ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿਚ ਆਮ ਆਦਮੀ ਪਾਰਟੀ ਵੱਲੋਂ ਜਿਥੇ ਲੋਕਾਂ ਨਾਲ ਚੋਣਾ ਤੋਂ ਪਹਿਲਾਂ 300 ਯੂਨਿਟ ਵੱਲੋਂ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਸੀ। ਉਥੇ ਹੀ ਚੋਣਾਂ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਜਿਥੇ ਲੋਕਾਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਨੂੰ ਇਕ ਤੋਂ ਬਾਅਦ ਇਕ ਪੂਰੇ ਕੀਤਾ ਜਾ ਰਿਹਾ ਹੈ। ਉਥੇ ਹੀ ਸਰਕਾਰ ਵੱਲੋਂ 300 ਮੁਫਤ ਬਿਜਲੀ ਦਿਤੇ ਜਾਣ ਦਾ ਐਲਾਨ ਕੀਤਾ ਗਿਆ ਸੀ। ਜਦ ਕਿ ਕੇਂਦਰ ਸਰਕਾਰ ਵੱਲੋਂ ਵੀ ਪ੍ਰੀਪੇਡ ਮੀਟਰ ਆਉਣ ਵਾਲੇ 3 ਮਹੀਨਿਆਂ ਦੇ ਅੰਦਰ ਲਗਾਏ ਜਾਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਇਸ ਸਭ ਦੇ ਬਾਵਜੂਦ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਉਣ ਵਾਲੇ ਮਹੀਨਿਆਂ ਵਿਚ ਮੁਫਤ ਬਿਜਲੀ ਯੂਨਿਟ ਦਿੱਤੇ ਜਾਣ ਦਾ ਐਲਾਨ ਕਰ ਦਿੱਤਾ ਹੈ।
ਹੁਣ ਪੰਜਾਬ ਅੰਦਰ 600 ਮੁਫਤ ਬਿਜਲੀ ਯੂਨਿਟ ਮਿਲਣ ਤੋਂ ਬਾਅਦ ਇਹ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਪੰਜਾਬ ਸਰਕਾਰ ਵੱਲੋਂ ਦੋ ਮਹੀਨਿਆਂ ਦੇ ਵਿੱਚ 600 ਬਿਜਲੀ ਦੇ ਮੁਫਤ ਯੂਨਿਟ ਦਿਤੇ ਜਾਣਗੇ ਅਤੇ ਉਸ ਤੋਂ ਉੱਪਰ ਆਉਣ ਵਾਲੀਆਂ ਬਿਜਲੀ ਦੀਆ ਦਰਾਂ ਦੀ ਕੀਮਤ ਖਪਤਕਾਰਾਂ ਨੂੰ ਅਦਾ ਕਰਨੀ ਹੋਵੇਗੀ। ਪੰਜਾਬ ਸਰਕਾਰ ਦੇ ਇਸ ਐਲਾਨ ਦੇ ਨਾਲ ਹੀ ਹੁਣ ਪੰਜਾਬ ਅੰਦਰ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਘਰ ਵਿੱਚ ਦੋ ਮੀਟਰ ਲਗਾਉਣ ਦੀ ਹੋੜ ਸ਼ੁਰੂ ਹੋ ਚੁੱਕੀ ਹੈ।
ਜਿਸ ਬਾਰੇ ਬਠਿੰਡਾ ਦੇ ਪੀ ਐਸ ਪੀ ਸੀ ਐਲ ਦਫਤਰ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅਧਿਕਾਰੀਆਂ ਨੇ ਦਸਿਆ ਹੈ ਕਿ ਦਫਤਰ ਦੇ ਬਾਹਰ ਲੋਕਾਂ ਦੀ ਵੱਡੀ ਗਿਣਤੀ ਦੇਖੀ ਜਾ ਰਹੀ ਹੈ ਜੋ ਨਵੇਂ ਮੀਟਰ ਅਪਲਾਈ ਕਰਨ ਆ ਰਹੇ ਹਨ। ਕਿਉਂਕਿ ਲੋਕਾਂ ਵੱਲੋਂ ਘਰ ਵਿੱਚ 1 ਮੀਟਰ ਗਰਾਊਂਡ ਫਲੋਰ ਤੇ ਲਗਾਇਆ ਜਾ ਰਿਹਾ ਹੈ ਅਤੇ ਦੂਸਰਾ ਮੀਟਰ ਉਪਰ ਦੀ ਬਿਲਡਿੰਗ ਵਿਚ ਲਗਾਇਆ ਜਾ ਰਿਹਾ ਹੈ। ਕਿਉਂਕਿ ਲੋਕਾਂ ਵੱਲੋਂ ਹੁਣ ਸਰਕਾਰ ਦੇ ਇਸ ਐਲਾਨ ਦੇ ਨਾਲ ਹੀ ਆਪਣੇ ਘਰਾਂ ਵਿੱਚ ਬਿਜਲੀ ਦਾ ਲੋਡ ਘੱਟ ਕਰਵਾਉਣ ਲਈ ਇਹ ਕੰਮ ਕੀਤਾ ਜਾ ਰਿਹਾ ਹੈ।
ਉੱਥੇ ਹੀ ਇਸ ਬਾਬਤ ਨਵੇਂ ਮੀਟਰ ਅਪਲਾਈ ਕਰਨ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਟਾਫ਼ ਦੀ ਕਮੀ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਜਿੱਥੇ 100 ਫਾਇਲਾਂ ਹੀ ਲਈਆਂ ਜਾ ਰਹੀਆਂ ਹਨ ਉਥੇ ਹੀ ਲੋਕਾਂ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਤੱਕ ਲਾਈਨ ਵਿੱਚ ਖੜ੍ਹੇ ਹੋਣਾ ਪੈਂਦਾ ਹੈ ਅਤੇ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ । ਉਨ੍ਹਾਂ ਦਾ ਕੰਮ ਨਾ ਹੋਣ ਤੇ ਉਨ੍ਹਾਂ ਨੂੰ ਫਿਰ ਅਗਲੇ ਦਿਨ ਆਉਣਾ ਪੈ ਰਿਹਾ ਹੈ।
Previous Postਪੰਜਾਬ ਚ ਇਥੇ ਬੱਸ ਨਾਲ ਵਾਪਰਿਆ ਭਿਆਨਕ ਹਾਦਸਾ, ਹੋਈਆਂ ਮੌਤਾਂ- ਤਾਜਾ ਵੱਡੀ ਖਬਰ
Next Postਪੰਜਾਬ ਚ ਇਥੇ ਹੋਈ ਗੁੱਜਰਾਂ ਦੀ ਖਤਰਨਾਕ ਲੜਾਈ, ਹੋਇਆ ਮੌਤ ਦਾ ਤਾਂਡਵ – ਮੌਕੇ ਤੇ ਪਹੁੰਚੀ ਪੁਲਿਸ ਫੌਰਸ