ਆਈ ਤਾਜ਼ਾ ਵੱਡੀ ਖਬਰ
ਇਕ ਪਾਸੇ ਭਾਰਤ ਦੇਸ਼ ਦੇ ਲੋਕ ਲਗਾਤਾਰ ਵਧ ਰਹੀ ਮਹਿੰਗਾਈ ਦੇ ਕਾਰਨ ਪਹਿਲਾਂ ਹੀ ਬਹੁਤ ਜਿਆਦਾ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ , ਹਰ ਰੋਜ਼ ਹੀ ਵਧ ਰਹੀਆਂ ਕੀਮਤਾਂ ਆਮ ਲੋਕਾਂ ਦੀਆਂ ਜੇਬਾਂ ਤੇ ਖਾਸਾ ਅਸਰ ਪਾਉਂਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ । ਦਿਨ ਦੀ ਸ਼ੁਰੂਆਤ ਹੁੰਦੇ ਸਾਰ ਹੀ ਮਹਿੰਗਾਈ ਦੇ ਨਾਲ ਸਬੰਧਤ ਖ਼ਬਰਾਂ ਸਾਨੂੰ ਅਖ਼ਬਾਰਾਂ ਦੇ ਪੰਨਿਆਂ ‘ਤੇ ਅਤੇ ਟੀਵੀ ਚੈਨਲਾਂ ਦੀਆਂ ਹੈੱਡਲਾਈਨ ਤੇ ਦਿਖਾਈ ਦੇਂਦੀਆਂ । ਜਿਸ ਦੇ ਚੱਲਦੇ ਹਰ ਵਰਗ ਦੇ ਵੱਲੋਂ ਸਰਕਾਰਾਂ ਦੇ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਵਧ ਰਹੀਆਂ ਕੀਮਤਾਂ ਦੇ ਵਿੱਚ ਕੁਝ ਰਾਹਤ ਦਿੱਤੀ ਜਾਵੇ । ਵਿਰੋਧੀ ਪਾਰਟੀਆਂ ਵੀ ਲਗਾਤਾਰ ਹੀ ਸੱਤਾਧਾਰੀ ਪਾਰਟੀ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੀਆਂ ਹੋਈਆਂ ਹਨ ਇਸ ਮਹਿੰਗਾਈ ਦੇ ਮੁੱਦੇ ਤੇ ।
ਪੈਟਰੋਲ ਡੀਜ਼ਲ ਦੀਆਂ ਕੀਮਤਾਂ ਸਮੇਤ ਘਰੇਲੂ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਦੇ ਵਿੱਚ ਹਰ ਰੋਜ਼ ਹੀ ਮਹਿੰਗਾਈ ਵਧ ਰਹੀ ਹੈ , ਜਿਸ ਕਾਰਨ ਕਈ ਲੋਕਾਂ ਦੇ ਲਈ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਰਿਹਾ ਹੈ । ਕਿਉਂਕਿ ਪਹਿਲਾਂ ਹੀ ਕੋਰੋਨਾ ਮਹਾਮਾਰੀ ਦੇ ਕਾਰਨ ਲੋਕਾਂ ਦੀ ਆਰਥਿਕ ਸਥਿਤੀ ਪਹਿਲਾਂ ਹੀ ਖ਼ਰਾਬ ਹੋ ਚੁੱਕੀ ਹੈ , ਉੱਪਰੋਂ ਲਗਾਤਾਰ ਵਧ ਰਹੀਆਂ ਕੀਮਤਾਂ ਆਮ ਲੋਕਾਂ ਦਾ ਲੱਕ ਤੋੜਨ ਦੇ ਵਿੱਚ ਲੱਗੀਆਂ ਹੋਈਆਂ ਹਨ । ਅਜੇ ਲੋਕ ਵਧ ਰਹੀਆਂ ਕੀਮਤਾਂ ਤੋਂ ਖਾਸੇ ਪ੍ਰੇਸ਼ਾਨ ਹਨ ਤੇ ਇਸੇ ਵਿਚਕਾਰ ਹੁਣ ਕੇਂਦਰ ਸਰਕਾਰ ਦੇ ਵੱਲੋਂ ਮਨੁੱਖ ਦੀ ਵਰਤੋਂ ਦੇ ਵਿਚ ਸਭ ਤੋਂ ਮਹੱਤਵਪੂਰਨ ਕੁਝ ਚੀਜ਼ਾਂ ਦੇ ਵਿਚ ਮਹਿੰਗਾਈ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ । ਜਿਸ ਦੇ ਚਲਦੇ ਹੁਣ ਲੋਕਾਂ ਦੇ ਚਿਹਰੇ ਹੋਰ ਜ਼ਿਆਦਾ ਮੁਰਝਾਏ ਹੋਏ ਨਜ਼ਰ ਆ ਰਹੇ ਹਨ ।
ਦਰਅਸਲ ਹੁਣ ਕੇਂਦਰ ਸਰਕਾਰ ਦੇ ਵੱਲੋਂ ਜੀਐੱਸਟੀ ਦਰਾਂ ਵਧਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ । ਚੜ੍ਹਦੇ ਸਿਆਲ ਹੀ ਯਾਨੀ ਕਿ ਦੋ ਹਜਾਰ ਬਾਈ ਦੇ ਵਿਚ ਫੁੱਟਵੇਅਰ , ਰੈਡੀਮੇਟ ਕੱਪੜੇ ਮਹਿੰਗੇ ਹੋ ਜਾਣਗੇ , ਕਿਉਂਕਿ ਸਰਕਾਰ ਦੇ ਵੱਲੋਂ ਟੈਕਸਟਾਈਲ ,ਰੇਡੀਮੇਡ ਕੱਪਡ਼ੇ ਅਤੇ ਫੁਟਵੀਅਰ ਵਰਗੇ ਉਤਪਾਦਾਂ ਤੇ ਹੁਣ ਜੀਐੱਸਟੀ ਦਰਾਂ ਨੂੰ ਵਧਾਉਣ ਦਾ ਐਲਾਨ ਕਰ ਦਿੱਤਾ ਹੈ । ਪੂਰੇ ਪੰਜ ਫ਼ੀਸਦੀ ਤੋਂ ਵਧਾ ਕੇ ਹੁਣ ਸਰਕਾਰ ਨੇ ਬਾਰਾਂ ਫ਼ੀਸਦੀ ਜੀਐਸਟੀ ਦਰ ਵਧਾਉਣ ਦਾ ਫ਼ੈਸਲਾ ਕੀਤਾ ਹੈ । ਅਠਾਰਾਂ ਨਵੰਬਰ ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਸੰਬੰਧੀ ਜਾਣਕਾਰੀ ਸੀਬੀਆਈ ਯਾਨੀ ਕਿ ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮ ਵੱਲੋਂ ਦਿੱਤੀ ਗਈ ਹੈ । ਜਿਸ ਦੇ ਚੱਲਦੇ ਹੁਣ ਲੋਕਾਂ ਨੂੰ ਆਉਣ ਵਾਲੇ ਸਾਲ ਦੇ ਵਿੱਚ ਵੀ ਮਹਿੰਗਾਈ ਦੀ ਮਾਰ ਹੇਠਾਂ ਦੱਬਣਾ ਪਵੇਗਾ ।
