ਕਰਲੋ ਘਿਓ ਨੂੰ ਭਾਂਡਾ, ਵਿਦੇਸ਼ ਭੇਜਣ ਤੇ ਨਾਮ ਤੇ ਧਾਰਮਿਕ ਡੇਰੇ ਦੇ ਬਾਬੇ ਨੇ ਮਾਰੀ 15 ਲੱਖ ਦੀ ਠੱਗੀ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਜਲਦ ਅਮੀਰ ਬਣਨ ਦੇ ਚੱਕਰ ਵਿਚ ਪਖੰਡਵਾਦ ਕਰਕੇ ਲੋਕਾਂ ਨੂੰ ਅੰਧ-ਵਿਸ਼ਵਾਸ ਵਿਚ ਫਸਾਇਆ ਜਾਂਦਾ ਹੈ। ਅਜਿਹੇ ਡੇਰਿਆਂ ਤੇ ਬਾਬਿਆਂ ਵੱਲੋਂ ਜਿਥੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾਂਦਾ ਹੈ ਉੱਥੇ ਹੀ ਉਹਨਾਂ ਨੂੰ ਧਰਮ ਦੇ ਨਾਂ ਤੇ ਠੱਗਿਆ ਵੀ ਜਾਂਦਾ ਹੈ। ਅੱਜ ਇਥੇ ਹਰ ਦੂਸਰਾ ਇਨਸਾਨ ਆਪਣੇ ਦੇਸ਼ ਨੂੰ ਛੱਡ ਕੇ ਵਿਦੇਸ਼ ਜਾਣਾ ਲੋਚਦਾ ਹੈ ਉਥੇ ਹੀ ਪੰਜਾਬ ਦੀ ਨੌਜਵਾਨ ਪੀੜੀ ਵਿਦੇਸ਼ਾ ਵਿੱਚ ਜਾਣ ਵਾਸਤੇ ਜਿੱਥੇ ਕਾਨੂੰਨੀ ਅਤੇ ਗੈਰ ਕਾਨੂੰਨੀ ਰਸਤੇ ਅਪਣਾ ਰਹੀ ਹੈ ਉਥੇ ਹੀ ਭਾਰੀ ਰਕਮ ਅਦਾ ਕੀਤੀ ਹੈ।

ਪਰ ਬਹੁਤ ਸਾਰੇ ਲੋਕ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ। ਹੁਣ ਵਿਦੇਸ਼ ਭੇਜਣ ਦੇ ਨਾਮ ਤੇ ਧਾਰਮਿਕ ਡੇਰੇ ਦੇ ਬਾਬੇ ਵੱਲੋਂ 15 ਲੱਖ ਦੀ ਠੱਗੀ ਮਾਰੀ ਗਈ ਹੈ ਜਿਸ ਬਾਰੇ ਤਾਜ਼ਾ mਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਗੜ੍ਹ ਸ਼ੰਕਰ ਅਧੀਨ ਆਉਂਦੇ ਪਿੰਡ ਪਾਸ਼ਟਾਂ ਤੋਂ ਸਾਹਮਣੇ ਆਇਆ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਨੇ ਦੱਸਿਆ ਕਿ ਜਿਥੇ ਉਸ ਵੱਲੋਂ ਰੰਗ ਕਰਨ ਦਾ ਕੰਮ ਕੀਤਾ ਜਾਂਦਾ ਹੈ ਅਤੇ ਉਹ ਪਿੰਡ ਪਾਸ਼ਟਾਂ ਦੇ ਵਿਚ ਇਕ ਧਾਰਮਿਕ ਡੇਰੇ ਤੇ 2017 ਦੇ ਵਿੱਚ ਰੰਗ ਕਰਨ ਦਾ ਕੰਮ ਕਰਨ ਲਈ ਗਿਆ ਸੀ।

ਜਿੱਥੇ ਇਸ ਡੇਰੇ ਤੇ ਬੈਠੇ ਹੋਏ ਮੁਖੀ ਵੱਲੋਂ ਉਸ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦਿੱਤਾ ਗਿਆ। ਓਥੇ ਕਿ ਡੇਰੇ ਦੇ ਬਾਬੇ ਵੱਲੋਂ ਉਸ ਨਾਲ 15 ਲੱਖ ਦੀ ਠੱਗੀ ਮਾਰੀ ਗਈ ਹੈ। ਜਿੱਥੇ ਉਸ ਨੂੰ ਲੰਮਾ ਸਮਾਂ ਲਾਰਾ ਲਗਾ ਕੇ ਰੱਖਿਆ ਗਿਆ ਅਤੇ ਉਸ ਨੂੰ ਵੀਜ਼ਾ ਲੱਗਾ ਹੋਇਆ ਪਾਸਪੋਰਟ ਦਿਖਾਇਆ ਗਿਆ ਉਹ ਵੀ ਜਾਅਲੀ ਸੀ। ਜਦੋਂ ਉਸ ਡੇਰੇ ਦੇ ਬਾਬੇ ਵੱਲੋਂ ਉਸ ਨੂੰ ਕੈਨੇਡਾ ਨਹੀਂ ਭੇਜਿਆ ਗਿਆ ਜਿਸ ਤੋਂ ਬਾਅਦ ਉਸ ਵੱਲੋਂ ਪੈਸਿਆਂ ਦੀ ਮੰਗ ਕੀਤੀ ਗਈ। ਕਿਉਂਕਿ ਪੀੜਤ ਵੱਲੋਂ ਆਪਣਾ ਮਕਾਨ ਗਿਰਵੀ ਰੱਖ ਕੇ 15 ਲੱਖ ਰੁਪਏ ਦਿੱਤੇ ਗਏ ਸਨ।

ਜਿੱਥੇ ਉਸ ਪਖੰਡੀ ਵੱਲੋਂ ਪੈਸੇ ਦੇਣੇ ਮੰਨ ਲਏ ਗਏ ਸਨ ਉਥੇ ਹੀ ਲਿਖਤੀ ਤੌਰ ਤੇ ਮੰਨਿਆ ਵੀ ਗਿਆ ਸੀ ਪਰ ਪੈਸੇ ਵਾਪਸ ਨਾ ਦਿੱਤੇ ਜਾਣ ਤੇ ਮੁੜ ਉਸਨੂੰ ਪੈਸੇ ਦੇਣ ਤੋਂ ਇਨਕਾਰ ਕੀਤਾ ਗਿਆ ਜਿਸ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਉਸਦੇ ਖਿਲਾਫ਼ ਸ਼ਿਕਾਇਤ ਕੀਤੀ ਗਈ ਹੈ।