19 ਅਕਤੂਬਰ ਤੱਕ ਜਲਦੀ ਨਾਲ ਕਰੋ ਇਹ ਕੰਮ
ਜਦੋਂ ਵੀ ਅਸੀਂ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਹਾਂ ਤਾਂ ਵੀਹਕਲ ਦਾ ਇਸਤੇਮਾਲ ਆਮ ਹੁੰਦਾ ਹੈ। ਇੱਕ ਤਾਂ ਇਹ ਸਫ਼ਰ ਨੂੰ ਜਲਦੀ ਮੁਕਾ ਦਿੰਦਾ ਹੈ ਅਤੇ ਦੂਸਰਾ ਸਫ਼ਰ ਨੂੰ ਆਰਾਮ ਦਾਇਕ ਵੀ ਬਣਾਉਂਦਾ ਹੈ। ਆਪਣੀ ਸੁਰੱਖਿਆ ਨੂੰ ਦੇਖਦੇ ਹੋਏ ਗੱਡੀ ਦੀ ਚੋਣ ਕਰਨ ਵੇਲੇ ਕਈ ਚੀਜ਼ਾਂ ਦੇਖਦੇ ਹਾਂ। ਜਿਸ ਵਿਚ ਗੱਡੀ ਦੀ ਫਿਟਨੈੱਸ ਦਾ ਅਹਿਮ ਰੋਲ ਹੁੰਦਾ ਹੈ। ਜੇਕਰ ਗੱਡੀ ਦਾ ਢਾਂਚਾ ਹੀ ਸਹੀ ਨਹੀਂ ਹੋਵੇਗਾ ਤਾਂ ਉਹ ਵਾਹਨ ਸੜਕ ਉਤੇ ਚੱਲਣ ਯੋਗ ਹੀ ਨਹੀਂ ਹੋਵੇਗਾ। ਵੈਸੇ ਤਾਂ ਵਾਹਨਾਂ ਦਾ ਫਿਟਨੈੱਸ ਸਰਟੀਫਿਕੇਟ 15 ਜਾਂ 20 ਸਾਲ ਲਈ ਜਾਰੀ ਕੀਤਾ ਜਾਂਦਾ ਹੈ ਜਿਸ ਨੂੰ ਬਾਅਦ ਵਿਚ ਵਧਾਇਆ ਜਾ ਸਕਦਾ ਹੈ।
ਪਰ ਜੇਕਰ ਤੁਹਾਡੀ ਗੱਡੀ ਉੱਪਰ ਇਹ ਖਾਸ ਚੀਜ਼ ਨਹੀਂ ਹੋਵੇਗੀ ਤਾਂ ਤੁਸੀਂ ਆਪਣੇ ਵਾਹਨ ਨੂੰ ਸੜਕ ਉੱਤੇ ਨਹੀਂ ਚਲਾ ਸਕੋਗੇ। ਇੱਥੇ ਅਸੀਂ ਗੱਲ ਕਰ ਰਹੇ ਹਾਂ ਵਾਹਨਾਂ ਉੱਤੇ ਲੱਗਣ ਵਾਲੇ ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਪਲੇਟ ਬਾਰੇ। ਪਹਿਲਾਂ ਤੇ ਬਿਨਾਂ ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਪਲੇਟ ਤੋਂ ਫਿਟਨੈੱਸ ਸਰਟੀਫਿਕੇਟ ਦੇਣ ਉੱਤੇ ਪੂਰਨ ਪਾਬੰਦੀ ਲਗਾਈ ਸੀ ਪਰ ਹੁਣ 15 ਅਕਤੂਬਰ ਤੋਂ ਟਰਾਂਸਪੋਰਟ ਕਮਿਸ਼ਨਰ ਨੇ ਆਦੇਸ਼ ਜਾਰੀ ਕਰ ਕੇ ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਪਲੇਟ ਤੋਂ ਬਗੈਰ ਉਸ ਵਾਹਨ ਨਾਲ ਸਬੰਧਤ ਆਰ.ਟੀ.ਓ. ਦਫਤਰ ਵਿੱਚ ਹੋਣ ਵਾਲੇ 13 ਕੰਮਾਂ ਉੱਤੇ ਰੋਕ ਲਗਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। 19 ਅਕਤੂਬਰ ਤੋਂ ਬਾਅਦ ਬਿਨਾਂ ਐਚ.ਐਸ.ਆਰ.ਪੀ. ਦੇ ਇਹ ਕੰਮ ਨਹੀਂ ਹੋ ਸਕਣਗੇ।