ਜਨਵਰੀ ਦੋ ਹਜਾਰ ਬਾਈ ਤੋਂ ਫੈਬਰਿਕ ਤੇ ਜੀਐਸਟੀ ਬਾਰਾਂ ਫ਼ੀਸਦੀ ਹੋ ਜਾਣਗੀਆਂ । ਇਸੇ ਤਰ੍ਹਾਂ ਹੁਣ ਕੱਪੜਿਆਂ ਤੇ ਵੀ ਜੀਐੱਸਟੀ ਦਰਾਂ ਵਧਣ ਵਾਲੀਆਂ ਹਨ । ਜਿੱਥੇ ਪਹਿਲਾਂ ਕੱਪੜਿਆਂ ਤੇ ਪੰਜ ਫ਼ੀਸਦੀ ਜੀਐਸਟੀ ਲੱਗਦਾ ਸੀ ਹੁਣ ਬਾਰਾਂ ਫੀਸਦੀ ਹੋ ਜਾਵੇਗਾ । ਜਿਸ ਨੂੰ ਲੈ ਕੇ ਹੁਣ ਲਗਾਤਾਰ ਜਿੱਥੇ ਲੋਕਾਂ ਦੇ ਵੱਲੋਂ ਨਾਰਾਜ਼ਗੀ ਜਤਾਈ ਜਾ ਰਹੀ ਹੈ । ਸਰਕਾਰ ਦੇ ਇਸ ਫੈਸਲੇ ਕਾਰਨ ਉੱਥੇ ਹੀ ਸੀ ਐਮ ਏ ਆਈ ਨੇ ਵੀ ਇਸ ਫ਼ੈਸਲੇ ਤੋਂ ਬਾਅਦ ਨਾਰਾਜ਼ਗੀ ਪ੍ਰਗਟਾਈ ਹੈ । ਸੋ ਜਿੱਥੇ ਲੋਕਾਂ ਦੇ ਵੱਲੋਂ ਪਹਿਲਾਂ ਹੀ ਇਸ ਸਾਲ ਦੇ ਵਿਚ ਵਧ ਰਹੀ ਮਹਿੰਗਾਈ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ , ਹੁਣ ਇਸੇ ਵਿਚਕਾਰ ਹੁਣ ਜਨਵਰੀ ਦੋ ਹਜਾਰ ਬਾਈ ਤੋਂ ਜੋ ਕੀਮਤਾਂ ਵਧਣ ਜਾ ਰਹੀਆਂ ਹਨ ਉਥੇ ਚੱਲਦੇ ਲੋਕਾਂ ਨੂੰ ਹੋਰ ਮਹਿੰਗਾਈ ਦੀ ਮਾਰ ਨੂੰ ਝੱਲਣਾ ਪਵੇਗਾ ।
Home ਤਾਜਾ ਖ਼ਬਰਾਂ ਕਰਲੋ ਘਿਓ ਨੂੰ ਭਾਂਡਾ ਹੁਣ ਮੋਦੀ ਸਰਕਾਰ ਕਰਨ ਲੱਗੀ ਇਹ ਜਰੂਰੀ ਚੀਜਾਂ ਮਹਿੰਗੀਆਂ – ਹੋਣਗੀਆਂ ਜੇਬਾਂ ਢਿਲੀਆਂ
ਤਾਜਾ ਖ਼ਬਰਾਂ
ਕਰਲੋ ਘਿਓ ਨੂੰ ਭਾਂਡਾ ਹੁਣ ਮੋਦੀ ਸਰਕਾਰ ਕਰਨ ਲੱਗੀ ਇਹ ਜਰੂਰੀ ਚੀਜਾਂ ਮਹਿੰਗੀਆਂ – ਹੋਣਗੀਆਂ ਜੇਬਾਂ ਢਿਲੀਆਂ
Previous Postਹੁਣੇ ਹੁਣੇ ਸੁਪਰਸਟਾਰ ਚੋਟੀ ਦੀ ਮਸ਼ਹੂਰ ਪੰਜਾਬੀ ਗਾਇਕਾ ਦੀ ਹੋਈ ਅਚਾਨਕ ਮੌਤ – ਦੇਸ਼ ਵਿਦੇਸ਼ ਛਾਇਆ ਸੋਗ
Next Postਪੰਜਾਬ ਚ ਸਕੂਲਾਂ ਦੇ ਪ੍ਰਿੰਸੀਪਲਾਂ ਵਲੋਂ 24 ਤਰੀਕ ਲਈ ਹੋ ਗਿਆ ਇਹ ਐਲਾਨ- ਤਾਜਾ ਵੱਡੀ ਖਬਰ