ਲਈ ਬੰਦ ਬਾਰਡਰਾਂ ਵਿਚ ਟੀਕਰੀ, ਝਰੋਖਾ ਅਤੇ ਝਟਿਕਰਾ ਬਾਰਡਰ ਸ਼ਾਮਲ ਹੈ। ਦੋ ਪਹੀਆ ਵਾਹਨ ਸਵਾਰਾਂ ਦੇ ਲਈ ਬਦੂਸਰਾਏ ਬਾਰਡਰ ਨੂੰ ਖੁੱਲ੍ਹਾ ਰੱਖਿਆ ਗਿਆ ਹੈ। ਹਰਿਆਣੇ ਨੂੰ ਆਉਣ ਜਾਣ ਵਾਲੇ ਲੋਕਾਂ ਲਈ ਤਾਂ ਢਾਂਸਾ, ਦੌਰਾਲਾ, ਕਾਪਾਸ਼ੇੜਾ, ਰਾਜੋਕਰੀ ਰਾਸ਼ਟਰੀ ਮਾਰਗ 8, ਬਿਜਵਸਾਨ/ਬਜਘੇੜਾ, ਪਾਲਮ ਵਿਹਾਰ ਅਤੇ ਦੰਦਾਹੇੜਾ ਦੇ ਬਾਰਡਰਾਂ ਨੂੰ ਖੁੱਲ੍ਹਾ ਰੱਖਿਆ ਗਿਆ ਹੈ। ਜੀਟੀ ਰੋਡ ਸਵਰੂਪ ਨਗਰ ਨੂੰ ਦੋਵਾਂ ਪਾਸਿਆਂ ਤੋਂ ਬੰਦ ਕੀਤਾ ਹੋਇਆ ਹੈ ਅਤੇ ਰਾਸ਼ਟਰੀ ਰਾਜ ਮਾਰਗ 1 ਉਪਰ ਵੀ ਕਿਸਾਨਾਂ ਨੂੰ ਰੋਕਣ ਲਈ ਦੋਵਾਂ ਪਾਸਿਆਂ ਤੋਂ ਬੰਦ ਕੀਤਾ ਗਿਆ ਹੈ।
Home ਤਾਜਾ ਖ਼ਬਰਾਂ ਕਿਸਾਨਾਂ ਅਤੇ ਕੇਂਦਰ ਦੀ ਮੀਟਿੰਗ ਤੋਂ ਪਹਿਲਾਂ ਦਿੱਲੀ ਪੁਲਸ ਨੇ ਕੀਤਾ ਇਹ ਵੱਡਾ ਐਕਸ਼ਨ – ਤਾਜਾ ਵੱਡੀ ਖਬਰ
Previous Postਹੁਣੇ ਹੁਣੇ ਅਚਾਨਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਾਰੇ ਆਈ ਇਹ ਵੱਡੀ ਖਬਰ
Next Postਹੁਣੇ ਹੁਣੇ ਇੰਡੀਆ ਦੀ ਮਸ਼ਹੂਰ ਹਸਤੀ ਦੀ ਹੋਈ ਅਚਾਨਕ ਮੌਤ, ਛਾਇਆ ਸੋਗ