ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਜਿਥੇ ਕਰੋਨਾ ਦੇ ਚਲਦੇ ਤਾਲਾਬੰਦੀ ਕਰ ਦਿੱਤੀ ਗਈ ਸੀ ਅਤੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਅਤੇ ਦੇਸ਼ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਉਭਰਨ ਲਈ ਕਾਫੀ ਸਮਾਂ ਲੱਗ ਚੁੱਕਾ ਹੈ। ਜਿੱਥੇ ਬਹੁਤ ਸਾਰੇ ਪਰਿਵਾਰ ਬੇਰੁਜ਼ਗਾਰ ਹੋ ਚੁੱਕੇ ਸਨ ਉਥੇ ਹੀ ਕਈ ਲੋਕਾਂ ਲਈ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਗਿਆ ਸੀ ਤੇ ਇਸੇ ਦੌਰਾਨ ਵਧ ਰਹੀ ਮਹਿੰਗਾਈ ਬਹੁਤ ਸਾਰੇ ਲੋਕਾਂ ਲਈ ਕਿਸੇ ਮੁਸੀਬਤ ਤੋਂ ਘਟ ਨਹੀ ਹੈ। ਲਗਾਤਾਰ ਮਹਿੰਗਾਈ ਦਰ ਵਿਚ ਵਧ ਰਹੀਆਂ ਕੀਮਤਾਂ ਨੂੰ ਦੇਖਦੇ ਹੋਏ ਕਈ ਪਰਿਵਾਰਾਂ ਵਿੱਚ ਆਪਣੇ ਘਰ ਦੇ ਗੁਜ਼ਾਰੇ ਨੂੰ ਲੈ ਕੇ ਵਧੇਰੇ ਚਿੰਤਾ ਵੀ ਵੇਖੀ ਜਾ ਰਹੀ ਹੈ ਜਿਸ ਕਾਰਨ ਬਹੁਤ ਸਾਰੇ ਲੋਕ ਮਾਨਸਿਕ ਤਣਾਅ ਦੇ ਸ਼ਿਕਾਰ ਵੀ ਹੋ ਰਹੇ ਹਨ।
ਇਸ ਸਮੇਂ ਜਿਥੇ ਰੂਸ ਅਤੇ ਯੂਕਰੇਨ ਦੇ ਵਿਚਕਾਰ ਚੱਲ ਰਹੇ ਜੰਗ ਦੇ ਕਾਰਨ ਵੀ ਸਾਰੇ ਦੇਸ਼ਾਂ ਉੱਪਰ ਇਸ ਦਾ ਅਸਰ ਪੈ ਰਿਹਾ ਹੈ ਅਤੇ ਸਾਰੇ ਦੇਸ਼ਾਂ ਵਿਚ ਵੱਖ ਵੱਖ ਵਸਤਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ। ਹੁਣ ਇਥੇ ਇਹ ਚੀਜ਼ਾਂ ਮਹਿੰਗੇ ਹੋਣ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਵਿਚ ਇਕ ਵਾਰ ਫਿਰ ਤੋਂ ਬਹੁਤ ਸਾਰੀਆਂ ਵਸਤਾਂ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਦਰਜ ਕੀਤਾ ਜਾ ਰਿਹਾ ਹੈ ਜਿਸ ਦਾ ਅਸਰ ਹਰ ਵਰਗ ਦੇ ਲੋਕਾਂ ਦੀ ਜੇਬ ਉੱਤੇ ਆਇਆ ਹੈ।
ਇਸ ਸਮੇਂ ਜਿਥੇ ਨੈਸਲੇ ਦੁੱਧ ,ਕੌਫੀ ,ਚਾਹ, ਨੂਡਲਸ ਅਤੇ ਮਿਲਕ ਦੀਆਂ ਕੀਮਤਾਂ ਵਿੱਚ 14 ਮਾਰਚ ਤੋਂ ਵਾਧਾ ਹੋ ਗਿਆ ਹੈ। ਉਥੇ ਹੀ ਵਧੀਆਂ ਕੀਮਤਾਂ ਨੇ ਹਰ ਘਰ ਦੀ ਰਸੋਈ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ। ਜਿੱਥੇ ਨੈਸਲੇ ਇੰਡੀਆ ਵੱਲੋਂ ਵੀ ਕੀਮਤਾਂ ਵਿੱਚ ਵਾਧੇ ਦਾ ਐਲਾਨ ਕੀਤਾ ਗਿਆ ਹੈ ਜਿੱਥੇ ਮੈਗੀ ਦੀ ਕੀਮਤ ਵਧ ਗਈ ਹੈ।
140 ਗ੍ਰਾਮ ਵਾਲੇ ਮੈਗੀ ਮਸਾਲਾ ਨੂਡਲਸ ਦੀ ਕੀਮਤ ਵਿਚ ਵੀ ਤਿੰਨ ਰੁਪਏ ਦਾ ਵਾਧਾ ਕੀਤਾ ਗਿਆ ਹੈ। ਜਿਸ ਨਾਲ ਇਸ ਦੀ ਨਵੀਂ ਕੀਮਤ ਵਿੱਚ 12.5 ਫੀਸਦੀ ਵੱਧ ਹੋ ਗਈ ਹੈ ਅਤੇ 96 ਦੀ ਜਗ੍ਹਾ 105 ਰੁਪਏ ਨਵੀਂ ਕੀਮਤ ਹੋਵੇਗੀ। ਤਾਜ ਮਹਿਲ ਚਾਹ ਦੀ ਕੀਮਤ ਵਿਚ ਵੀ 3.5 ਫੀਸਦੀ ਤੋਂ ਲੈ ਕੇ 5.8 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਤਰਾਂ ਹੀ ਇਸਟੈਂਟ ਕੌਫੀ ਪਾਉਚ ਦੇ ਰੇਟ ਵਿੱਚ ਵੀ ਵਾਧਾ ਹੋ ਗਿਆ ਹੈ।
Previous Postਅਕਾਲੀ ਦਲ ਦੀ ਹੋਈ ਕਰਾਰੀ ਹਰ ਤੋਂ ਬਾਅਦ ਹੁਣ ਪ੍ਰਕਾਸ਼ ਸਿੰਘ ਬਾਦਲ ਵਲੋਂ ਆ ਗਈ ਇਹ ਵੱਡੀ ਖਬਰ
Next Postਪੰਜਾਬ ਚ ਇਥੇ 2 ਪਿੰਡਾਂ ਚ ਵਾਪਰੀ ਬੇਅਦਬੀ ਦੀ ਘਟਨਾ – ਪੁਲਸ ਕਰ ਰਹੀ ਜੋਰਾਂ ਤੇ ਭਾਲ