ਆਈ ਤਾਜਾ ਵੱਡੀ ਖਬਰ
ਭਾਰਤ ਦੇ ਲੋਕ ਜਿਥੇ ਖਾਣ ਪੀਣ ਅਤੇ ਘੁੰਮਣ ਫਿਰਨ ਦੇ ਸ਼ੌਕੀਨ ਹਨ। ਉਥੇ ਹੀ ਉਹ ਵਧੀਆ ਗੱਡੀਆ ਰੱਖਣ ਦੇ ਸ਼ੌਕੀਨ ਹਨ। ਭਾਰਤ ਦੇ ਹਰ ਘਰ ਵਿੱਚ ਤੁਹਾਨੂੰ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਮਿਲ ਜਾਂਦੇ ਹਨ। ਉੱਥੇ ਹੀ ਕੇਂਦਰ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਬੁਹਤ ਸਾਰੇ ਬਦਲਾਅ ਕੀਤੇ ਜਾ ਰਹੇ ਹਨ। ਕਰੋਨਾ ਦੇ ਚੱਲਦੇ ਹੋਏ ਬਹੁਤ ਸਾਰੇ ਬਦਲਾਅ ਕੀਤੇ ਗਏ ਸਨ, ਅਤੇ ਜਿਨ੍ਹਾਂ ਦੀ ਸਮਾਂ ਸੀਮਾ ਵਧਾ ਦਿੱਤੀ ਗਈ ਸੀ। ਤਾਂ ਜੋ ਲੋਕਾਂ ਨੂੰ ਆਰਥਿਕ ਸ-ਮੱ-ਸਿ-ਆ-ਵਾਂ ਦਾ ਸਾਹਮਣਾ ਨਾ ਕਰਨਾ ਪਵੇ।
ਹੁਣ ਗੱਡੀਆਂ ਅਤੇ ਮੋਟਰ ਸਾਈਕਲ ਚਲਾਉਣ ਵਾਲਿਆਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ। ਸਾਲ 2021 ਦੇ ਵਿਚ ਆਟੋਮੋਬਾਈਲ ਇੰਡਸਟਰੀ ਵਿਚ ਕਈ ਨਿਯਮ ਬਦਲ ਜਾਣਗੇ ਕਿਉਕਿ ਆਟੋ ਇੰਡਸਟਰੀ ਨੂੰ ਸਾਲ 2021 ਤੋਂ ਕਾਫੀ ਉਮੀਦਾਂ ਹਨ। ਇਸ ਸਾਲ ਦੇ ਵਿੱਚ ਵਾਹਨਾਂ ਦੀ ਕੀਮਤ ਵਿੱਚ 5 ਫੀਸਦੀ ਤੱਕ ਵਾਧਾ ਹੋ ਜਾਵੇਗਾ। ਉੱਥੇ ਹੀ ਟੂ-ਵ੍ਹੀਲਰ ਕੰਪਨੀ ਹੀਰੋ ਮੋਟੋਕਾਰਪ ਦੀਆਂ ਵੀ ਬਾਈਕ ਸਕੂਟਰ ਦੀਆਂ ਕੀਮਤਾਂ 1 ਜਨਵਰੀ ਤੋਂ ਵਧ ਜਾਣਗੀਆਂ। ਇਸ ਲਈ ਹੁਣ 1 ਜਨਵਰੀ 2021 ਤੋਂ ਭਾਰਤ ਵਿੱਚ ਕਾਰਾਂ ਖਰੀਦਣ ਮਹਿੰਗਾ ਹੋ ਗਿਆ ਹੈ।
