ਕਰਲੋ ਘਿਓ ਨੂੰ ਭਾਂਡਾ ਮੋਦੀ ਸਰਕਾਰ ਲੈ ਕੇ ਆਉਣ ਲਗੀ ਹੁਣ ਇਹ ਟੈਕਸ , ਹੋਣ ਗੀਆਂ ਇਹਨਾਂ ਦੀ ਜੇਬਾਂ ਢਿਲੀਆਂ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਹਰ ਇਨਸਾਨ ਆਪਣੀ ਸਹੂਲਤ ਲਈ ਵਾਹਨ ਦੀ ਉਮੀਦ ਕਰਦਾ ਹੈ। ਤਾਂ ਜੋ ਉਹ ਆਪਣੇ ਸਫ਼ਰ ਦੌਰਾਨ ਆਪਣੀ ਮੰਜ਼ਲ ਤੇ ਆਸਾਨੀ ਨਾਲ ਪਹੁੰਚ ਸਕੇ। ਦੁਨੀਆਂ ਦਾ ਹਰ ਇਨਸਾਨ ਆਪਣੀ ਪਹੁੰਚ ਦੇ ਅਨੁਸਾਰ ਵਾਹਨ ਖਰੀਦਦਾ ਹੈ ਅਤੇ ਉਸ ਦਾ ਪ੍ਰਯੋਗ ਕਰਦਾ ਹੈ। ਸਰਕਾਰ ਵੱਲੋਂ ਕੁਝ ਵਾਹਨ ਚਾਲਕਾਂ ਨੂੰ ਸਹੂਲਤਾਂ ਵੀ ਮੁਹਈਆ ਕਰਵਾਈਆਂ ਜਾਂਦੀਆਂ ਹਨ। ਤੇ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਇਹ ਸਹੂਲਤਾਂ ਕਈ ਵਾਰ ਪਹੁੰਚ ਤੋਂ ਬਾਹਰ ਹੋ ਜਾਂਦੀਆਂ ਹਨ। ਦੇਸ਼ ਅੰਦਰ ਪਹਿਲਾਂ ਹੀ ਕਰੋਨਾ ਦੀ ਮਾ- ਰ ਨੇ ਸਭ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਪੂਰਾ ਵਿਸ਼ਵ ਹੀ ਇਸ ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਆਰਥਿਕ ਮੰਦੀ ਦੀ ਮਾਰ ਸਹਿਣ ਕਰ ਰਿਹਾ ਹੈ। ਸਾਰੀ ਦੁਨੀਆਂ ਨੂੰ ਮੁੜ ਪੈਰਾਂ ਸਿਰ ਹੋਣ ਲਈ ਬਹੁਤ ਸਾਰੀਆਂ ਮੁ-ਸ਼-ਕਿ-ਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਹੀ ਸਰਕਾਰ ਵੱਲੋਂ ਜਿਥੇ ਬਹੁਤ ਸਾਰੀਆਂ ਸਹੂਲਤਾਂ ਇਸ ਕਰੋਨਾ ਦੇ ਸਮੇਂ ਵਿੱਚ ਲੋਕਾਂ ਨੂੰ ਦਿੱਤੀਆਂ ਗਈਆਂ ਹਨ। ਉੱਥੇ ਹੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਿਯਮਾਂ ਦੇ ਕਾਰਨ ਲੋਕਾਂ ਨੂੰ ਭਾਰੀ ਮੁ-ਸ਼-ਕਿ-ਲ ਵੀ ਪੇਸ਼ ਆ ਰਹੀ ਹੈ। ਹੁਣ ਮੋਦੀ ਸਰਕਾਰ ਇਕ ਹੋਰ ਟੈਕਸ ਲੈ ਕੇ ਆਉਣ ਲੱਗੀ ਹੈ,

ਜਿਸ ਨਾਲ ਕੁਝ ਲੋਕਾਂ ਦੀਆਂ ਜੇਬਾਂ ਢਿੱਲੀਆਂ ਹੋਣਗੀਆਂ। ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਵਲੋ 8 ਸਾਲ ਪੁਰਾਣੇ ਵਾਹਨਾਂ ਤੇ ਟੈਕਸ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਸ ਦੀ ਮਾ-ਰ ਉਹਨਾਂ ਗਰੀਬ ਵਰਗਾਂ ਤੇ ਪਵੇਗੀ ਜੋ ਆਪਣੀ ਆਰਥਿਕ ਤੰਗੀ ਦੇ ਕਾਰਨ ਵਾਹਨ ਨੂੰ ਬਦਲ ਨਹੀਂ ਸਕਦੇ। ਮੰਤਰਾਲੇ ਵੱਲੋਂ ਉਹ ਪੁਰਾਣੇ ਵਾਹਨਾਂ ਤੇ ਗਰੀਨ ਟੈਕਸ ਲਗਾਉਣ ਦਾ ਪ੍ਰਸਤਾਵ ਜਾਰੀ ਕੀਤਾ ਗਿਆ ਹੈ ਜੋ ਅੱਠ ਸਾਲ ਪੁਰਾਣੇ ਹਨ। ਅਜੇ ਇਸ ਪ੍ਰਸਤਾਵ ਨੂੰ ਜਾਰੀ ਕਰਨ ਤੋਂ ਪਹਿਲਾਂ ਸਭ ਸੂਬਿਆਂ ਦੀ ਸਹਿਮਤੀ ਲੈਣ ਲਈ ਉਨ੍ਹਾਂ ਨੂੰ ਭੇਜਿਆ ਗਿਆ ਹੈ।

ਉਨ੍ਹਾਂ ਦੀ ਸਹਿਮਤੀ ਤੋਂ ਬਾਅਦ ਹੀ ਰਸਮੀ ਤੌਰ ਤੇ ਇਸ ਨੂੰ ਜਾਰੀ ਕੀਤਾ ਜਾਵੇਗਾ। ਫਿਟਨਸ ਪ੍ਰਮਾਣ ਪੱਤਰ ਦਿੱਤੇ ਜਾਣ ਦੇ ਸਮੇਂ ਵੀ ਅੱਠ ਸਾਲ ਪੁਰਾਣੇ ਵਾਹਨ ਦੇ ਮਾਲਕ ਨੂੰ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ। ਇਹ ਗਰੀਨ ਟੈਕਸ ਉਨ੍ਹਾਂ ਪੁਰਾਣੇ ਵਾਹਨਾਂ ਤੇ ਲਗਾਇਆ ਜਾਵੇਗਾ ਜਿਨ੍ਹਾਂ ਦੀ ਖਰੀਦ ਕੀਤਿਆਂ ਨੂੰ ਅੱਠ ਸਾਲ ਹੋ ਚੁੱਕੇ ਹੋਣਗੇ। ਕੇਂਦਰ ਸਰਕਾਰ ਵੱਲੋਂ ਇਹ ਬੋਝ ਵੀ ਗਰੀਬ ਵਰਗ ਉਤੇ ਪਾਇਆ ਜਾ ਰਿਹਾ ਹੈ।