ਇਨ੍ਹਾਂ ਵਿੱਚ ਵਾਹਨ ਦੀ ਰਜਿਸਟ੍ਰੇਸ਼ਨ, ਸਰਟੀਫਿਕੇਟ ਦੀ ਦੂਜੀ ਕਾਪੀ, ਵਾਹਨ ਦੀ ਰਜਿਸਟ੍ਰੇਸ਼ਨ ਟਰਾਂਸਫਰ, ਐਡਰੈੱਸ ਚੇਂਜ਼, ਰਜਿਸਟ੍ਰੇਸ਼ਨ ਸਰਟੀਫਿਕੇਟ ਦਾ ਨਵੀਨੀਕਰਨ, ਐਨ.ਓ.ਸੀ., ਹਾਈਪੋਥੈਕੇਸ਼ਨ ਰੱਦ, ਹਾਈਪੋਥੈਕੇਸ਼ਨ ਐਂਡੋਸਮੈਂਟ, ਨਵਾਂ ਪਰਮਿਟ, ਅਸਥਾਈ ਪਰਮਿਟ, ਵਿਸ਼ੇਸ਼ ਪਰਮਿਟ ਅਤੇ ਨੈਸ਼ਨਲ ਪਰਮਿਟ ਆਦਿ ਸੁਵਿਧਾਵਾਂ ਸ਼ਾਮਿਲ ਹਨ। ਵਿਸ਼ਵਜੀਤ ਪ੍ਰਤਾਪ ਸਿੰਘ ਜੋ ਕਿ ਆਰ.ਟੀ.ਓ. ਪ੍ਰਸ਼ਾਸਨ ਅਧਿਕਾਰੀ ਹਨ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਕੋਲ ਐਚ.ਐਸ.ਆਰ.ਪੀ. ਨਹੀਂ ਹੋਵੇਗੀ ਉਨ੍ਹਾਂ ਨੂੰ ਉਪਰੋਕਤ ਪ੍ਰੇ-ਸ਼ਾ-ਨੀ- ਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਐਚ.ਐਸ.ਆਰ.ਪੀ. ਇਕ ਹੋਲੋਗ੍ਰਾਮ ਸਟਿੱਕਰ ਹੁੰਦਾ ਹੈ ਜਿਸ ਵਿੱਚ ਵਾਹਨ ਦੇ ਇੰਜਣ ਅਤੇ ਚੈਸੀ ਨੰਬਰ ਅੰਕਿਤ ਹੁੰਦੇ ਹਨ। ਵਾਹਨਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਇਸ ਨੂੰ ਇੱਕ ਪ੍ਰੈਸ਼ਰ ਮਸ਼ੀਨ ਦੇ ਨਾਲ ਲਿਖਿਆ ਜਾਂਦਾ ਹੈ। ਇਸ ਨੂੰ ਵਾਹਨ ‘ਤੇ ਲਗਾਉਂਦੇ ਸਮੇਂ ਇਕ ਲੌਕ ਪਿੰਨ ਲਗਾਈ ਜਾਂਦੀ ਹੈ ਜੋ ਲੱਗਣ ਤੋਂ ਬਾਅਦ ਖੁੱਲ੍ਹਦੀ ਨਹੀਂ। ਇਸ ਨਾਲ ਨੰਬਰ ਪਲੇਟਾਂ ਦੀ ਅਦਲਾ ਬਦਲੀ ਨਹੀਂ ਕੀਤੀ ਜਾ ਸਕਦੀ।
ਜੇਕਰ ਤੁਸੀਂ ਵੀ ਉੱਚ ਸੁਰੱਖਿਆ ਦਾ ਰਜਿਸਟ੍ਰੇਸ਼ਨ ਪਲੇਟ ਆਪਣੇ ਵਾਹਨਾਂ ਲਈ ਚਾਹੁੰਦੇ ਹੋ। ਅਤੇ ਚਾਹੁੰਦੇ ਹੋ ਕਿ ਤੁਹਾਨੂੰ ਭਵਿੱਖ ਵਿੱਚ ਕਿਸੇ ਵੀ ਕਿਸਮ ਦੀ ਪ੍ਰੇ-ਸ਼ਾ- ਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਤੁਸੀ ਆਨਲਾਈਨ ਮਾਧਿਅਮ ਰਾਹੀਂ ਇਸ ਲਈ ਅਪਲਾਈ ਕਰ ਸਕਦੇ ਹੋ। ਤੁਸੀਂ bookmyhsrp.com/index.aspx ਵੈੱਬਸਾਈਟ ਦੇ ਮਾਧਿਅਮ ਰਾਹੀਂ ਆਪਣੇ ਵਾਹਨਾਂ ਲਈ ਐਚ.ਐਸ.ਆਰ.ਪੀ. ਅਪਲਾਈ ਕਰ ਸਕਦੇ ਹੋ।
Previous Postਆਖਰ ਰੂਸ ਦੀ ਵੈਕਸੀਨ ਦੇ ਭਾਰਤ ਚ ਆਉਣ ਦੇ ਬਾਰੇ ਆਈ ਇਹ ਵੱਡੀ ਖਬਰ
Next Postਸ਼ੁਕਰ ਪਰਮਾਤਮਾ ਦਾ – ਕੋਰੋਨਾ ਦਾ ਕਹਿਰ ਘਟਿਆ, ਅੱਜ ਪੰਜਾਬ ਚ ਆਏ ਏਨੇ ਪੌਜੇਟਿਵ