ਕਰਲੋ ਘਿਓ ਨੂੰ ਭਾਂਡਾ: ਵਿਆਹ ਚ ਐਂਟਰੀ ਲਈ ਮੰਗਣ ਲੱਗੇ ਆਧਾਰ ਕਾਰਡ. ਨਿਰਾਸ਼ ਹੋ ਕਈ ਬਿਨਾ ਖਾਏ ਮੁੜੇ ਵਾਪਿਸ

ਆਈ ਤਾਜ਼ਾ ਵੱਡੀ ਖਬਰ 

ਇਸ ਸਮੇਂ ਦੇਸ਼ ਵਿਚ ਇੱਥੇ ਵਿਆਹ ਸ਼ਾਦੀਆਂ ਦੇ ਮੌਸਮ ਦੇ ਵਿੱਚ ਬਹੁਤ ਸਾਰੇ ਵਿਆਹ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਉਥੇ ਹੀ ਉਨ੍ਹਾਂ ਦੇ ਵਿੱਚ ਅਜੇਹੇ ਹਾਦਸੇ ਵੀ ਵਾਪਰਦੇ ਹਨ ਜਿਨ੍ਹਾਂ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਜਿੱਥੇ ਇੱਕ ਪਰਿਵਾਰ ਵੱਲੋਂ ਆਪਣੀ ਬੇਟੀ ਦਾ ਪਾਲਣ-ਪੋਸ਼ਣ ਬਿਹਤਰ ਤਰੀਕੇ ਨਾਲ ਕੀਤਾ ਜਾਂਦਾ ਹੈ ਉਥੇ ਹੀ ਉਸ ਦੇ ਵਿਆਹ ਨੂੰ ਲੈ ਕੇ ਅਨੇਕਾਂ ਸੁਪਨੇ ਵੇਖੇ ਜਾਂਦੇ ਹਨ। ਹਰ ਪਰਿਵਾਰ ਵੱਲੋਂ ਆਪਣੀ ਹੈਸੀਅਤ ਤੋਂ ਵੱਧ ਕੇ ਆਪਣੀ ਬੇਟੀ ਦੇ ਵਿਆਹ ਤੇ ਖਰਚਾ ਵੀ ਕੀਤਾ ਜਾਂਦਾ ਹੈ।

ਪਰ ਉਥੇ ਹੀ ਕੁਝ ਲੜਕੇ ਪਰਿਵਾਰ ਦੇ ਲੋਕ ਅਜਿਹੇ ਹੁੰਦੇ ਹਨ ਜੋ ਲੜਕੀ ਪਰਿਵਾਰ ਦੀ ਮਜਬੂਰੀ ਨਹੀਂ ਸਮਝਦੇ ਅਤੇ ਉਨ੍ਹਾਂ ਦੀ ਸ਼ਰਾਫਤ ਦਾ ਨਾਜਾਇਜ਼ ਫਾਇਦਾ ਚੁਕਦੇ ਹਨ। ਹੁਣ ਇਥੇ ਵਿਆਹ ਵਿੱਚ ਐਂਟਰੀ ਕਰਨ ਲਈ ਆਧਾਰ ਕਾਰਡ ਮੰਗੇ ਗਏ ਹਨ ਜਿੱਥੇ ਨਿਰਾਸ਼ ਹੋ ਕੇ ਕਈ ਲੋਕ ਬਿਨਾਂ ਖਾਦੇ ਹੀ ਵਾਪਸ ਮੁੜ ਗਏ ਹਨ, ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਮਰੋਹਾ ਜ਼ਿਲੇ ਤੋਂ ਸਾਹਮਣੇ ਆਇਆ ਹੈ ਜਿੱਥੇ ਹਸਨਪੁਰ ਸ਼ਹਿਰ ਦੇ ਅਧੀਨ ਆਉਣ ਵਾਲੇ ਇਕ ਪਿੰਡ ਧਵਾਰਸੀ ਵਿੱਚ ਉਸ ਸਮੇਂ ਬਰਾਤੀਆਂ ਨੂੰ ਵਾਪਸ ਜਾਣਾ ਪਿਆ ਜਦੋਂ ਲੜਕੀ ਪਰਿਵਾਰ ਵੱਲੋਂ ਵਿਆਹ ਵਿੱਚ ਸ਼ਾਮਲ ਹੋਣ ਵਾਲੇ ਬਰਾਤੀਆਂ ਤੋਂ ਆਧਾਰ ਕਾਰਡ ਮੰਗੇ ਗਏ।

ਲੜਕੀ ਪਰਿਵਾਰ ਵੱਲੋਂ ਜਿੱਥੇ ਲੜਕੇ ਪਰਿਵਾਰ ਵੱਲੋਂ ਦੱਸੇ ਗਏ ਬਰਾਤੀਆਂ ਦੇ ਅਨੁਸਾਰ ਹੀ ਸਭ ਕੁਝ ਕੀਤਾ ਗਿਆ ਸੀ ਉੱਥੇ ਹੀ ਦੱਸੇ ਹੋਏ ਬਰਾਤੀਆਂ ਦਾ ਹੀ ਖਾਣ-ਪੀਣ ਦਾ ਪ੍ਰਬੰਧ ਕੀਤਾ ਹੋਇਆ ਸੀ। ਪਰ ਗਿਣਤੀ ਤੋਂ ਵਧੇਰੇ ਬਰਾਤ ਨੂੰ ਵੇਖ ਕੇ ਜਿਥੇ ਲੜਕੀ ਪਰਿਵਾਰ ਨੂੰ ਹੈਰਾਨੀ ਹੋਈ ਉਥੇ ਹੀ ਉਨ੍ਹਾਂ ਵੱਲੋਂ ਉਹਨਾਂ ਬਰਾਤੀਆਂ ਨੂੰ ਵੀ ਵਿਆਹ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਜਿਨ੍ਹਾਂ ਵੱਲੋਂ ਆਪਣਾ ਆਧਾਰ ਕਾਰਡ ਦਿਖਾਇਆ ਗਿਆ।

ਕਿਉਂਕਿ ਇੰਨੀ ਜ਼ਿਆਦਾ ਬਰਾਤ ਨੂੰ ਦੇਖ ਕੇ ਲਾੜੀ ਪਰਿਵਾਰ ਨੂੰ ਚਿੰਤਾ ਵੀ ਪੈ ਗਈ ਸੀ ਉੱਥੇ ਹੀ ਬਹੁਤ ਸਾਰੇ ਬਰਾਤੀਆਂ ਵੱਲੋਂ ਇਸ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ।
++++