ਕਰਲੋ ਜੇਬਾਂ ਢਿਲੀਆਂ ਕਰਨ ਦੀ ਤਿਆਰੀ – ਪੰਜਾਬ ਚ ਜਲਦੀ ਮਹਿੰਗੀ ਹੋਣ ਜਾ ਰਹੀ ਇਹ ਰੋਜਾਨਾ ਵਰਤੋਂ ਵਾਲੀ ਚੀਜ

ਆਈ ਤਾਜਾ ਵੱਡੀ ਖਬਰ

ਬੀਤੇ 2 ਸਾਲਾਂ ਦੌਰਾਨ ਜਿੱਥੇ ਕਰੋਨਾ ਦੇ ਚੱਲਦੇ ਹੋਏ ਬਹੁਤ ਸਾਰੇ ਦੇਸ਼ਾਂ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰਨਾ ਪਿਆ ਜਿਸ ਦਾ ਅਸਰ ਭਾਰਤ ਉਪਰ ਵੀ ਦੇਖਿਆ ਗਿਆ ਹੈ। ਜਿੱਥੇ ਲੋਕਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਵਧ ਰਹੀ ਮਹਿੰਗਾਈ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਜਿੱਥੇ ਰੂਸ ਅਤੇ ਯੂਕਰੇਨ ਦੇ ਵਿਚਕਾਰ ਜੰਗ ਜਾਰੀ ਹੈ ਉਸ ਦੇ ਕਾਰਨ ਵੀ ਬਹੁਤ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਉਛਾਲ ਆਇਆ ਹੈ। ਜਿਸ ਕਾਰਨ ਲੋਕਾਂ ਦਾ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ। ਉਥੇ ਹੀ ਪੰਜਾਬ ਦੇ ਵਿੱਚ ਜਿੱਥੇ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।

ਉੱਥੇ ਹੀ ਖਾਣ-ਪੀਣ ਦੀਆਂ ਚੀਜ਼ਾਂ ਵਿਚ ਵੀ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਜਿਸ ਦਾ ਅਸਰ ਹਰ ਘਰ ਦੀ ਰਸੋਈ ਉਪਰ ਪੈ ਰਿਹਾ ਹੈ। ਹੁਣ ਪੰਜਾਬ ਵਿੱਚ ਇਹ ਚੀਜ਼ ਰੋਜਾਨਾ ਦੀ ਵਰਤੋਂ ਵਿੱਚ ਆਉਣ ਵਾਲੀ ਹੁਣ ਮਹਿੰਗੀ ਹੋਣ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 1 ਮਾਰਚ ਤੋਂ ਜਿੱਥੇ ਅਮੁਲ ਕੰਪਨੀ ਵੱਲੋਂ ਦੁੱਧ ਦੀ ਕੀਮਤ ਵਿੱਚ ਦੋ ਰੁਪਏ ਦਾ ਵਾਧਾ ਕਰ ਦਿੱਤਾ ਗਿਆ ਸੀ। ਉੱਥੇ ਹੀ ਹੁਣ ਪੰਜਾਬ ਦੇ ਵਿੱਚ ਬਾਕੀ ਦੋਧੀ ਜੂਨੀਅਨ ਵੱਲੋਂ ਵੀ ਚਾਰੇ ਦੀ ਵਧੀ ਹੋਈ ਕੀਮਤ ਦੇ ਕਾਰਨ ਦੁੱਧ ਦੇ ਰੇਟ ਵਿੱਚ 6 ਰੁਪਏ ਦਾ ਵਾਧਾ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ।

ਜਿਸ ਨਾਲ ਹੁਣ ਬਾਜ਼ਾਰ ਵਿੱਚ ਖੁੱਲ੍ਹਾ ਵਿਕਣ ਵਾਲਾ ਦੁੱਧ 6 ਰੁਪਏ ਦੀ ਕੀਮਤ ਨਾਲ ਮਹਿੰਗਾ ਮਿਲੇਗਾ। ਉਥੇ ਹੀ ਦੁੱਧ ਵਿਕ੍ਰੇਤਾਵਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕੇ ਅਗਰ ਸਰਕਾਰ ਵੱਲੋਂ ਪੰਜਾਬ ਅੰਦਰ ਛੇ ਫੀਸਦੀ ਦਾ ਵਾਧਾ ਨਹੀਂ ਕੀਤਾ ਜਾਂਦਾ ਤਾਂ ਉਨ੍ਹਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਸਕਦਾ ਹੈ।

ਜਿਸ ਦੇ ਚਲਦੇ ਹੋਏ ਉਨ੍ਹਾਂ ਵੱਲੋਂ ਦੁੱਧ ਦੀ ਸਪਲਾਈ ਨੂੰ ਸੂਬੇ ਵਿਚ ਪੂਰੀ ਤਰ੍ਹਾਂ ਰੋਕ ਦਿੱਤਾ ਜਾਵੇਗਾ। ਅਗਰ ਦੁੱਧ ਦੀ ਕੀਮਤ ਵਿੱਚ 6 ਰੁਪਏ ਦਾ ਵਾਧਾ ਹੋ ਜਾਂਦਾ ਹੈ ਤਾਂ ਦੁੱਧ ਤੋ ਬਣਨ ਵਾਲੀਆਂ ਸਾਰੀਆਂ ਚੀਜ਼ਾਂ ਦੀ ਕੀਮਤ ਵੀ ਵਧ ਜਾਵੇਗੀ। ਉੱਥੇ ਹੀ ਆਖਿਆ ਜਾ ਰਿਹਾ ਹੈ ਕਿ ਇਥੇ ਪਸ਼ੂਆਂ ਦੀ ਖੁਰਾਕ 20 ਰੁਪਏ ਸੀ ਜੋ ਹੁਣ ਮਹਿੰਗਾਈ ਦੇ ਚੱਲਦੇ ਹੋਏ ਵਧ ਕੇ 40 ਰੁਪਏ ਕਰ ਦਿੱਤੀ ਗਈ ਹੈ। ਜਿਸ ਕਾਰਨ ਹੁਣ ਮਜਬੂਰ ਹੋ ਕੇ ਦੁੱਧ ਦੀ ਕੀਮਤ ਵਧਾਈ ਜਾ ਰਹੀ ਹੈ।