ਕਰਲੋ ਜੇਬ ਢਿੱਲੀ ਕਰਨ ਦੀ ਤਿਆਰੀ, ਨਿੱਤ ਵਰਤੋਂ ਦੀ ਇਹ ਚੀਜ ਹੋਣ ਜਾ ਰਹੀ ਮਹਿੰਗੀ- ਆਮ ਜਨਤਾ ਨੂੰ ਲਗਿਆ ਝਟਕਾ

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਕਾਰਨ ਜਿਥੇ ਪਹਿਲਾਂ ਹੀ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਠੱਪ ਹੋ ਗਏ ਸਨ ਅਤੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ। ਤਾਲਾਬੰਦੀ ਦੇ ਸਮੇਂ ਜਿਥੇ ਲੋਕਾਂ ਨੂੰ ਘਰਾਂ ਵਿੱਚ ਕੈਦ ਕਰ ਦਿੱਤਾ ਗਿਆ। ਉੱਥੇ ਹੀ ਕਈ ਲੋਕਾਂ ਦੇ ਕੰਮ ਛੁੱਟ ਜਾਣ ਕਾਰਨ ਉਨ੍ਹਾਂ ਲਈ ਆਪਣੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ। ਉੱਥੇ ਹੀ ਬਹੁਤ ਸਾਰੇ ਲੋਕਾਂ ਨੂੰ ਮਾਨਸਿਕ ਤਣਾਅ ਦੇ ਦੌਰ ਵਿਚੋਂ ਵੀ ਗੁਜ਼ਰਨਾ ਪਿਆ ਹੈ ਮੁਸ਼ਕਲ ਨਾਲ਼ ਲੋਕਾਂ ਵੱਲੋਂ ਜਿੱਥੇ ਮੁੜ ਜਿੰਦਗੀ ਨੂੰ ਲੀਹ ਤੇ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਵਧ ਰਹੀ ਮਹਿੰਗਾਈ ਦੇ ਚਲਦਿਆਂ ਹੋਇਆਂ ਅਜੇ ਵੀ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਅੱਜ ਵੀ ਪੇਸ਼ ਆ ਰਹੀਆਂ ਹਨ।

ਹੁਣ ਇਨ੍ਹਾਂ ਚੀਜ਼ਾਂ ਉਪਰ ਵੀ ਮਹਿੰਗਾਈ ਨੂੰ ਲੈ ਕੇ ਜਨਤਾ ਨੂੰ ਵੱਡਾ ਝਟਕਾ ਲੱਗੇਗਾ। ਦੇਸ਼ ਅੰਦਰ ਜਿਥੇ ਪਹਿਲਾਂ ਹੀ ਮਹਿੰਗਾਈ ਦਰ ਲਗਾਤਾਰ ਵਧਦੀ ਜਾ ਰਹੀ ਹੈ। ਜਿੱਥੇ ਪੈਟਰੋਲ-ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ। ਉਥੇ ਹੀ ਤੇਲ, ਮੈਦਾ ਅਤੇ ਆਟੇ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ । ਪਰ ਹੁਣ ਬਹੁਤ ਸਾਰੇ ਪਰਿਵਾਰਾਂ ਨੂੰ ਇਕ ਹੋਰ ਵੱਡਾ ਝਟਕਾ ਲੱਗ ਰਿਹਾ ਹੈ ਜਿਥੇ ਰੋਜ਼ਾਨਾ ਰਸੋਈ ਵਿਚ ਖਾਣੇ ਲਈ ਵਰਤੋਂ ਵਿੱਚ ਆਉਣ ਵਾਲਾ ਨਮਕ ਮਹਿੰਗਾ ਹੋ ਜਾਵੇਗਾ।

ਦੱਸ ਦੇਈਏ ਕਿ ਮਹਿੰਗਾਈ ਦਰ ਨੂੰ ਦੇਖਦੇ ਹੋਏ ਹੁਣ ਟਾਟਾ ਕੰਪਨੀ ਵੱਲੋਂ ਵੀ ਨਮਕ ਦੀਆਂ ਕੀਮਤਾਂ ਵਿੱਚ ਵਾਧਾ ਕੀਤੇ ਜਾਣ ਦਾ ਸੰਕੇਤ ਦੇ ਦਿੱਤਾ ਹੈ। ਜਿੱਥੇ ਇਸ ਸਮੇਂ ਮਾਰਕੀਟ ਵਿੱਚ ਸਭ ਤੋਂ ਘੱਟ ਕੀਮਤ ਤੇ ਨਮਕ 28 ਰੁਪਏ ਪੈਕਟ ਮਿਲਦਾ ਹੈ। ਉਥੇ ਹੀ ਹੁਣ ਇਸ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਜਿਸ ਨਾਲ ਇਸ ਦੀ ਕੀਮਤ 28 ਤੋਂ 30 ਰੁਪਏ ਵੱਧ ਸਕਦੀ ਹੈ। ਦੱਸ ਦਈਏ ਕਿ ਜਿੱਥੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਲਗਾਤਾਰ ਨਮਕ ਦੀ ਕੀਮਤ ਵਿਚ ਵਾਧਾ ਹੋ ਰਿਹਾ ਹੈ।

ਉੱਥੇ ਹੀ ਇਸ ਦੀ ਜਾਣਕਾਰੀ ਦਿੰਦੇ ਹੋਏ ਟਾਟਾ ਕੰਜ਼ਿਊਮਰ ਪ੍ਰੋਡਕਟ ਦੇ ਸੀ ਈ ਓ ਸੁਨੀਲ ਡੀਸੂਜ਼ਾ ਵੱਲੋਂ ਦੱਸਿਆ ਗਿਆ ਹੈ ਕਿ ਇਸ ਦੀ ਕੀਮਤ ਵਿੱਚ ਦੋ ਤਰਾਂ ਵਾਧਾ ਕੀਤਾ ਜਾਂਦਾ ਹੈ ਜਿੱਥੇ ਨਮਕੀਨ ਅਤੇ ਬਾਲਣ ਦੀਆਂ ਕੀਮਤਾਂ ਸ਼ਾਮਲ ਹੁੰਦੀਆਂ ਹਨ ਅਤੇ ਨਮਕ ਦੀ ਕੀਮਤ ਦੇ ਦੋ ਹਿੱਸੇ ਹੁੰਦੇ ਹਨ।