ਅਚਾਨਕ ਇਥੇ ਲਗਤਾ 1 ਮਹੀਨੇ ਦਾ ਲਾਕ ਡਾਊਨ
ਕੋਰੋਨਾ ਵਾਇਰਸ ਦੀ ਬਿਮਾਰੀ ਪੂਰੇ ਵਿਸ਼ਵ ਦੇ ਵਿੱਚ ਭਿਆਨਕ ਤਰੀਕੇ ਨਾਲ ਫੈਲ ਚੁੱਕੀ ਹੈ। ਕੁਝ ਇੱਕਾ ਦੁੱਕਾ ਦੇਸ਼ਾਂ ਨੂੰ ਛੱਡ ਕੇ ਬਾਕੀ ਸਾਰੇ ਮੁਲਕ ਇਸ ਦੀ ਮਾਰੂ ਚਪੇਟ ਹੇਠ ਆ ਚੁੱਕੇ ਹਨ। ਇਸ ਤੋਂ ਬਚਾਅ ਲਈ ਅਜੇ ਤੱਕ ਕੋਈ ਵੀ ਵੈਕਸੀਨ ਦਾ ਨਿਰਮਾਣ ਨਹੀਂ ਕੀਤਾ ਜਾ ਸਕਿਆ। ਜਿਸ ਕਰਕੇ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਕੁੱਝ ਨਿਯਮ ਜਾਰੀ ਕਰਦਿਆਂ ਇਸ ਤੋਂ ਬਚਾਅ ਲਈ ਉਪਰਾਲੇ ਕੀਤੇ ਜਾ ਰਹੇ ਹਨ। ਹੁਣ ਤੱਕ ਦਾ ਕੁਝ ਹੱਦ ਤਕ ਸਫ਼ਲ ਰਹਿਣ ਵਾਲਾ ਪ੍ਰਯੋਗ ਲਾਕਡਾਊਨ ਰਿਹਾ ਹੈ।
ਵੱਖ ਵੱਖ ਦੇਸ਼ਾਂ ਵੱਲੋਂ ਇਸ ਦੀ ਵਰਤੋਂ ਕਰਕੇ ਆਪਣੇ ਦੇਸ਼ ਵਾਸੀਆਂ ਨੂੰ ਇਸ ਲਾਗ ਦੀ ਬਿਮਾਰੀ ਦੀ ਚਪੇਟ ਵਿੱਚ ਆਉਣ ਤੋਂ ਬਚਾਇਆ ਗਿਆ ਹੈ। ਅਤੇ ਹੁਣ ਇੱਕ ਵਾਰ ਫਿਰ ਤੋਂ ਇੱਕ ਮਹੀਨੇ ਦਾ ਲਾਕ ਡਾਊਨ ਲੱਗਣ ਜਾ ਰਿਹਾ ਹੈ। ਦਰਅਸਲ ਬ੍ਰਿਟੇਨ ਦੇ ਵਿੱਚ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਹਾਲਾਤ ਗੰਭੀਰ ਹੋ ਰਹੇ ਹਨ। ਜਿਸ ਨੂੰ ਕੰਟਰੋਲ ਵਿੱਚ ਰੱਖਣ ਲਈ ਇੱਥੋਂ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਕ ਮਹੀਨੇ ਦਾ ਲਾਕ ਡਾਊਨ ਜਾਰੀ ਕਰਨ ਦੇ ਆਦੇਸ਼ ਦੇ ਦਿੱਤੇ ਹਨ।
ਬ੍ਰਿਟੇਨ ਦੇ ਵਿੱਚ ਵੱਧਦੇ ਹੋਏ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਨੂੰ ਦੇਖਦਿਆਂ ਇਨ੍ਹਾਂ ਹਾਲਾਤਾਂ ਨੂੰ ਕਾਬੂ ਵਿੱਚ ਕਰਨ ਲਈ ਇੱਕ ਅਹਿਮ ਫ਼ੈਸਲਾ ਸੋਮਵਾਰ ਨੂੰ ਲਿਆ ਜਾਣਾ ਸੀ। ਪਰ ਹਾਲਾਤ ਇਹੋ ਜਿਹੇ ਬਣ ਗਏ ਕਿ ਦੇਸ਼ ਵਿੱਚ 2 ਦਸੰਬਰ ਤੱਕ ਇੱਕ ਮਹੀਨੇ ਦੀ ਤਾਲਾਬੰਦੀ ਦਾ ਐਲਾਨ ਸ਼ਨੀਵਾਰ ਨੂੰ ਹੀ ਕਰਨਾ ਪਿਆ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਇਹ ਸਮਾਂ ਕਾਰਵਾਈ ਕਰਨ ਦਾ ਸਮਾਂ ਹੈ, ਹੋਰ ਕੋਈ ਵਿਕਲਪਕ ਨਹੀਂ ਹੈ।
ਜਾਰੀ ਆਦੇਸ਼ ਵਿੱਚ ਇਸ ਤਾਲਾਬੰਦੀ ਦੀ ਸਖ਼ਤੀ ਨਾਲ ਪਾਲਣਾ ਕਰਨ ਦਾ ਹੁਕਮ ਦਿੱਤਾ ਗਿਆ ਹੈ ਜਿਸ ਤਹਿਤ ਲੋਕ ਆਪਣੇ ਘਰਾਂ ਦੇ ਅੰਦਰ ਹੀ ਰਹਿਣਗੇ। ਜ਼ਰੂਰੀ ਦੁਕਾਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ, ਪੱਬ, ਬਾਰ, ਰੈਸਟੋਰੈਂਟ ਅਤੇ ਮਨੋਰੰਜਨ ਦੇ ਸਾਰੇ ਸਥਾਨ ਬੰਦ ਰਹਿਣਗੇ। ਪ੍ਰਧਾਨ ਮੰਤਰੀ ਬੋਰਿਸ ਨੇ ਇਹ ਵੀ ਕਿਹਾ ਕਿ ਸਾਨੂੰ ਕੁਦਰਤ ਅੱਗੇ ਝੁਕਣਾ ਪੈ ਰਿਹਾ ਹੈ ਕਿਉਂਕਿ ਬਾਕੀ ਦੇਸ਼ਾਂ ਦੇ ਮੁਕਾਬਲੇ ਯੂਰਪ ਵਿੱਚ ਇਹ ਬਿਮਾਰੀ ਬੜੀ ਤੇਜ਼ੀ ਦੇ ਨਾਲ ਫੈਲ ਰਹੀ ਹੈ।
Previous Postਅਨੋਖਾ ਮਾਮਲਾ : ਬੱਚੇ 2 ਸਾਲ ਤੋਂ ਆਪਣੀ ਮਰੀ ਹੋਈ ਮਾਂ ਦੀ ਲਾਸ਼ ਨਾਲ ਰਹਿ ਰਹੇ ਸਨ ਇਸ ਕਾਰਨ
Next Postਮੁੰਡੇ ਨੇ ਕਰਾਇਆ ਇਸ ਤਰਾਂ ਨਾਲ ਵਿਆਹ ਸਾਰੇ ਇਲਾਕੇ ਚ ਹੋ ਗਈ ਬੱਲੇ ਬੱਲੇ