ਕਰੋਨਾ ਦੀ ਤੀਜੀ ਲਹਿਰ ਦੇ ਵਿਚਕਾਰ ਹੁਣ ਪੰਜਾਬ ਦੇ ਗਵਾਂਢੋਂ ਆ ਗਈ ਇਹ ਵੱਡੀ ਮਾੜੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪਿਛਲੇ ਦੋ ਸਾਲਾਂ ਤੋਂ ਲਗਾਤਾਰ ਕਰੋਨਾ ਦਾ ਸਾਹਮਣਾ ਜਿਥੇ ਦੁਨੀਆਂ ਦੇ ਸਾਰੇ ਦੇਸ਼ਾਂ ਨੂੰ ਕਰਨਾ ਪੈ ਰਿਹਾ ਹੈ। ਉਥੇ ਟੀਕਾਕਰਣ ਮੁਹਿੰਮ ਦੇ ਜ਼ਰੀਏ ਇਸ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਕਾਫੀ ਹੱਦ ਤੱਕ ਸਾਰੇ ਦੇਸ਼ ਕਾਮਯਾਬ ਵੀ ਹੋ ਚੁੱਕੇ ਸਨ। ਉੱਥੇ ਹੀ ਦੱਖਣੀ ਅਫਰੀਕਾ ਵਿੱਚ ਪੈਦਾ ਹੋਏ ਕਰੋਨਾ ਦੇ ਨਵੇਂ ਰੂਪ ਨੂੰ ਲੈ ਕੇ ਫਿਰ ਤੋਂ ਸਭ ਦੇਸ਼ਾਂ ਵਿਚ ਦਹਿਸ਼ਤ ਦਾ ਮਹੌਲ ਵੇਖਿਆ ਜਾ ਰਿਹਾ ਹੈ। ਕਿਉਂਕਿ ਇਸ ਨਵੇਂ ਵਾਇਰਸ ਦੇ ਮਾਮਲੇ ਸਾਰੇ ਦੇਸ਼ਾਂ ਵਿਚ ਸਾਹਮਣੇ ਆ ਰਹੇ ਹਨ। ਉੱਥੇ ਹੀ ਇਕ ਹੋਰ ਵੀ ਬਹੁਤ ਸਾਰੀਆਂ ਕੁਦਰਤੀ ਬੀਮਾਰੀਆਂ ਸਾਹਮਣੇ ਆਉਣ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਹੈ।

ਹੁਣ ਕਰੋਨਾ ਦੀ ਤੀਜੀ ਲਹਿਰ ਦੇ ਵਿਚਕਾਰ ਪੰਜਾਬ ਦੇ ਗੁਆਂਢ ਤੋਂ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਭਾਰਤ ਵਿਚ ਫਿਰ ਤੋਂ ਕਰੋਨਾ ਦੇ ਕੇਸਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਅਤੇ ਕਰੋਨਾ ਦੇ ਨਵੇਂ ਰੂਪ ਦੇ ਮਾਮਲੇ ਵੀ ਕਈ ਸੂਬਿਆਂ ਵਿੱਚ ਸਾਹਮਣੇ ਆ ਚੁੱਕੇ ਹਨ। ਹੁਣ ਉੱਤਰ ਪ੍ਰਦੇਸ਼ ਦੇ ਵਿੱਚ ਜਿਥੇ ਕਰੋਨਾ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਥੇ ਹੀ ਤੀਜੀ ਲਹਿਰ ਦੇ ਨਾਲ-ਨਾਲ ਹੁਣ ਉੱਤਰ ਪ੍ਰਦੇਸ਼ ਦੇ ਵਿੱਚ ਬਲੈਕ ਫੰਗਸ ਦੇ ਮਾਮਲੇ ਵੀ ਸਾਹਮਣੇ ਆਏ ਹਨ।

ਜਿਸ ਨਾਲ ਫਿਰ ਤੋਂ ਲੋਕਾਂ ਵਿਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਇਸ ਸਮੇਂ ਉੱਤਰ ਪ੍ਰਦੇਸ਼ ਦੇ ਵਿੱਚ ਜਿੱਥੇ ਕਾਸ਼ੀਰਾਮ ਵਿਚ ਦੋ ਅਤੇ ਹੈਲਟ ਵਿੱਚ 6 ਮਰੀਜ਼ ਦਾਖਲ ਹਨ। ਉੱਥੇ ਹੀ ਇਨ੍ਹਾਂ ਸਾਰੇ ਮਰੀਜ਼ਾਂ ਨੂੰ ਵੱਖ ਵੱਖ ਵਾਰਡਾਂ ਵਿਚ ਦਾਖ਼ਲ ਕੀਤਾ ਗਿਆ ਹੈ। ਜਦ ਕਿ ਪੂਰੇ ਸਾਲ ਦੌਰਾਨ ਇਕ ਦੋ ਮਾਮਲੇ ਹੀ ਬਲੈਕ ਫੰਗਸ ਦੇ ਸਾਹਮਣੇ ਆਏ ਸਨ। ਹੁਣ ਹੈਲਟ ਵਿਚ ਜਿੱਥੇ ਬਲੈਕ ਫੰਗਸ ਦੇ ਮਰੀਜ਼ ਨੂੰ ਅੱਖਾਂ ਅਤੇ ਨੱਕ ਵਿਚ ਇਨਫੈਕਸ਼ਨ ਹੋਣ ਤੇ ਹਸਪਤਾਲ ਦਾਖਲ ਕਰਾਇਆ ਗਿਆ ਸੀ। ਜਿਸ ਨੂੰ ਪਹਿਲਾਂ ਸ਼ੂਗਰ ਵੀ ਹੈ।

ਇਸ ਲਈ ਮੰਨਿਆ ਜਾ ਰਿਹਾ ਹੈ ਕਿ ਉਹ ਇਸ ਦੀ ਚਪੇਟ ਵਿਚ ਆਇਆ ਹੈ। ਇਹ ਮਰੀਜ਼ ਕਰੋਨਾ ਤੋਂ ਪੀੜਤ ਪਾਇਆ ਗਿਆ ਹੈ 45 ਸਾਲਾ ਇਹ ਮਰੀਜ਼ ਕੈਂਟ ਇਲਾਕੇ ਦਾ ਨਿਵਾਸੀ ਹੈ। ਇਸ ਸਮੇਂ ਜੇਰੇ ਇਲਾਜ ਹੈ ਅਤੇ ਇਸ ਨੂੰ ਆਕਸੀਜ਼ਨ ਰੱਖਿਆ ਗਿਆ ਹੈ ਅਤੇ ਇਸ ਸਮੇਂ ਕਰੋਨਾ ਨਾਲ ਪੀੜਤ ਹੋਣ ਵਾਲਾ ਕੋਈ ਵੀ ਮਰੀਜ਼ ਵੈਂਟੀਲੇਟਰ ਤੇ ਨਹੀਂ ਹੈ। ਕਰੋਨਾ ਨੂੰ ਕਾਬੂ ਕਰਨ ਵਾਸਤੇ ਪੂਰੀ ਇਹਤਿਆਤ ਵਰਤੀ ਜਾ ਰਹੀ ਹੈ।