ਆਈ ਤਾਜ਼ਾ ਵੱਡੀ ਖਬਰ
ਇਸ ਸਮੇਂ ਪੰਜਾਬ ਵਿੱਚ ਜਿੱਥੇ ਸਿਆਸਤ ਨੂੰ ਲੈ ਕੇ ਬਹੁਤ ਸਾਰੀ ਉਥਲ-ਪੁਥਲ ਵੀ ਦੇਖੀ ਜਾ ਰਹੀ ਹੈ ਬੀਤੇ ਦਿਨੀਂ ਇਥੇ ਹੋਈਆਂ ਚੋਣਾਂ ਦੇ ਦੌਰਾਨ ਆਪਸੀ ਮੱਤਭੇਦ ਵੀ ਬਹੁਤ ਸਾਰੀਆਂ ਪਾਰਟੀਆਂ ਦੇ ਵਿਚਕਾਰ ਦੇਖੇ ਗਏ ਸਨ। ਜਿਸ ਕਾਰਨ ਇਨ੍ਹਾਂ ਵਿਵਾਦਾਂ ਦੇ ਚੱਲਦੇ ਹੋਏ ਹੀ ਉਹਨਾ ਪਾਰਟੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਵਿਧਾਨ ਸਭਾ ਚੋਣਾਂ ਤੋਂ ਬਾਅਦ ਜਿੱਥੇ ਆਮ ਆਦਮੀ ਪਾਰਟੀ ਸੱਤਾ ਵਿਚ ਆਉਣ ਚ ਕਾਮਯਾਬ ਰਹੀ ਹੈ ਉੱਥੇ ਹੀ ਬਾਕੀ ਪਾਰਟੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਬੀਤੇ ਦਿਨੀਂ ਜਿੱਥੇ ਸੰਗਰੂਰ ਵਿੱਚ ਜ਼ਿਮਨੀ ਚੋਣਾਂ ਹੋਈਆਂ ਸਨ। ਉੱਥੇ ਹੀ ਸਿਮਰਨਜੀਤ ਸਿੰਘ ਮਾਨ ਜੇਤੂ ਰਹੇ ਸਨ।
ਜਿੱਥੇ ਕਾਂਗਰਸੀ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਕਾਂਗਰਸੀ ਆਗੂ ਦਲਬੀਰ ਗੋਲਡੀ ਤੇ ਟੈਂਟ ਵਾਲੇ ਵੱਲੋਂ 47400 ਰੁਪਏ ਕਿਰਾਇਆ ਨਾ ਦੇਣ ਦਾ ਦੋਸ਼ ਲਗਾਇਆ ਗਿਆ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਜਿੱਥੇ ਸੰਗਰੂਰ ਵਿੱਚ ਜਿਮਨੀ ਚੋਣਾ ਹੋਈਆਂ ਸਨ ਉੱਥੇ ਹੀ ਕਾਂਗਰਸੀ ਆਗੂ ਦਲਬੀਰ ਗੋਲਡੀ ਵੱਲੋਂ ਦਫਤਰ ਦੇ ਬਾਹਰ ਟੈਂਟ ਲਗਾਇਆ ਗਿਆ ਸੀ।
ਜਿਸ ਦਾ ਕਿਰਾਇਆ ਤਪਾ ਮੰਡੀ ਵਿੱਚ ਟੈਂਟ ਦਾ ਕੰਮ ਕਰਨ ਵਾਲੇ ਕਾਂਗਰਸੀ ਆਗੂ ਦੀਪਕ ਕੁਮਾਰ ਨੂੰ ਨਹੀਂ ਕੀਤਾ ਗਿਆ ਹੈ। ਜਿੱਥੇ ਦੀਪਕ ਕੁਮਾਰ ਵੱਲੋਂ ਆਖਿਆ ਗਿਆ ਹੈ ਕਿ ਜਿਥੇ ਉਨ੍ਹਾਂ ਵੱਲੋਂ ਕਈ ਵਾਰ ਆਪਣੇ ਟੈਂਟ ਦੇ ਕਿਰਾਏ ਦੇ ਬਣਦੇ ਹੋਏ ਪੈਸੇ ਕਾਂਗਰਸੀ ਆਗੂ ਦਲਬੀਰ ਗੋਲਡੀ ਕੋਲੋਂ ਮੰਗੇ ਗਏ ਸਨ। ਪਰ ਉਨ੍ਹਾਂ ਨੂੰ ਇਹ ਕਰਾਇਆ ਨਹੀਂ ਦਿੱਤਾ ਗਿਆ ਹੈ ਜਿਸ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਦੱਸਿਆ ਜਾ ਚੁੱਕਿਆ ਹੈ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸੰਦੀਪ ਸੰਧੂ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਪਰ ਅਜੇ ਤਕ ਇਸ ਮਸਲੇ ਦਾ ਕੋਈ ਹੱਲ ਨਹੀਂ ਕੱਢਿਆ ਗਿਆ ਹੈ।
ਇਸ ਬਾਰੇ ਟੈਂਟ ਦਾ ਕੰਮ ਕਰਨ ਵਾਲੇ ਦੀਪਕ ਕੁਮਾਰ ਨੇ ਦੱਸਿਆ ਕਿ ਉਸ ਵੱਲੋਂ ਦਲਬੀਰ ਗੋਲਡੀ ਦੇ ਦਫਤਰ ਦੇ ਬਾਹਰ ਟੈਂਟ 10 ਜੂਨ 2022 ਤੋਂ ਲੈ ਕੇ 23 ਜੂਨ 2022 ਤੱਕ ਲਗਾ ਕੇ ਰੱਖਿਆ ਗਿਆ ਸੀ। ਪੈਸੇ ਨਾ ਮਿਲਣ ਕਾਰਨ ਉਹ ਕਾਫੀ ਪਰੇਸ਼ਾਨ ਹੈ।
Home ਤਾਜਾ ਖ਼ਬਰਾਂ ਕਾਂਗਰਸੀ ਆਗੂ ਦਲਬੀਰ ਗੋਲਡੀ ਤੇ ਟੈਂਟ ਵਾਲੇ ਵਲੋਂ 47400 ਰੁਪਏ ਨਾ ਦੇਣ ਦੇ ਲਗਾਏ ਦੋਸ਼, ਤਾਜਾ ਵੱਡੀ ਖਬਰ
Previous Post12 ਸਾਲਾਂ ਬੱਚਾ ਮਾਂ ਦੀ ਮੌਤ ਦੇ ਸਦਮੇ ਚੋਂ ਨਹੀਂ ਨਿਕਲ ਸਕਿਆ ਬਾਹਰ, ਘਰ ਚ ਫਾਹਾ ਲਗਾ ਕਰ ਲਈ ਖ਼ੁਦਕੁਸ਼ੀ
Next Postਚੀਨ ਨੇ ਜਿਆਦਾ ਬੱਚੇ ਪੈਦਾ ਕਰਨ ਲਈ ਔਰਤਾਂ ਨੂੰ ਤੋਹਫੇ ਦੇਣ ਦਾ ਕੀਤਾ ਐਲਾਨ, ਹੋਰ ਵੀ ਮਿਲਣਗੀਆਂ ਸਹੂਲਤਾਂ