ਖਰੀਦਦਾਰ ਨੂੰ ਹੁਣ ਕਾਰ ਖਰੀਦਣ ਤੋਂ ਪਹਿਲਾਂ ਦੇ ਮੁਕਾਬਲੇ ਵਧੇਰੇ ਕੀਮਤ ਦੇਣੀ ਪਵੇਗੀ ।ਆਟੋਮੋਬਾਈਲ ਕੰਪਨੀਆਂ ਵੱਲੋਂ ਜਿਨ੍ਹਾਂ ਵਾਹਨਾਂ ਦੀ ਕੀਮਤ ਵਧਾਈ ਗਈ ਹੈ। ਉਨ੍ਹਾਂ ਵਿਚ ਮਾਰੂਤੀ ਸੁਜ਼ੂਕੀ ਇੰਡੀਆ, ਨਿਸਾਨ, ਰੈਨਾ ਇੰਡੀਆ, ਹਾਂਡਾ ਕਾਰਸ, ਮਹਿੰਦਰਾ ਐਂਡ ਮਹਿੰਦਰਾ, ਈਸੁਜ਼ੂ, ਆਡੀ ਇੰਡੀਆ, ਫੌਕਸਵੈਗਨ ਕਾਰ ਕੰਪਨੀਆਂ, ਫੋਰਡ ਇੰਡੀਆ ਤੇ ਬੀ ਐੱਮ ਡਬਲਯੂ ਇੰਡੀਆ ਸ਼ਾਮਲ ਹਨ। ਵਾਹਨਾਂ ਨੂੰ ਬਣਾਉਣ ਲਈ ਵਰਤੇ ਜਾਣ ਵਾਲੇ ਕੱਚੇ ਮਾਲ ਦੀਆਂ ਕੀਮਤਾਂ ਵਿਚ ਵੀ ਵਾਧਾ ਹੋ ਰਿਹਾ ਹੈ ,
ਜਿਸ ਵਿੱਚ ਸਟੀਲ, ਪਲਾਸਟਿਕ, ਐਲਮੀਨੀਅਮ ਸ਼ਾਮਲ ਹਨ। ਅਗਰ ਕੱਚੇ ਮਾਲ ਦੀਆਂ ਕੀਮਤਾਂ ਵਧਣ ਗਈਆਂ, ਤਾਂ ਵਾਹਨਾਂ ਦੀਆਂ ਕੀਮਤਾਂ ਆਪਣੇ ਆਪ ਵਧ ਜਾਣਗੀਆਂ। ਪਿਛਲੇ ਸਾਲ ਹੋਏ ਘਾਟੇ ਕਾਰਨ ਇਸ ਵਾਰ ਵਾਹਨ ਦੇ ਰੇਟ ਲਗਾਤਾਰ ਵਧ ਰਹੇ ਹਨ। ਦੇਸ਼ ਅੰਦਰ ਨਵੇਂ ਸੇਫਟੀ ਨਾਰਮਸ ਤੇ BS6 ਨਾਰਮਸ ਕਾਰਨ ਵਾਹਨ ਬਣਾਉਣ ਦੀ ਲਾਗਤ ਕਾਫੀ ਵਧ ਗਈ ਹੈ। ਹੁਣ ਵਾਹਨਾਂ ਨੂੰ ਵੱਧ ਸੁਰੱਖਿਅਤ ਅਤੇ ਹਾਈਟੈੱਕ ਬਣਾਉਣ ਕਾਰਨ ਵੀ ਇਨ੍ਹਾਂ ਦੀ ਕੀਮਤ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਵਾਹਨਾਂ ਦੇ ਦਸਤਾਵੇਜਾਂ ਦੀ ਵੈਲੇਡਿਟੀ ਵਿੱਚ ਵੀ ਵਾਧਾ ਕੀਤਾ ਗਿਆ ਹੈ। ਜਿਸ ਕਾਰਨ ਨਵੇਂ ਸਾਲ ਦੇ ਖਤਮ ਹੋਣ ਤੇ ਪ੍ਰੇ-ਸ਼ਾ-ਨ ਨਹੀਂ ਹੋਣਾ ਪਵੇਗਾ।
Previous Postਹੁਣੇ ਹੁਣੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਘਰੇ ਪਿਆ ਮਾਤਮ ਹੋਈ ਮੌਤ, ਛਾਇਆ ਸੋਗ
Next Postਸਾਲ ਦੇ ਪਹਿਲੇ ਦਿਨ ਬੋਲੀਵੁਡ ਨੂੰ ਲੱਗਾ ਵੱਡਾ ਝਟਕਾ ਹੋਈ ਇਸ ਹਸਤੀ ਦੀ ਅਚਾਨਕ ਮੌਤ, ਛਾਇਆ ਸੋਗ