ਆਈ ਤਾਜਾ ਵੱਡੀ ਖਬਰ
ਅਗਸਤ ਮਹੀਨੇ ਦੀ ਸ਼ੁਰੂਆਤ ਅੱਜ ਦੇਸ਼ ਭਰ ਦੇ ਵੱਖ ਵੱਖ ਥਾਵਾਂ ਤੇ ਪਏ ਮੀਂਹ ਦੇ ਨਾਲ ਹੋਈ l ਇਸ ਮਹੀਨੇ ਦੀ ਸ਼ੁਰੂਆਤ ਹੁੰਦੇ ਸਾਰ ਹੀ ਮਹਿੰਗਾਈ ਦਾ ਇੱਕ ਵੱਡਾ ਝਟਕਾ ਲੱਗਿਆ ਹੈ l ਜਿਸ ਦਾ ਸਿੱਧਾ ਪ੍ਰਭਾਵ ਲੋਕਾਂ ਦੀਆਂ ਜੇਬਾਂ ਤੇ ਪੈਣ ਵਾਲਾ ਹੈ, ਕਿਉਂਕਿ ਅਗਸਤ ਮਹੀਨੇ ਦੀ ਪਹਿਲੀ ਤਾਰੀਕ ਤੋਂ ਹੁਣ ਗੈਸ ਸਲੰਡਰਾਂ ਦੀਆਂ ਕੀਮਤਾਂ ਵੱਧ ਚੁੱਕੀਆਂ ਹਨ l ਦਰਅਸਲ ਬਜਟ ਤੋਂ ਬਾਅਦ ਤੇਲ ਮਾਰਕੀਟਿੰਗ ਕੰਪਨੀਆਂ ਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ‘ਚ ਵਾਧਾ ਕਰ ਦਿੱਤਾ ਹੈ l ਜਿਸ ਦਾ ਸਿੱਧਾ ਪ੍ਰਭਾਵ ਆਮ ਨਾਗਰਿਕ ਦੀ ਜੇਬ ਉੱਪਰ ਪਵੇਗਾ l ਦੱਸਦਿਆ ਕਿ ਵਪਾਰਕ ਰਸੋਈ ਗੈਸ ਸਿਲੰਡਰ ਅੱਜ ਜਾਣੀ ਵੀਰਵਾਰ ਤੋਂ 1 ਤੋਂ 8.50 ਰੁਪਏ ਮਹਿੰਗਾ ਹੋ ਚੁਕਿਆ ਹੈ ।
ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ l ਵੈਬਸਾਈਟ ਉੱਪਰ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਵਪਾਰਕ ਗੈਸ ਸਿਲੰਡਰਾਂ ਦੀਆਂ ਨਵੀਆਂ ਕੀਮਤਾਂ 1 ਅਗਸਤ, 2024 ਨੂੰ ਸਵੇਰੇ 6 ਵਜੇ ਤੋਂ ਲਾਗੂ ਹੋ ਗਈਆਂ ਹਨ, ਜਿਸ ਕਾਰਨ ਹੁਣ ਲੋਕਾਂ ਉੱਪਰ ਮਹਿੰਗਾਈ ਦੀ ਮਾਰ ਪੈਣ ਵਾਲੀ ਹੈ, ਹਾਲਾਂਕਿ ਬਜਟ ਤੋਂ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਸੀ, ਪਰ ਇਸ ਬਜਟ ਤੋਂ ਬਾਅਦ ਹੁਣ ਮਹਿੰਗਾਈ ਲਗਾਤਾਰ ਵਧਦੀ ਹੋਈ ਦਿਖਾਈ ਦਿੰਦੀ ਪਈ ਹੈ । ਹੁਣ ਰਾਜਧਾਨੀ ਦਿੱਲੀ ਵਿੱਚ 19 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ 1646 ਰੁਪਏ ਤੋਂ ਵਧ ਕੇ 1652.50 ਰੁਪਏ ਹੋ ਗਈ ਹੈ। ਇੱਥੇ 6.50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ । ਕੋਲਕਾਤਾ ‘ਚ ਵਪਾਰਕ ਗੈਸ ਸਿਲੰਡਰ ਦੀ ਕੀਮਤ ‘ਚ 8.50 ਰੁਪਏ ਦਾ ਵਾਧਾ ਕੀਤਾ ਗਿਆ l ਸੋ ਇੱਕ ਪਾਸੇ ਮਹਿੰਗਾਈ ਲਗਾਤਾਰ ਵਧਦੀ ਪਈ ਹੈ, ਇਹਨਾਂ ਦਿਨੀ ਮਾਨਸੂਨ ਦੇ ਕਾਰਨ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਸਬਜ਼ੀਆਂ ਦੇ ਭਾਅ ਅਸਮਾਨਾਂ ਨੂੰ ਛੂੰਦੇ ਪਏ ਹਨ, ਜਿਸ ਕਾਰਨ ਆਮ ਲੋਕ ਖਾਸੇ ਪਰੇਸ਼ਾਨ ਹਨ l ਇਸੇ ਵਿਚਾਲੇ ਹੁਣ ਮਹਿੰਗਾਈ ਦੇ ਇਸ ਝਟਕੇ ਨੇ ਆਮ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ ਤੇ ਲੋਕਾਂ ਦੀਆਂ ਜੇਬਾਂ ਵੀ ਇਸ ਨਾਲ ਹਲਕੀਆਂ ਹੋਣਗੀਆਂ l
Previous Postਪਤੀ ਨੇ ਆਪਣੇ ਪਤਨੀ ਦਾ ਵਿਆਹ ਉਸਦੇ ਬਚਪਨ ਦੇ ਪ੍ਰੇਮੀ ਨਾਲ ਕਰਵਾਇਆ
Next Postਮਸ਼ਹੂਰ ਪੰਜਾਬੀ ਗਾਇਕ ਨੇ ਨਸ਼ੇ ਚ ਧੁੱਤ ਹੋਕੇ ਕੀਤਾ ਜ਼ਬਰਦਸਤ ਹੰਗਾਮਾ , ਵਿਅਕਤੀ ਦੇ ਹੱਥੀਂ ਪਿਆ