ਕਰਲੋ ਘਿਓ ਨੂੰ ਭਾਂਡਾ – ਮੋਦੀ ਦੀ ਪੰਜਾਬ ਰੈਲੀ ਦਾ ਕਰਕੇ ਏਥੇ ਥਾਣੇ ਚ ਹੋ ਗਿਆ ਇਹ ਕਾਂਡ , ਸਾਰੇ ਹੋ ਗਏ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਜਿੱਥੇ ਚੋਣਾਂ ਦੇ ਮਾਹੌਲ ਦੌਰਾਨ ਸਿਆਸੀ ਰੈਲੀਆਂ ਦੇ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਉਥੇ ਹੀ ਕੱਲ ਫਿਰੋਜ਼ਪੁਰ ਦੇ ਵਿੱਚ ਹੋਣ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਜਿਥੇ ਰੱਦ ਕਰ ਦਿੱਤੀ ਗਈ। ਮੌਸਮ ਦੇ ਚਲਦੇ ਹੋਏ ਵੀ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਿੱਥੇ ਭਾਰੀ ਬਰਸਾਤ ਹੋਣ ਤੇ ਰੈਲੀ ਵਾਲੀ ਜਗਾ ਤੇ ਬਹੁਤ ਘੱਟ ਲੋਕ ਮੌਜੂਦ ਸਨ। ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹੁਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਵਾਪਸ ਚਲੇ ਗਏ। ਜਿੱਥੇ ਉਨ੍ਹਾਂ ਦੇ ਰਸਤੇ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਚੱਲਦੇ ਹੋਏ ਉਨ੍ਹਾਂ ਨੂੰ 15 ਤੋਂ 20 ਮਿੰਟ ਇੰਤਜ਼ਾਰ ਕਰਨਾ ਪਿਆ। ਉਥੇ ਹੀ ਉਨ੍ਹਾਂ ਵੱਲੋਂ ਇਸ ਰੈਲੀ ਨੂੰ ਰੱਦ ਕਰਨ ਦੇ ਆਦੇਸ਼ ਦੇ ਦਿੱਤੇ। ਜਿਸ ਦਾ ਜ਼ਿੰਮੇਵਾਰ ਉਨ੍ਹਾਂ ਵੱਲੋਂ ਸੁਰੱਖਿਆ ਦੀਆਂ ਕਮੀਆਂ ਪੇਸ਼ੀਆਂ ਨੂੰ ਦੱਸਿਆ ਗਿਆ। ਜਿਸ ਨੂੰ ਲੈ ਕੇ ਪੰਜਾਬ ਸਰਕਾਰ ਉਪਰ ਵੀ ਦੋਸ਼ ਲਗਾਏ ਗਏ ਹਨ।

ਜਦ ਕਿ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਦੀ ਸੁਰੱਖਿਆ ਵਾਸਤੇ ਭਾਰੀ ਪੁਲਸ ਨੂੰ ਤਾਇਨਾਤ ਕੀਤਾ ਗਿਆ ਸੀ। ਜਿੱਥੇ ਇਸ ਰੈਲੀ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਹੁਣ ਮੋਦੀ ਦੀ ਪੰਜਾਬ-ਰੈਲੀ ਦਾ ਕਰਕੇ ਇਥੇ ਥਾਣੇ ਵਿੱਚ ਇਹ ਕਾਂਡ ਹੋ ਗਿਆ ਹੈ ਜਿਸ ਬਾਰੇ ਸੁਣ ਕੇ ਸਭ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜਲੰਧਰ ਜ਼ਿਲ੍ਹੇ ਅਧੀਨ ਆਉਣ ਵਾਲੇ ਥਾਣਾ ਲਾਂਬੜਾ ਤੋਂ ਸਾਹਮਣੇ ਆਈ ਹੈ। ਜਿੱਥੇ ਫਿਰੋਜ਼ਪੁਰ ਵਿੱਚ ਮੋਦੀ ਦੀ ਰੈਲੀ ਨੂੰ ਲੈ ਕੇ ਭਾਰੀ ਪੁਲਸ ਫੋਰਸ ਨੂੰ ਪ੍ਰਧਾਨ ਮੰਤਰੀ ਸੁਰੱਖਿਆ ਵਾਸਤੇ ਭੇਜਿਆ ਗਿਆ ਸੀ।

ਉਥੇ ਹੀ ਲਾਬੜਾਂ ਦੇ ਪੁਲਿਸ ਸਟੇਸ਼ਨ ਵਿੱਚ ਕੱਲ੍ਹ ਇਕ ਮੁਨਸ਼ੀ ਅਤੇ ਇਕ ਮੁਲਾਜ਼ਮ ਹੀ ਸੀ। ਜਦ ਕਿ ਐਸ ਐਚਓ ਸੁਖਦੀਪ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬਾਕੀ ਸਾਰੇ ਥਾਣੇ ਦੀ ਫੋਰਸ ਨੂੰ ਵੀ ਆਈ ਪੀ ਲਈ ਭੇਜਿਆ ਗਿਆ ਸੀ। ਇਸ ਪਿੱਛੋਂ ਹੀ ਹਵਾਲਾਤ ਵਿੱਚ ਬੰਦ ਕੀਤੇ ਗਏ ਦੋ ਦੋਸ਼ੀ ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਹਵਾਲਾਤ ਵਿਚੋਂ ਫਰਾਰ ਹੋ ਗਏ।

ਦੱਸਿਆ ਗਿਆ ਹੈ ਕਿ ਇਹ ਦੋਸ਼ੀ ਮਨਦੀਪ ਅਤੇ ਰਵੀ ਪਾਲ ਜਿਥੇ ਜਮਸ਼ੇਰ ਇਲਾਕੇ ਦੇ ਰਹਿਣ ਵਾਲੇ ਹਨ। ਜਿਨ੍ਹਾਂ ਨੂੰ ਪੁਲਿਸ ਵੱਲੋਂ ਦੇਸੀ ਸ਼ਰਾਬ ਦੇ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਦੋਨੋਂ ਦੋਸ਼ੀ ਹਵਾਲਾਤ ਦਾ ਤਾਲਾ ਟੁੱਟੀ ਹੋਈ ਪਾਈਪ ਦੇ ਨਾਲ ਤੋੜ ਕੇ ਭੱਜ ਗਏ। ਪੁਲਿਸ ਵੱਲੋਂ ਜਿਥੇ ਦੋਵੇਂ ਸ਼ਰਾਬ ਤਸਕਰਾਂ ਨੂੰ ਕਾਬੂ ਕਰਨ ਵਾਸਤੇ ਛਾਪੇਮਾਰੀ ਸ਼ੁਰੂ ਕੀਤੀ ਗਈ ਹੈ ਉਥੇ ਹੀ ਦੋਹਾਂ ਦੇ ਖਿਲਾਫ ਹਵਾਲਾਤ ਤੋਂ ਫਰਾਰ ਹੋਣ ਦਾ ਕੇਸ ਦਰਜ ਕੀਤਾ ਗਿਆ ਹੈ।